-3.5 C
Toronto
Monday, January 12, 2026
spot_img
Homeਪੰਜਾਬਬੀਐਸਐਫ ਨੇ ਹੈਰੋਇਨ ਨਾਲ ਭਰਿਆ ਡਰੋਨ ਹੇਠਾਂ ਸੁੱਟਿਆ

ਬੀਐਸਐਫ ਨੇ ਹੈਰੋਇਨ ਨਾਲ ਭਰਿਆ ਡਰੋਨ ਹੇਠਾਂ ਸੁੱਟਿਆ

ਪਾਕਿਸਤਾਨੀ ਤਸਕਰਾਂ ਦੇ ਮਨਸੂਬੇ ਹੋਏ ਨਾਕਾਮ
ਅੰਮਿ੍ਰਤਸਰ/ਬਿਊਰੋੇ ਨਿਊਜ਼
ਬਾਰਡਰ ਸਕਿਉਰਿਟੀ ਫੋਰਸ (ਬੀਐਸਐਫ) ਨੇ ਪਾਕਿਸਤਾਨੀ ਤਸਕਰਾਂ ਦੇ ਮਨਸੂਬੇ ਨੂੰ ਨਾਕਾਮ ਕਰ ਦਿੱਤਾ ਹੈ। ਖੇਮਕਰਨ ਖੇਤਰ ਵਿਚ ਸਰਹੱਦ ’ਤੇ ਬੀਐਸਐਫ ਦੇ ਜਵਾਨਾਂ ਨੇ ਹੈਰੋਇਨ ਨਾਲ ਭਰੇ ਪਾਕਿਸਤਾਨੀ ਡਰੋਨ ਨੂੰ ਹੇਠਾਂ ਸੁੱਟ ਲਿਆ। ਜਿਸ ਵਿਚੋਂ ਕਰੀਬ 4 ਕਿਲੋ 400 ਗਰਾਮ ਹੈਰੋਇਨ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸੁਰੱਖਿਆ ਫੋਰਸਾਂ ਵਲੋਂ ਸਾਰੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਇਲਾਕੇ ਵਿਚ ਤਸਕਰੀ ਦੀ ਡਰੋਨ ਰਾਹੀਂ ਅਜਿਹੀ ਪਹਿਲੀ ਘਟਨਾ ਸਾਹਮਣੇ ਆਈ ਹੈ। ਜਦੋਂ ਕਿ ਪਹਿਲਾਂ ਲਗਾਤਾਰ ਕੰਡਿਆਲੀ ਤਾਰ ਰਾਹੀਂ ਪਾਕਿਸਤਾਨ ਵਲੋਂ ਤਸਕਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਧਿਆਨ ਰਹੇ ਕਿ ਪਿਛਲੇ ਸਾਲ 18 ਦਸੰਬਰ ਨੂੰ ਵੀ ਬੀਐਸਐਫ ਦੇ ਜਵਾਨਾਂ ਨੇ ਫਿਰੋਜ਼ਪੁਰ ਦੇ ਸਰਹੱਦੀ ਖੇਤਰ ’ਚ ਡਰੋਨ ਨੂੰ ਹੇਠਾਂ ਸੁੱਟਣ ਵਿਚ ਸਫਲਤਾ ਪ੍ਰਾਪਤ ਕੀਤੀ ਸੀ। ਪੰਜਾਬ ਵਿਚ ਪਾਕਿਸਤਾਨੀ ਡਰੋਨ ਨੂੰ ਹੇਠਾਂ ਸੁੱਟਣ ਦੀ ਅੱਜ ਦੀ ਇਹ ਦੂਜੀ ਘਟਨਾ ਹੈ, ਜਦੋਂ ਬੀਐਸਐਫ ਨੇ ਡਰੋਨ ਨੂੰ ਹੇਠਾਂ ਸੁੱਟਿਆ ਹੈ। ਫਿਲਹਾਲ ਡਰੋਨ ਨੂੰ ਕਬਜ਼ੇ ਲੈ ਕੇ ਸੁਰੱਖਿਆ ਫੋਰਸਾਂ ਜਾਂਚ ਕਰ ਰਹੀਆਂ ਹਨ।

RELATED ARTICLES
POPULAR POSTS