Breaking News
Home / ਪੰਜਾਬ / ਸਿੱਧੂ ਪਰਿਵਾਰ ਲਈ ਵਿਧਾਨ ਸਭਾ ਦੀ ਚੋਣ ਬਣੀ ਚੁਣੌਤੀ

ਸਿੱਧੂ ਪਰਿਵਾਰ ਲਈ ਵਿਧਾਨ ਸਭਾ ਦੀ ਚੋਣ ਬਣੀ ਚੁਣੌਤੀ

ਰਾਜਨੀਤੀ ’ਚ ਸਫਲ ਨਾ ਹੋਏ ਤਾਂ ਆਪਣੇ ਕਿੱਤੇ ’ਚ ਜਾਵਾਂਗੇ ਵਾਪਸ : ਡਾ. ਨਵਜੋਤ ਕੌਰ ਸਿੱਧੂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਨਵਜੋਤ ਸਿੱਧੂ ਪਰਿਵਾਰ ਲਈ ਇਕ ਚੁਣੌਤੀ ਬਣ ਰਹੀਆਂ ਹਨ। ਇਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨੇ ਕਿਹਾ ਕਿ ਜੇਕਰ ਇਨ੍ਹਾਂ ਚੋਣਾਂ ਵਿਚ ਨਵਜੋਤ ਸਿੰਘ ਸਿੱਧੂ ਨੂੰ ਸਫਲਤਾ ਨਾ ਮਿਲੀ ਤਾਂ ਉਹ ਦੁਬਾਰਾ ਆਪਣੇ ਕਿੱਤੇ ’ਚ ਵਾਪਸ ਜਾ ਸਕਦੇ ਹਨ। ਡਾ. ਸਿੱਧੂ ਨੇ ਇਹ ਗੱਲ ਮੀਡੀਆ ਨੂੰ ਦਿੱਤੀ ਇਕ ਇੰਟਰਵਿਊ ਵਿਚ ਕਹੀ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਵਿਚ ਆ ਕੇ ਨੁਕਸਾਨ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੁੰਬਈ ਵਿਚ ਸ਼ੋਅ ਕਰਦੇ ਹੋਏ ਇਕ ਘੰਟੇ ਵਿਚ 25 ਲੱਖ ਰੁਪਏ ਕਮਾਉਂਦੇ ਸਨ ਅਤੇ ਉਹ ਖੁਦ ਵੀ ਡਾਕਟਰੀ ਕਿੱਤੇ ’ਚੋਂ ਹਰ ਮਹੀਨੇ 5 ਤੋਂ 10 ਲੱਖ ਰੁਪਏ ਕਮਾ ਲੈਂਦੀ ਸੀ। ਡਾ. ਸਿੱਧੂ ਨੇ ਸਪੱਸ਼ਟ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਇਸ ਵਾਰ ਰਾਜਨੀਤੀ ਵਿਚ ਸਫਲਤਾ ਨਾ ਮਿਲੀ ਤਾਂ ਉਹ ਆਪਣੇ ਕਿੱਤੇ ਵਿਚ ਵਾਪਸ ਚਲੇ ਜਾਣਗੇ ਅਤੇ ਦੁਨੀਆ ਘੁੰਮਣਗੇ। ਧਿਆਨ ਰਹੇ ਕਿ ਅੰਮਿ੍ਰਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਚਾਲੇ ਚੋਣ ਮੁਕਾਬਲਾ ਹੋਣ ਜਾ ਰਿਹਾ ਹੈ ਅਤੇ ਹਰ ਕਿਸੇ ਦੀ ਨਜ਼ਰ ਇਸ ਹਲਕੇ ’ਤੇ ਟਿਕੀ ਹੋਈ ਹੈ।

Check Also

ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ

ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …