Breaking News
Home / ਪੰਜਾਬ / ਮਹਿੰਗੇ ਸ਼ੌਕਾਂ ਨੇ ਪੱਟੇ ਪੰਜਾਬ ਦੇ ਗੱਭਰੂ, ਬਹੁਤੇ ਗੈਂਗਸਟਰ ਹਨ ਤਕੜੇ ਘਰਾਂ ਦੇ ਕਾਕੇ

ਮਹਿੰਗੇ ਸ਼ੌਕਾਂ ਨੇ ਪੱਟੇ ਪੰਜਾਬ ਦੇ ਗੱਭਰੂ, ਬਹੁਤੇ ਗੈਂਗਸਟਰ ਹਨ ਤਕੜੇ ਘਰਾਂ ਦੇ ਕਾਕੇ

logo-2-1-300x105ਚੜ੍ਹਦੀ ਜਵਾਨੀ ‘ਚ ਬਣੇ ਗੈਂਗਸਟਰ, ਨਸ਼ੇ ਤੋਂ ਰਹਿੰਦੇ ਸੀ ਕੋਹਾਂ ਦੂਰ ਤੇ
ਖੇਡਾਂ ਦਾ ਵੀ ਸੀ ਸ਼ੌਕ
ਬਠਿੰਡਾ : ਪੰਜਾਬ ਸਮੇਤ ਹੋਰਨਾਂ ਸੂਬਿਆਂ ਦੀ ਪੁਲਿਸ ਨੂੰ ਲੋੜੀਂਦੇ ਗੈਂਗਸਟਰਾਂ ‘ਚੋਂ ਬਹੁਤੇ ਚੰਗੇ ਘਰਾਂ ਦੇ ਖਾਂਦੇ-ਪੀਂਦੇ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਉਹ ਸਿਰਫ ਆਪਣੇ ਸ਼ੌਕ ਪੂਰੇ ਕਰਨ ਲਈ ਛੋਟੀਆਂ-ਛੋਟੀਆਂ ਵਾਰਦਾਤਾਂ ਤੋਂ ਬਾਅਦ ਖੂੰਖਾਰ ਗੈਂਗਸਟਰ ਬਣ ਗਏ।
ਪੰਜਾਬ ਦੇ ਇਨ੍ਹਾਂ ਗੈਂਗਸਟਰਾਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਹੈ ਤੇ ਇਨ੍ਹਾਂ ਆਪਣੀ ਮਰਜ਼ੀ ਨਾਲ ਇਹ ਰਾਹ ਚੁਣਿਆ ਹੈ, ਜਿਹੜੇ ਗੈਂਗਸਟਰਾਂ ਨੇ ਆਪਣੀ ਪੜ੍ਹਾਈ ਤੇ ਖੇਡਾਂ ਨੂੰ ਵਿਚਕਾਰ ਛੱਡ ਕੇ ਅਪਰਾਧ ਦੀ ਦੁਨੀਆ ਵਿਚ ਕਦਮ ਰੱਖਣ ਵਾਲੇ ਬਹੁਤੇ ਗੈਂਗਸਟਰਾਂ ਦੀ ਵਿਦੇਸ਼ੀ ਹਥਿਆਰ, ਵੱਡੀਆਂ ਕਾਰਾਂ, ਬਰਾਂਡਿਡ ਕੱਪੜੇ ਤੇ ਫਿਲਮੀ ਸਟਾਰਾਂ ਵਾਂਗ ਐਸ਼ੋ-ਇਸ਼ਰਤ ਵਾਲੀ ਜ਼ਿੰਦਗੀ ਕਮਜ਼ੋਰੀ ਬਣ ਗਏ। ਉਹਨਾਂ ਦਾ ਸ਼ੌਕ ਹੀ ਉਹਨਾਂ ਨੂੰ ਅਪਰਾਧ ਦੀ ਦੁਨੀਆ ਵੱਲ ਲੈ ਗਿਆ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਦੇ ਜੋ ਬਦਨਾਮ ਗੈਂਗਸਟਰ ਹਨ, ਉਹ ਕੋਈ ਵੀ ਨਸ਼ਾ ਨਹੀਂ ਕਰਦੇ ਸਗੋਂ ਬਹੁਤੇ ਨੈਸ਼ਨਲ ਪੱਧਰ ਦੇ ਖਿਡਾਰੀ ਰਹੇ ਹਨ। ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਨੇੜੇ ਪੁਲਿਸ ਨਾਲ ਮੁਕਾਬਲੇ ਵਿਚ ਮਾਰਿਆ ਗਿਆ ਗੈਂਗਸਟਰ ਦਵਿੰਦਰ ਬੰਬੀਹਾ ਵੀ ਚੰਗੇ ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਖਿਲਾਫ ਸਭ ਤੋਂ ਪਹਿਲਾਂ 23 ਅਕਤੂਬਰ 2010 ਨੂੰ ਥਾਣਾ ਸਮਾਲਸਰ ਵਿਖੇ ਕਤਲ ਦਾ ਕੇਸ ਦਰਜ ਹੋਇਆ ਸੀ, ਜਿਸ ਮਗਰੋਂ ਉਹ ਸਾਲ 2013 ਵਿਚ ਪੁਲਿਸ ਦੀ ਹਿਰਾਸਤ ਵਿਚੋਂ ਫਰਾਰ ਹੋ ਗਿਆ ਸੀ। ਛੇ ਫੁੱਟ ਲੰਬਾ ਸੋਹਣਾ ਦਰਸ਼ਨੀ ਜਵਾਨ ਬੰਬੀਹਾ ਦੇ ਨਸ਼ਾ ਕਰਨ ਤਾਂ ਦੂਰ ਸਗੋਂ ਉਸ ਨੇ ਸ਼ਰਾਬ ਤੱਕ ਦਾ ਸੁਆਦ ਵੀ ਨਹੀਂ ਦੇਖਿਆ। ਸੂਤਰਾਂ ਦੀ ਮੰਨੀਏ ਤਾਂ ਉਸ ਨੇ ਸ਼ਾਰਪ ਸ਼ੂਟਰ ਬਣਨ ਲਈ ਬਿਹਾਰ ਦੇ ਕਈ ਸ਼ੂਟਰਾਂ ਤੋਂ ਸਿਖਲਾਈ ਵੀ ਲਈ ਸੀ, ਜਿਸ ਕਾਰਨ ਪੁਲਿਸ ਵੀ ਉਸ ਤੋਂ ਝਿਪਦੀ ਸੀ। ਬੰਬੀਹਾ ਖਿਲਾਫ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਹੋਰਨਾਂ ਸੂਬਿਆਂ ਵਿਚ 40 ਤੋਂ ਉਪਰ ਮੁਕੱਦਮੇ ਦਰਜ ਹਨ। ਇਸ ਤਰ੍ਹਾਂ ਪ੍ਰਮਾਣੂ ਹਿਮਾਚਲ ਪ੍ਰਦੇਸ਼ ਨੇੜੇ ਮਾਰੇ ਗਏ ਗੈਂਗਸਟਰ ਤੋਂ ਨੇਤਾ ਬਣੇ ਜਸਵਿੰਦਰ ਸਿੰਘ ਰੌਕੀ ਦੇ ਕਤਲ ਦਾ ਮੁੱਖ ਮੁਲਜ਼ਮ ਜੈਪਾਲ ਸਿੰਘ ਸੋਹਣੇ ਡੀਲ-ਡੌਲ ਵਾਲਾ 6 ਫੁੱਟ ਇਕ ਇੰਚ ਕੱਦ ਵਾਲੇ ਗੱਭਰੂ ਚੰਗੇ ਖਾਨਦਾਨੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਕਿਸੇ ਵੇਲੇ ਗੋਲਾ ਸੁੱਟਣ ਵਾਲਾ ਕੌਮੀ ਪੱਧਰੀ ਖਿਡਾਰੀ ਰਿਹਾ ਹੈ। ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧ ਰੱਖਦਾ ਗੈਂਗਸਟਰ ਜੈਪਾਲ ਸਿੰਘ ਪੁਲਿਸ ਦੇ ਸਬ ਇੰਸਪੈਕਟਰ ਦਾ ਪੁੱਤਰ ਹੈ। ਉਸ ਨੇ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਪੂਰੀ ਨਹੀਂ ਕੀਤੀ, ਪਰ ਉਹ ਫਰਾਟੇਦਾਰ ਅੰਗਰੇਜ਼ੀ ਬੋਲਦਾ ਹੈ ਜੋ ਉਸ ਨੇ ਲਗਾਤਾਰ ਵੇਖੀਆਂ ਹਾਲੀਵੁੱਡ ਫਿਲਮਾਂ ਤੋਂ ਸਿੱਖੀ ਹੈ। ਚੰਗੇ ਖਾਨਦਾਨੀ ਪਰਿਵਾਰ ਨਾਲ ਸਬੰਧਤ ਜੈਪਾਲ ਨੇ ਕਈ ਵਾਰਦਾਤਾਂ ਨੂੰ ਅੰਜਾਮ ਔਰੰਗਜ਼ੇਬੀ ਫਿਲਮਾਂ ਦੀ ਤਰਜ਼ ‘ਤੇ ਦਿੱਤਾ ਹੈ। ਜੈਪਾਲ ਤੇ ਮਾਰੇ ਗਏ ਗੈਂਗਸਨਰ ਸ਼ੇਰਾ ਖੁੱਬਣ ਦੀ ਮੁਲਾਕਾਤ ਪਟਿਆਲਾ ਵਿਚ ਖੇਡ ਸਮਾਗਮ ਦੌਰਾਨ ਹੋਈ ਸੀ। ਗੁਰਸ਼ਹੀਦ ਸਿੰਘ ਉਰਫ ਸ਼ੇਰਾ ਖੁੱਬਣ ਵੀ ਗੋਲਾ ਸੁੱਟਣ ਵਾਲਾ ਖਿਡਾਰੀ ਸੀ, ਜੋ ਬਠਿੰਡਾ ਵਿਚ ਪੁਲਿਸ ਮੁਕਾਬਲੇ ਵਿਚ 6 ਸਤੰਬਰ, 2012 ਨੂੰ ਮਾਰਿਆ ਗਿਆ ਸੀ। ਉਹ ਵੀ ਸਰਦੇ ਪੁੱਜਦੇ ਜ਼ਿੰਮੀਵਾਰ ਪਰਿਵਾਰ ਨਾਲ ਸਬੰਧਤ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਦੱਤਰਾਂਵਾਲੀ ਦੇ ਵਿਦਿਆਰਥੀ ਆਗੂ ਤੋਂ ਗੈਂਗਸਨਰ ਬਣੇ ਲਾਰੈਂਸ ਬਿਸ਼ਨੋਈ ਤਕੜੇ ਜ਼ਿੰਮੀਂਦਾਰ ਪਰਿਵਾਰ ਨਾਲ ਸਬੰਧ ਰੱਖਦਾ ਹੈ, ਦਾ ਇਸ ਖੇਤਰ ਦੇ ਪੇਂਡੂ ਗੱਭਰੂਆਂ ਵਿਚ ‘ਵੱਡੇ  ਬਾਈ’ ਦਾ ਅਕਸ ਬਣਿਆ ਹੋਇਆ ਹੈ ਭਾਵੇਂ ਉਸ ਦੀ ਉਮਰ ਹਾਲੇ 25 ਸਾਲ ਦੇ ਕਰੀਬ ਹੀ ਹੈ।
ਲਾਰੈਂਸ ਬਿਸ਼ਨੋਈ 2011 ਵਿਚ ਚੰਡੀਗੜ੍ਹ ਦੇ ਡੀਏਵੀ ਕਾਲਜ ਦਾ ਵਿਦਿਆਰਥੀ ਸੀ। ਉਹ ਸਟੂਡੈਂਟਸ ਯੂਨੀਅਨ ਆਫ ਪੰਜਾਬ ਯੂਨੀਵਰਸਿਟੀ (ਸੋਪੂ) ਦੀ ਡੀਏਵੀ ਕੈਂਪਸ ਇਕਾਈ ਦਾ ਪ੍ਰਧਾਨ ਵੀ ਰਿਹਾ। ਪਿਛਲੇ ਸਮੇਂ ਮਾਰਿਆ ਗਿਆ ਗੈਂਗਸਨਰ ਪ੍ਰਭਜਿੰਤਰ ਸਿੰਘ ਸਿੰਘ ਡਿੰਪੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਚੰਦਭਾਨ ਦੇ ਤਕੜੇ ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦਾ ਸੀ। ਇਸ ਤਰ੍ਹਾਂ ਹੀ ਗੈਂਗਸਨਰ ਜੋਧਾ ਕੋਠਾ ਗੁਰੂ, ਲਖਵੀਰ ਸਿੰਘ ਲੱਖਾ ਸਿਧਾਣਾ, ਗੁਰਪ੍ਰੀਤ ਸਿੰਘ ਸੇਖੋਂ, ਲਹਿੰਬਰ ਸਿੱਧਵਾਂ, ਕਾਲਾ ਧਨੌਲਾ, ਸੁੱਖਾ ਕਾਹਲਵਾਂ ਵੀ ਚੰਗੇ ਸਰਦੇ ਪੁੱਜਦੇ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ।

Check Also

ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਮਾਨ ਨੂੰ ਦਿੱਤੀ ਖੁੱਲ੍ਹੀ ਜਨਤਕ ਬਹਿਸ ਦੀ ਚੁਣੌਤੀ

ਕਿਹਾ : ਲੋਕ ਸਭਾ ਚੋਣਾਂ ’ਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਸਿਖਾਉਣਗੇ ਸਬਕ …