Breaking News
Home / ਪੰਜਾਬ / ਕਰੋਨਾ ਨੇ ਪੰਜਾਬ ਨੂੰ ਕੀਤਾ ਸੁੰਨ

ਕਰੋਨਾ ਨੇ ਪੰਜਾਬ ਨੂੰ ਕੀਤਾ ਸੁੰਨ

43 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕਰੋਨਾ ਪੀੜਤਾਂ ਦਾ ਅੰਕ 428 ਤੋਂ ਪਾਰ

ਮੋਹਾਲੀ/ਬਿਊਰੋ ਨਿਊਜ਼
ਕਰੋਨਾ ਵਾਇਰਸ ਨਾਲ ਜੂਝ ਰਹੇ ਪੰਜਾਬ ਦੀ ਸਥਿਤੀ ਦਿਨੋਂ-ਦਿਨ ਭਿਆਨਕ ਬਣਦੀ ਜਾ ਰਹੀ ਹੈ। ਹਾਲਾਂਕਿ ਲੌਕਡਾਊਨ ਦੇ ਚਲਦਿਆਂ ਪੰਜਾਬ ਨੇ ਸਭ ਤੋਂ ਪਹਿਲਾਂ ਕਰਫਿਊ ਲਗਾਉਣ ‘ਚ ਪਹਿਲੀ ਕੀਤੀ ਸੀ ਪ੍ਰੰਤੂ ਫਿਰ ਵੀ ਕਰੋਨਾ ਵਾਇਰਸ ‘ਤੇ ਪੰਜਾਬ ‘ਚ ਅਜੇ ਤੱਕ ਕੋਈ ਕੰਟਰੋਲ ਨਹੀਂ ਹੋਇਆ। ਵੀਰਵਾਰ ਨੂੰ ਕਰੋਨਾ ਦੇ ਨਵੇਂ 43 ਮਾਮਲੇ ਸਾਹਮਣੇ ਆਉਣ ਨਾਲ ਪੰਜਾਬ ਪੂਰੀ ਤਰ੍ਹਾਂ ਸੁੰਨ ਹੋ ਗਿਆ। ਇਨ੍ਹਾਂ ਨਵੇਂ ਆਏ ਮਾਮਲਿਆਂ ਵਿਚ 23 ਅੰਮ੍ਰਿਤਸਰ ‘ਚ, 11 ਮੋਹਾਲੀ ‘ਚ, 7 ਤਰਨ ਤਾਰਨ, 3 ਸ੍ਰੀ ਮੁਕਤਸਰ ਸਾਹਿਬ ‘ਚ ਅਤੇ 2 ਪੀੜਤ ਸੰਗਰੂਰ ਜ਼ਿਲ੍ਹੇ ‘ਚ ਸਾਹਮਣੇ ਆਏ। ਅੱਜ ਜਿਹੜੇ ਕਰੋਨਾ ਪੀੜਤਾਂ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਉਹ ਲਗਭਗ ਸਾਰੇ ਸ੍ਰੀ ਹਜ਼ੂਰ ਸਾਹਿਬ ਤੋਂ ਪਰਤਣ ਵਾਲੇ ਸ਼ਰਧਾਲੂ ਹੀ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਪੰਜਾਬ ਵਿਚ ਕਰੋਨਾ ਪੀੜਤਾਂ ਗਿਣਤੀ 428 ਨੂੰ ਪਾਰ ਕਰ ਗਈ ਹੈ ਜਦਕਿ 19 ਵਿਅਕਤੀਆਂ ਦੀ ਹੁਣ ਤੱਕ ਕਰੋਨਾ ਕਾਰਨ ਮੌਤ ਹੋ ਗਈ ਹੈ। ਜਲੰਧਰ ‘ਚ ਜ਼ਿਲ੍ਹੇ ‘ਚ ਸਭ ਤੋਂ ਵੱਧ 86, ਮੋਹਾਲੀ 84 ਅਤੇ ਪਟਿਆਲਾ ‘ਚ 64, ਅੰਮ੍ਰਿਤਸਰ ਸਾਹਿਬ 37 ਕੇਸਾਂ ਦੇ ਸਾਹਮਣੇ ਆਉਣ ਨਾਲ ਇਨ੍ਹਾਂ ਜ਼ਿਲ੍ਹਿਆਂ ਵਿਚ ਸਥਿਤੀ ਬਹੁਤ ਚਿੰਤਾਜਨਤਕ ਬਣੀ ਹੋਈ ਹੈ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …