ਸ਼ਿਲਾਂਗ ‘ਚ ਫੌਜੀ ਕੈਂਪਾਂ ‘ਚ ਸ਼ਰਨਾਰਥੀ ਬਣਿਆ ਸਿੱਖ ਭਾਈਚਾਰਾ
ਲੁਧਿਆਣਾ/ਬਿਊਰੋ ਨਿਊਜ਼
ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਚ ਪਿਛਲੇ ਦਿਨੀਂ 200 ਤੋਂ ਵੱਧ ਹਮਲਾਵਰਾਂ ਦੀ ਭੀੜ ਵਲੋਂ ਸਿੱਖ ਵਸੋਂ ਵਾਲੀ ਪੰਜਾਬੀ ਕਾਲੋਨੀ ‘ਤੇ ਕੀਤੇ ਹਮਲੇ ਤੋਂ ਬਾਅਦ ਇਲਾਕੇ ਵਿਚ ਕਰਫਿਊ ਲਗਾਉਣਾ ਪਿਆ। ਸਿੱਖ ਪਰਿਵਾਰ ਦੀਆਂ ਲੜਕੀਆਂ ਜੋ ਪਾਣੀ ਭਰ ਰਹੀਆਂ ਹਨ, ਉਨ੍ਹਾਂ ‘ਤੇ ਬੱਸ ਚੜ੍ਹਾਉਣ ਦੀ ਕੋਸ਼ਿਸ਼ ਤੋਂ ਸ਼ੁਰੂ ਹੋਏ ਵਿਵਾਦ ਨੇ ਸਿੱਖਾਂ ‘ਤੇ ਸ਼ਿਲਾਂਗ ‘ਚ ਹਮਲੇ ਦਾ ਰੂਪ ਲੈ ਲਿਆ। ਬੇਸ਼ੱਕ ਪ੍ਰਸ਼ਾਸਨ ਅਤੇ ਉਥੋਂ ਦੇ ਮੁੱਖ ਮੰਤਰੀ ਦਾ ਦਾਅਵਾ ਹੈ ਕਿ ਹਾਲਾਤ ਕੰਟਰੋਲ ਵਿਚ ਹਨ, ਪਰ ਇਲਾਕੇ ਵਿਚ ਕਰਫਿਊ ਲੱਗਾ ਹੋਇਆ ਹੈ। ਇੰਟਰਨੈਟ ਸੇਵਾਵਾਂ ਠੱਪ ਹਨ। ਦੂਜੇ ਪਾਸੇ ਸਿੱਖ ਪਰਿਵਾਰਾਂ ਨੂੰ ਫੌਜ ਦੇ ਸ਼ਰਨਾਰਥੀ ਕੈਂਪਾਂ ਵਿਚ ਸ਼ਰਣ ਲੈਣੀ ਪਈ ਹੈ। ਤਣਾਅਪੂਰਨ ਸਥਿਤੀ ਨੂੰ ਦੇਖਦਿਆਂ ਜਿੱਥੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਇਸ ਮਾਮਲੇ ‘ਤੇ ਨਜ਼ਰਸਾਨੀ ਕਰਦਿਆਂ ਪ੍ਰਸ਼ਾਸਨ ਨਾਲ ਰਾਬਤਾ ਬਣਾ ਰਹੀਆਂ ਹਨ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਇਕ ਵਫਦ ਸਿਲਾਂਗ ਨੂੰ ਭੇਜ ਦਿੱਤਾ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …