-17.4 C
Toronto
Sunday, February 8, 2026
spot_img
Homeਪੰਜਾਬਬਾਦਲ ਦੇ ਸੰਗਤ ਦਰਸ਼ਨ ਨੇੜੇ ਲੱਗੇ ਸਰਕਾਰ ਵਿਰੋਧੀ ਨਾਅਰੇ

ਬਾਦਲ ਦੇ ਸੰਗਤ ਦਰਸ਼ਨ ਨੇੜੇ ਲੱਗੇ ਸਰਕਾਰ ਵਿਰੋਧੀ ਨਾਅਰੇ

parkash-badal-1ਮੁੱਖ ਮੰਤਰੀ ਨੇ ਉੜੀ ਹਮਲੇ ਦੀ ਕੀਤੀ ਸਖਤ ਸ਼ਬਦਾਂ ‘ਚ ਨਿੰਦਾ
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ ਹਲਕੇ ਦੇ ਸੰਗਤ ਦਰਸ਼ਨ ਸਮੇਂ ਪਿੰਡ ਸਿੰਘੇਵਾਲਾ ਵਿਖੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਸੰਗਤ ਦਰਸ਼ਨ ਵਿਚ ਜਾਣ ਤੋਂ ਰੋਕਣ ਤੇ ਮਜ਼ਦੂਰ ਔਰਤਾਂ ਤੇ ਮਰਦਾਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਤੇ ਕੇਜਰੀਵਾਲ ਦੇ ਹੱਕ ਵਿਚ ਨਾਅਰੇ ਲਗਾਏ। ਇਸ ਤੋਂ ਪਹਿਲਾਂ ਵੀ ਕਈ ਸੰਗਤ ਦਰਸ਼ਨ ਪ੍ਰੋਗਰਾਮਾਂ ਵਿਚ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਹੋ ਚੁੱਕੀ ਹੈ। ਪੰਜਾਬ ਵਿਚ ਨਵੇਂ ਬਣ ਰਹੇ ਫਰੰਟ ਬਾਰੇ ਬਾਦਲ ਨੇ ਕਿਹਾ ਕਿ ਚੋਣਾਂ ਦੀ ਰੁੱਤ ਵਿਚ ਅਜਿਹੇ ਕਈ ਫਰੰਟ ਹੋਂਦ ਵਿਚ ਆਉਂਦੇ ਹਨ ਪਰ ਇਨ੍ਹਾਂ ਦਾ ਸਿਆਸਤ ‘ਤੇ ਕੋਈ ਅਸਰ ਨਹੀਂ ਹੁੰਦਾ।
ਸੰਗਤ ਦਰਸ਼ਨ ਵਿਚ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਊੜੀ ਵਿਖੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਪ੍ਰਕਾਰ ਦਾ ਨਿਰਣਾ ਲੈਣ ਦੀ ਸਮੱਰਥਾ ਰੱਖਦੇ ਹਨ ਅਤੇ ਭਾਰਤ ਸਰਕਾਰ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਢੁਕਵਾਂ ਜਵਾਬ ਦੇਵੇਗੀ।

RELATED ARTICLES
POPULAR POSTS