12.6 C
Toronto
Monday, September 14, 2026
spot_img
Homeਪੰਜਾਬਡਡਲਾਨੀ ਨੇ ਜੈਨ ਮੁਨੀ ਨੂੰ ਮਿਲ ਕੇ ਮੰਗੀ ਮੁਆਫ਼ੀ

ਡਡਲਾਨੀ ਨੇ ਜੈਨ ਮੁਨੀ ਨੂੰ ਮਿਲ ਕੇ ਮੰਗੀ ਮੁਆਫ਼ੀ

ਡਡਲਾਨੀ ਨੇ ਜੈਨ ਮੁਨੀ ਨੂੰ ਮਿਲ ਕੇ ਮੰਗੀ ਮੁਆਫ਼ੀਚੰਡੀਗੜ੍ਹ : ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਮੁੰਬਈ ਤੋਂ ਇਥੇ ਆ ਕੇ ਜੈਨ ਮੁਨੀ ਤਰੁਣ ਸਾਗਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਤੋਂ ਮੁਆਫ਼ੀ ਮੰਗੀ। ਜੈਨ ਮੁਨੀ ਖ਼ਿਲਾਫ਼ ਵਿਵਾਦਤ ਟਵੀਟ ਕਾਰਨ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਹੋਏ ਸਨ। ਜੈਨ ਮੁਨੀ ਨੇ ਡਡਲਾਨੀ ਨੂੰ ਕਿਹਾ ਕਿ ਉਸ ਨੇ ਜੈਨ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਉਹ ਉਨ੍ਹਾਂ ਤੋਂ ਖਿਮਾ ਮੰਗੇ। ਤਰੁਣ ਸਾਗਰ ਨੇ ਕਿਹਾ ਕਿ ਉਹ ਪਹਿਲਾਂ ਹੀ ਉਸ ਨੂੰ ਮੁਆਫ਼ ਕਰ ਚੁੱਕੇ ਹਨ ਤੇ ਹੁਣ ਉਹ ਜੈਨ ਭਾਈਚਾਰੇ ਨੂੰ ਅਪੀਲ ਕਰਨਗੇ ਕਿ ਉਹ ਡਡਲਾਨੀ ਨੂੰ ਮੁਆਫ਼ ਕਰ ਦੇਣ ਤੇ ਮਾਮਲੇ ਨੂੰ ਖ਼ਤਮ ਹੋਇਆ ਸਮਝ ਲੈਣ।

RELATED ARTICLES
POPULAR POSTS