20.8 C
Toronto
Thursday, September 18, 2025
spot_img
Homeਪੰਜਾਬਗੁਰਦਾਸਪੁਰ ਦੀ ਵਿਦਿਆਰਥਣ ਦੇਸ਼ ਦੀ ਪਾਰਲੀਮੈਂਟ 'ਚ ਕਰੇਗੀ ਸੰਬੋਧਨ

ਗੁਰਦਾਸਪੁਰ ਦੀ ਵਿਦਿਆਰਥਣ ਦੇਸ਼ ਦੀ ਪਾਰਲੀਮੈਂਟ ‘ਚ ਕਰੇਗੀ ਸੰਬੋਧਨ

ਭਾਰਤ ‘ਚੋਂ ਸਿਲੈਕਟ ਹੋਏ 7 ਵਿਦਿਆਰਥੀਆਂ ਵਿਚ ਡੇਰਾ ਬਾਬਾ ਨਾਨਕ ਦੀ ਯੋਗਿਤਾ ਵੀ ਸ਼ਾਮਲ
ਗੁਰਦਾਸਪੁਰ : ਭਾਰਤ ਦੀ ਪਾਰਲੀਮੈਂਟ ਵਿਚ ਆਉਂਦੀ 3 ਦਸੰਬਰ ਨੂੰ ਹੋਣ ਜਾ ਰਹੇ ਨੈਸ਼ਨਲ ਯੂਥ ਪਾਰਲੀਮੈਂਟ ਸਮਾਗਮ ‘ਚ ਦੇਸ਼ ਭਰ ‘ਚੋਂ 7 ਸੂਬਿਆਂ ਦੇ ਵਿਦਿਆਰਥੀ ਦੇਸ਼ ਨੂੰ ਵੱਖ-ਵੱਖ ਵਿਸ਼ਿਆਂ ‘ਤੇ ਸੰਬੋਧਨ ਕਰਨਗੇ। ਪੰਜਾਬ ਸੂਬੇ ਵਿਚੋਂ ਨੁਮਾਇੰਦਗੀ ਕਰਨ ਲਈ ਸਰਹੱਦੀ ਅਤੇ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ ਤੋਂ ਵਿਦਿਆਰਥਣ ਯੋਗਿਤਾ ਦੀ ਸਿਲੈਕਸ਼ਨ ਹੋਈ ਹੈ। ਇਸ ਉਪਲਬਧੀ ਲਈ ਯੋਗਿਤਾ ਖੁਦ ‘ਤੇ ਵੱਡਾ ਮਾਣ ਮਹਿਸੂਸ ਕਰ ਰਹੀ ਹੈ ਅਤੇ ਇਸ ਪਿੱਛੇ ਪਰਿਵਾਰ ਅਤੇ ਆਪਣੇ ਟੀਚਰਾਂ ਦੇ ਸਹਿਯੋਗ ਅਤੇ ਪ੍ਰਮਾਤਮਾ ਦਾ ਅਸ਼ੀਰਵਾਦ ਦੱਸ ਰਹੀ ਹੈ। ਯੋਗਿਤਾ ਖੁਸ਼ੀ ਦਾ ਇਜ਼ਹਾਰ ਕਰਦੀ ਦੱਸਦੀ ਹੈ ਕਿ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਸਨੂੰ ਇਹ ਮੁਕਾਮ ਹਾਸਲ ਹੋਵਗਾ। ਉਸਨੇ ਦੱਸਿਆ ਕਿ 3 ਦਸੰਬਰ 2022 ਨੂੰ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਦੀ ਜਯੰਤੀ ਦੇ ਮੌਕੇ ਪਾਰਲੀਮੈਂਟ ਵਿਚ ਨੈਸ਼ਨਲ ਯੂਥ ਪਾਰਲੀਮੈਂਟ ਦੌਰਾਨ ਦੇਸ਼ ਭਰ ਤੋਂ 7 ਸੂਬਿਆਂ ਤੋਂ ਨੌਜਵਾਨ ਦੇਸ਼ ਨੂੰ ਸੰਬੋਧਨ ਕਰਨਗੇ। ਉਹਨਾਂ ਵਿਚੋਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਉਹ ਵੀ ਉਥੇ ਹੋਵੇਗੀ। ਯੋਗਿਤਾ ਨੇ ਦੱਸਿਆ ਕਿ ਉਸਨੇ ਆਪਣੀ ਸਾਰੀ ਸਿਖਿਆ ਸਰਕਾਰੀ ਸਕੂਲ ਡੇਰਾ ਬਾਬਾ ਨਾਨਕ ਅਤੇ ਸਰਕਾਰੀ ਕਾਲਜ ਗੁਰਦਾਸਪੁਰ ਤੋਂ ਹਾਸਲ ਕੀਤੀ ਹੈ। ਪਰਿਵਾਰ ਵਿਚ ਯੋਗਿਤਾ ਦੀ ਮਾਂ ਅਨੀਤਾ ਰਾਣੀ ਅਤੇ ਦਾਦਾ ਜਗਦੀਸ਼ ਮਿੱਤਰ ਨੇ ਖੁਸ਼ੀ ਦਾ ਇਜਹਾਰ ਕਰਦੇ ਕਿਹਾ ਕਿ ਉਹਨਾਂ ਲਈ ਅਤੇ ਇਲਾਕੇ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ। ਅੱਜ ਯੋਗਿਤਾ ਜਿਸ ਮੁਕਾਮ ‘ਤੇ ਹੈ ਉਹ ਆਪਣੀ ਮਿਹਨਤ ਸਦਕਾ ਹੀ ਹੈ।

RELATED ARTICLES
POPULAR POSTS