ਕਿਹਾ : ਕੇਜਰੀਵਾਲ ਨੇ ਰਾਜ ਸਭਾ ਸੀਟ ਲਈ ਮੇਰੇ ਕੋਲੋਂ ਲਏ 50 ਕਰੋੜ ਰੁਪਏ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਨੀ ਲਾਂਡਰਿੰਗ ਕੇਸ ’ਚ ਦਿੱਲੀ ਦੀ ਮੰਡੋਲੀ ਜੇਲ੍ਹ ’ਚ ਬੰਦ ਠੱਗ ਸੁਕੇਸ਼ ਚੰਦਰਸ਼ਖੇਰ ਨੇ ਮੀਡੀਆ ਦੇ ਨਾਮ ਇਕ ਚਿੱਠੀ ਲਿਖੀ ਹੈ। ਇਸ ’ਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਗੰਭੀਰ ਆਰੋਗ ਲਗਾਏ ਹਨ। 3 ਪੰਨਿਆਂ ਦੀ ਚਿੱਠੀ ’ਚ ਸੁਕੇਸ਼ ਨੇ ਲਿਖਿਆ ਕਿ ਜੇਕਰ ਮੈਂ ਠੱਗ ਹਾਂ ਤਾਂ ਅਰਵਿੰਦ ਕੇਜਰੀਵਾਲ ਮਹਾਂਠੱਗ ਹੈ। ਉਨ੍ਹਾਂ ਨੇ ਰਾਜ ਸਭਾ ਸੀਟ ਬਦਲੇ ਮੇਰੇ ਕੋਲੋਂ 50 ਕਰੋੜ ਰੁਪਏ ਮੰਗੇ ਸਨ ਜੋ ਮੈਂ ਦਿੱਤੇ ਵੀ। ਸੁਕੇਸ਼ ਨੇ ਚਿੱਠੀ ’ਚ ਲਿਖਿਆ ਕਿ 2016 ’ਚ ਮੈਂ ਇਕ ਡਿਨਰ ਪਾਰਟੀ ’ਚ ਕੇਜਰੀਵਾਲ ਨੂੰ ਮਿਲਿਆ। ਉਨ੍ਹਾਂ ਦੇ ਕਹਿਣ ਅਨੁਸਾਰ ਮੈਂ ਕੈਲਾਸ਼ ਗਹਿਲੋਤ ਨੂੰ ਅਸੋਲਾ ਦੇ ਇਕ ਫਾਰਮ ਹਾਊਸ ’ਤੇ ਜਾ ਕੇ 50 ਕਰੋੜ ਰੁਪਏ ਦਿੱਤੇ। ਧਿਆਨ ਰਹੇ ਕਿ ਕੈਲਾਸ਼ ਇਸ ਸਮੇਂ ਕੇਜਰੀਵਾਲ ਸਰਕਾਰ ’ਚ ਟਰਾਂਸਪੋਰਟ ਮੰਤਰੀ ਹਨ। ਸੁਕੇਸ਼ ਨੇ ਕਿਹਾ ਕਿ ਜੋ ਵੀ ਜਾਣਕਾਰੀ ਦਿੱਤੀ ਗਈ ਹੈ, ਉਹ ਸੱਚ ਹੈ ਅਤੇ ਇਸ ਦੀ ਜਾਂਚ ਕਰਵਾਈ ਜਾ ਸਕਦੀ ਹੈ।