Breaking News
Home / ਭਾਰਤ / ਐੱਨਆਈਏ ਨੇ ਦਾਊਦ ਇਬਰਾਹੀਮ ਬਾਰੇ ਸੂਹ ਦੇਣ ਵਾਲੇ ਨੂੰ 25 ਲੱਖ ਰੁਪਏ ਦਾ ਇਨਾਮ ਦੇਣ ਦਾ ਕੀਤਾ ਐਲਾਨ

ਐੱਨਆਈਏ ਨੇ ਦਾਊਦ ਇਬਰਾਹੀਮ ਬਾਰੇ ਸੂਹ ਦੇਣ ਵਾਲੇ ਨੂੰ 25 ਲੱਖ ਰੁਪਏ ਦਾ ਇਨਾਮ ਦੇਣ ਦਾ ਕੀਤਾ ਐਲਾਨ

ਮੁੰਬਈ ’ਚ ਹੋਏ ਲੜੀਵਾਰ ਬੰਬ ਧਮਾਕਿਆਂ ਦਾ ਮੁੱਖ ਮੁਲਜ਼ਮ ਹੈ ਦਾਊਦ ਇਬਰਾਹਿਮ
ਮੁੰਬਈ/ਬਿੳੂਰੋ ਨਿੳੂਜ਼
ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਮੁੱਖ ਮੁਲਜ਼ਮ ਭਗੌੜੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਗਿ੍ਰਫਤਾਰੀ ਲਈ ਕਿਸੇ ਵੀ ਜਾਣਕਾਰੀ ਲਈ 25 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਜਾਂਚ ਏਜੰਸੀ ਨੇ ਇਬਰਾਹਿਮ ਦੇ ਕਰੀਬੀ ਸਾਥੀ ਸ਼ਕੀਲ ਸ਼ੇਖ ਉਰਫ ਛੋਟਾ ਸ਼ਕੀਲ ’ਤੇ 20 ਲੱਖ ਰੁਪਏ ਅਤੇ ਸਾਥੀ ਹਾਜੀ ਅਨੀਸ ਉਰਫ ਅਨੀਸ ਇਬਰਾਹਿਮ ਸ਼ੇਖ, ਜਾਵੇਦ ਪਟੇਲ ਉਰਫ ਜਾਵੇਦ ਚਿਕਨਾ ਅਤੇ ਇਬਰਾਹਿਮ ਮੁਸ਼ਤਾਕ ਅਬਦੁਲ ਰਜ਼ਾਕ ਮੈਮਨ ਉਰਫ ਟਾਈਗਰ ਮੈਮਨ ’ਤੇ 15-15 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਵੀ ਕੀਤਾ ਹੈ। ਇਹ ਸਾਰੇ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਹਨ।

 

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …