13.5 C
Toronto
Tuesday, November 4, 2025
spot_img
Homeਪੰਜਾਬਚੰਡੀਗੜ੍ਹ ਦੇ ਏਲਾਂਤੇ ਮਾਲ 'ਚ ਖਿਡੌਣਾ ਗੱਡੀ ਪਲਟੀ; 11 ਸਾਲਾ ਬੱਚੇ ਦੀ...

ਚੰਡੀਗੜ੍ਹ ਦੇ ਏਲਾਂਤੇ ਮਾਲ ‘ਚ ਖਿਡੌਣਾ ਗੱਡੀ ਪਲਟੀ; 11 ਸਾਲਾ ਬੱਚੇ ਦੀ ਮੌਤ

ਨਵਾਂ ਸ਼ਹਿਰ ਤੋਂ ਪਰਿਵਾਰ ਨਾਲ ਘੁੰਮਣ ਆਇਆ ਸੀ ਬੱਚਾ
ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦੇ ਨੈਕਸਸ ਏਲਾਂਤੇ ਮਾਲ ਵਿੱਚ ਖਿਡੌਣਾ ਰੇਲ ਗੱਡੀ ਪਲਟਣ ਕਰਕੇ 11 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਾਹਬਾਜ਼ ਸਿੰਘ (11) ਵਾਸੀ ਨਵਾਂ ਸ਼ਹਿਰ ਵਜੋਂ ਹੋਈ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਇੰਡਸਟਰੀਅਲ ਏਰੀਆ ਦੀ ਪੁਲਿਸ ਨੇ ਖਿਡੌਣਾ ਰੇਲ ਗੱਡੀ ਦੇ ਅਪਰੇਟਰ ਅਤੇ ਏਲਾਂਤੇ ਮਾਲ ਵਿੱਚ ਖਿਡੌਣਾ ਰੇਲ ਗੱਡੀ ਚਲਾਉਣ ਵਾਲੀ ਕੰਪਨੀ ਦੇ ਪ੍ਰਬੰਧਕਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ‘ਚ ਇੱਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹਬਾਜ਼ ਆਪਣੇ ਪਰਿਵਾਰ ਨਾਲ ਸ਼ਨਿੱਚਰਵਾਰ ਨੂੰ ਚੰਡੀਗੜ੍ਹ ਘੁੰਮਣ ਆਇਆ ਸੀ। ਉਹ ਏਲਾਂਤੇ ਮਾਲ ਵਿੱਚ ਖਿਡੌਣਾ ਰੇਲ ਗੱਡੀ ਵਿੱਚ ਝੂਟੇ ਲੈ ਰਿਹਾ ਸੀ। ਉਸੇ ਦੌਰਾਨ ਖਿਡੌਣਾ ਰੇਲ ਗੱਡੀ ਅਚਾਨਕ ਪਲਟ ਗਈ ਅਤੇ ਸ਼ਾਹਬਾਜ਼ ਦਾ ਸਿਰ ਫਰਸ਼ ‘ਤੇ ਜਾ ਵੱਜਿਆ ਅਤੇ ਉਸ ਉਪਰ ਗੱਡੀ ਦਾ ਡੱਬਾ ਡਿੱਗ ਗਿਆ। ਘਟਨਾ ਤੋਂ ਤੁਰੰਤ ਬਾਅਦ ਸ਼ਾਹਬਾਜ਼ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਸ਼ਾਹਬਾਜ਼ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਏਲਾਂਤੇ ਮਾਲ ‘ਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਇਸ ਮਾਮਲੇ ‘ਚ ਕੇਸ ਦਰਜ ਕਰ ਲਿਆ ਸੀ।

 

RELATED ARTICLES
POPULAR POSTS