Breaking News
Home / ਪੰਜਾਬ / ਜਲੰਧਰ ਤੇ ਅੰਮ੍ਰਿਤਸਰ ਬਣਨਗੇ ਸਮਾਰਟ ਸਿਟੀ

ਜਲੰਧਰ ਤੇ ਅੰਮ੍ਰਿਤਸਰ ਬਣਨਗੇ ਸਮਾਰਟ ਸਿਟੀ

smart-cityਤੀਜੀ ਸੂਚੀ ਵਿਚ ਸ਼ਾਮਲ ਹੋਇਆ ਨਾਮ
ਜਲੰਧਰ/ਬਿਊਰੋ ਨਿਊਜ਼
ਕੇਂਦਰ ਸਰਕਾਰ ਵਲੋਂ ਸਮਾਰਟ ਸਿਟੀ ਲਈ ਜਾਰੀ ਕੀਤੀ ਤੀਜੀ ਸੂਚੀ ਵਿਚ ਜਲੰਧਰ ਅਤੇ ਅੰਮ੍ਰਿਤਸਰ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਹੁਣ ਦੋਵਾਂ ਸ਼ਹਿਰਾਂ ਦੇ ਸਮਾਰਟ ਸਿਟੀ ਬਣਨ ‘ਤੇ ਪੱਕੀ ਮੋਹਰ ਲੱਗ ਗਈ ਹੈ। ਇਸ ਯੋਜਨਾ ਦੇ ਤਹਿਤ ਹੁਣ ਪਹਿਲੇ ਸਾਲ ਕੇਂਦਰੀ ਸਹਾਇਤਾ ਦੇ ਤੌਰ ‘ਤੇ ਇਨ੍ਹਾਂ ਸ਼ਹਿਰਾਂ ਨੂੰ 200 ਕਰੋੜ ਰੁਪਏ ਪ੍ਰਾਪਤ ਹੋਣਗੇ ਅਤੇ ਇਸ ਤੋਂ ਬਾਅਦ ਲਗਾਤਾਰ ਤਿੰਨ ਵਿੱਤੀ ਸਾਲਾਂ ਦੌਰਾਨ 100 ਕਰੋੜ ਰੁਪਏ ਦੀ ਰਕਮ ਦਿੱਤੀ ਜਾਵੇਗੀ। ਜਲੰਧਰ ਦਾ ਸਮਾਰਟ ਸਿਟੀ ਦੇ ਮਾਮਲੇ ਵਿਚ ਦੇਸ਼ ‘ਚੋਂ 27ਵਾਂ ਨੰਬਰ ਸੀ ਪਰ ਪਹਿਲੀ ਸੂਚੀ ਵਿਚ ਜਲੰਧਰ ਦਾ ਨਾਂ ਸ਼ਾਮਲ ਨਹੀਂ ਕੀਤਾ ਜਾ ਸਕਿਆ ਸੀ। ਪਹਿਲੀ ਸੂਚੀ ਜਾਰੀ ਹੋਣ ਤੋਂ ਪਹਿਲਾਂ 13 ਸੂਬਿਆਂ ਨੇ ਸਮਾਰਟ ਸਿਟੀ ਦੀ ਚੋਣ ਨੂੰ ਲੈ ਕੇ ਪ੍ਰਕਿਰਿਆ ‘ਤੇ ਸਵਾਲ ਚੁੱਕੇ ਸਨ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …