5 C
Toronto
Tuesday, November 25, 2025
spot_img
Homeਪੰਜਾਬਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ’ਚ ਫਿਰ ਪਰਤੀ ਸ਼ੀਤ ਲਹਿਰ

ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ’ਚ ਫਿਰ ਪਰਤੀ ਸ਼ੀਤ ਲਹਿਰ

15 ਜਨਵਰੀ ਤੋਂ ਬਾਅਦ ਹੋਰ ਵਧ ਸਕਦੀ ਹੈ ਠੰਢ
ਚੰਡੀਗੜ੍ਹ/ਬਿਊਰੋ ਨਿਊਜ਼ : ਦੇਸ਼ ’ਚ 15 ਜਨਵਰੀ ਤੋਂ ਬਾਅਦ ਠੰਢ ਹੋਰ ਵਧ ਸਕਦੀ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ 15 ਜਨਵਰੀ ਤੋਂ ਬਾਅਦ ਪੰਜਾਬ, ਹਰਿਆਣਾ, ਦਿੱਲੀ ਅਤੇ ਉਤਰ ਪ੍ਰਦੇਸ਼ ਵਿਚ ਠੰਢ ਦੇ ਹੋਰ ਵਧਣ ਦੀ ਸੰਭਾਵਨਾ ਹੈ। ਉਥੇ ਹੀ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ’ਚ ਬਾਰਿਸ਼ ਵੀ ਹੋ ਸਕਦੀ ਹੈ, ਜਿਸ ਦੇ ਨਾਲ ਤਾਪਮਾਨ ਵਿਚ ਹੋਰ ਗਿਰਾਵਟ ਆਏਗੀ। ਉਧਰ ਦੇਸ਼ ਦੇ ਉਤਰੀ ਹਿੱਸੇ ਖਾਸ ਕਰਕੇ ਕਸ਼ਮੀਰ ’ਚ ਪਿਛਲੇ 24 ਘੰਟੇ ਤੋਂ ਲਗਾਤਾਰ ਬਰਫਬਾਰੀ ਹੋ ਰਹੀ ਹੈ, ਇਸ ਬਰਫਬਾਰੀ ਨਾਲ ਜਨ-ਜੀਵਨ ਅਸਤ ਵਿਅਸਤ ਹੋ ਗਿਆ ਅਤੇ ਠੰਢ ਵਧ ਗਈ ਹੈ। ਭਾਰੀ ਬਾਰਿਸ਼ ਅਤੇ ਬਰਫਬਾਰੀ ਦੇ ਚਲਦਿਆਂ ਵੈਸ਼ਣੋ ਦੇਵੀ ਲਈ ਚਲਾਈ ਜਾਂਦੀ ਹੈਲੀਕਾਪਟਰ ਸੇਵਾ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਜਦਕਿ ਜਮੀਨ ਖਿਸਕਣ ਦੇ ਚਲਦਿਆਂ ਕਈ ਮੁੱਖ ਮਾਰਗਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ’ਚ ਬਰਫਬਾਰੀ ਨਾਲ 3 ਨੈਸ਼ਨਲ ਹਾਈਵੇਜ਼ ਸਮੇਤ ਅੱਜ 194 ਸੜਕਾਂ ਬੰਦ ਰਹੀਆ। ਹਰਿਆਣਾ ’ਚ ਵਿਚ ਵੀ ਕੜਾਕੇ ਦੀ ਠੰਢ ਪੈ ਰਹੀ ਹੈ ਜਿੱਥੇ ਰਾਤ ਦਾ ਤਾਪਮਾਨ 5 ਡਿਗਰੀ ਤੋਂ ਵੀ ਹੇਠਾਂ ਚਲਾ ਜਾਂਦਾ ਹੈ ਅਤੇ ਲੋਕ ਠੰਢ ਤੋਂ ਬਚਣ ਲਈ ਅੱਗ ਦਾ ਸਹਾਰਾ ਲੈ ਰਹੇ ਹਨ।

 

RELATED ARTICLES
POPULAR POSTS