Breaking News
Home / ਪੰਜਾਬ / ਭਾਜਪਾ ਨੇ ਲੋਕ ਸਭਾ ਚੋਣਾਂ 2024 ਲਈ ਕੀਤੀ ਤਿਆਰੀ

ਭਾਜਪਾ ਨੇ ਲੋਕ ਸਭਾ ਚੋਣਾਂ 2024 ਲਈ ਕੀਤੀ ਤਿਆਰੀ

6 ਜੁਲਾਈ ਤੋਂ ਭਾਜਪਾ ਲੀਡਰਸ਼ਿਪ ਲਾਏਗੀ ਪੰਜਾਬ ’ਚ ਡੇਰਾ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ 2024 ਲਈ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਭਾਜਪਾ ਦੀ ਨਜ਼ਰ ਇਸ ਵਾਰ ਪੰਜਾਬ ’ਤੇ ਵੀ ਰਹੇਗੀ। ਪਾਰਟੀ ਨੇ ਪੰਜਾਬ ਦੀਆਂ ਸਾਰੀਆਂ 13 ਲੋਕ ਸੀਟਾਂ ’ਤੇ ਚੋਣ ਲੜਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਸ ਤਹਿਤ ਆਉਂਦੀ 6 ਜੁਲਾਈ ਤੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤਿੰਨ-ਤਿੰਨ ਦਿਨਾਂ ਤੱਕ ਵੱਖ-ਵੱਖ ਸੰਸਦੀ ਹਲਕਿਆਂ ’ਚ ਜਾ ਕੇ ਉਥੇ ਭਾਜਪਾ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਵੇਗੀ। ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਚੋਣ ਇੰਚਾਰਜ ਰਹੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਇਕ ਵਾਰ ਫਿਰ ਸੰਸਦੀ ਚੋਣਾਂ ਦੀ ਕਮਾਨ ਸੰਭਾਲਦੇ ਨਜ਼ਰ ਆ ਰਹੇ ਹਨ। ਉਹ 6 ਜੁਲਾਈ ਤੋਂ 8 ਜੁਲਾਈ ਤੱਕ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ’ਚ ਰਹਿਣਗੇ। 8 ਜੁਲਾਈ ਤੋਂ 10 ਜੁਲਾਈ ਤਕ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਵੀਆ ਤਿੰਨ ਦਿਨ ਲੁਧਿਆਣਾ ਹਲਕੇ ’ਚ ਰਹਿਣਗੇ। ਇਸੇ ਤਰ੍ਹਾਂ ਸਾਧਵੀ ਨਿਰੰਜਨ ਜੋਤੀ 9 ਜੁਲਾਈ ਤੋਂ 11 ਜੁਲਾਈ ਤਕ ਜਲੰਧਰ ਸੀਟ ਦੀ ਜ਼ਮੀਨੀ ਹਕੀਕਤ ਜਾਣਨਗੇ। ਜਾਣਕਾਰੀ ਮੁਤਾਬਕ ਮੀਨਾਕਸ਼ੀ ਲੇਖੀ, ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਅਰਜੁਨ ਮੇਘਵਾਲ ਵਰਗੇ ਵੱਡੇ ਆਗੂਆਂ ਸਮੇਤ ਕੁਝ ਹੋਰ ਆਗੂਆਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਪਾਰਟੀ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਭਾਜਪਾ ਫਿਰ ਜਿੱਤ ਪ੍ਰਾਪਤ ਕਰੇਗੀ।

 

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …