7 C
Toronto
Friday, October 24, 2025
spot_img
Homeਪੰਜਾਬਪੰਜਾਬ ਸਣੇ ਉਤਰੀ ਭਾਰਤ ’ਚ ਠੰਡ ਦਾ ਕਹਿਰ

ਪੰਜਾਬ ਸਣੇ ਉਤਰੀ ਭਾਰਤ ’ਚ ਠੰਡ ਦਾ ਕਹਿਰ

ਰਾਜਸਥਾਨ ਦੇ ਪਹਾੜੀ ਇਲਾਕੇ ਮਾਊਂਟ ਅਬੂ ਵਿੱਚ ਬਰਫਬਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ, ਹਰਿਆਣਾ ਅਤੇ ਦਿੱਲੀ ਸਣੇ ਪੂਰੇ ਉਤਰੀ ਭਾਰਤ ਵਿਚ ਠੰਡ ਦਾ ਪ੍ਰਕੋਪ ਜਾਰੀ ਹੈ ਅਤੇ ਤਾਪਮਾਨ ਵਿਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸੇ ਦੌਰਾਨ ਰਾਜਸਥਾਨ ਦੇ ਪਹਾੜੀ ਇਲਾਕੇ ਮਾਊਂਟ ਅਬੂ ਵਿੱਚ ਅੱਜ ਸੋਮਵਾਰ ਨੂੰ ਸਵੇਰੇ ਬਰਫ ਪਈ ਤੇ ਚੁੱਰੂ ਵਿੱਚ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਗੁਜਰਾਤ ਦੀ ਸਰਹੱਦ ਨਾਲ ਲੱਗਦੇ ਮਾਊਂਟ ਅਬੂ ਇਲਾਕੇ ਦੇ ਵਸਨੀਕ ਜਦੋਂ ਸਵੇਰੇ ਉੱਠੇ ਤਾਂ ਘਰਾਂ ਦੇ ਬਾਹਰ ਜ਼ਮੀਨ ’ਤੇ ਬਰਫ ਵਿਛੀ ਹੋਈ ਸੀ ਤੇ ਗੱਡੀਆਂ ਉੱਤੇ ਵੀ ਬਰਫ ਪਈ ਹੋਈ ਸੀ। ਇਸੇ ਦੌਰਾਨ ਉੱਤਰੀ ਭਾਰਤ ਵਿੱਚ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 7.4 ਡਿਗਰੀ ਸੈਲੀਅਸ, ਅ੍ਰੰਮਿਤਸਰ ਵਿੱਚ 6.5 ਡਿਗਰੀ, ਲੁਧਿਆਣਾ ਵਿੱਚ 6 ਡਿਗਰੀ, ਪਠਾਨਕੋਟ ਵਿੱਚ 8.8 ਡਿਗਰੀ, ਬਠਿੰਡਾ ਵਿੱਚ 3.6 ਡਿਗਰੀ, ਫਰੀਦਕੋਟ ਵਿੱਚ 6 ਡਿਗਰੀ ਤੇ ਗੁਰਦਾਸਪੁਰ ਵਿੱਚ 4.5 ਡਿਗਰੀ ਨੋਟ ਕੀਤਾ ਗਿਆ ਹੈ।

RELATED ARTICLES
POPULAR POSTS