Breaking News
Home / ਪੰਜਾਬ / ਰਿਟਰੀਟ ਸੈਰੇਮੈਨੀ ’ਚ ਦਰਸ਼ਕਾਂ ਦੇ ਜਾਣ ’ਤੇ ਫਿਰ ਲੱਗੀ ਰੋਕ

ਰਿਟਰੀਟ ਸੈਰੇਮੈਨੀ ’ਚ ਦਰਸ਼ਕਾਂ ਦੇ ਜਾਣ ’ਤੇ ਫਿਰ ਲੱਗੀ ਰੋਕ

ਕਰੋਨਾ ਦੇ ਚੱਲਦਿਆਂ ਬੀਐਸਐਫ ਵਲੋਂ ਕਲੋਜਿੰਗ ਦਾ ਫੈਸਲਾ
ਅੰਮਿ੍ਰਤਸਰ/ਬਿਊਰੋ ਨਿਊਜ਼
ਕਰੋਨਾ ਦੀ ਤੀਜੀ ਲਹਿਰ ਆਉਣ ਤੋਂ ਬਾਅਦ ਲੌਕਡਾਊਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਪੰਜਾਬ ਵਿਚ ਸਕੂਲ-ਕਾਲਜ ਬੰਦ ਹੋ ਚੁੱਕੇ ਹਨ ਅਤੇ ਦੋ ਡੋਜ਼ ਲਗਾਉਣ ਵਾਲਿਆਂ ਨੂੰ ਹੀ ਜਨਤਕ ਥਾਵਾਂ ’ਤੇ ਜਾਣ ਦੀ ਆਗਿਆ ਹੈ। ਇਸੇ ਦੌਰਾਨ ਬੀਐਸਐਫ ਨੇ ਅਟਾਰੀ-ਵਾਘਾ ਸਰਹੱਦ ’ਤੇ ਹੁੰਦੀ ਰਿਟਰੀਟ ਸੈਰੇਮਨੀ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਬੀਐਸਐਫ ਵਲੋਂ 94 ਦਿਨਾਂ ਬਾਅਦ ਰਿਟਰੀਟ ਸੈਰੇਮਨੀ ’ਚ ਆਮ ਜਨਤਾ ਦੇ ਜਾਣ ’ਤੇ ਫਿਰ ਰੋਕ ਲਗਾ ਦਿੱਤੀ ਗਈ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਕਰੋਨਾ ਕਰਕੇ ਹੀ ਮਾਰਚ 2020 ਵਿਚ ਰਿਟਰੀਟ ਸੈਰੇਮਨੀ ’ਚ ਜਾਣ ਲਈ ਦਰਸ਼ਕਾਂ ’ਤੇ ਰੋਕ ਲਗਾਈ ਗਈ ਸੀ ਅਤੇ ਫਿਰ ਇਸ ਨੂੰ 4 ਅਕਤੂਬਰ 2021 ਨੂੰ ਆਮ ਜਨਤਾ ਲਈ ਸ਼ੁਰੂ ਕੀਤਾ ਗਿਆ ਸੀ।
ਬੀਐਸਐਫ ਵਲੋਂ ਲਏ ਫੈਸਲੇ ਨੂੰ ਦੇਖਿਆ ਜਾਵੇ ਤਾਂ ਕਰੋਨਾ ਦਾ ਕਹਿਰ ਇਕ ਵਾਰ ਫਿਰ ਸ਼ੁਰੂ ਹੋ ਗਿਆ ਹੈ। ਪੰਜਾਬ ਸਣੇ ਪੂਰੇ ਭਾਰਤ ਵਿਚ ਕਰੋਨਾ ਦੇ ਵਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਹਨ। ਅਜਿਹਾ ਕਰਕੇ ਹੀ ਰਿਟਰੀਟ ਸੈਰੇਮਨੀ ’ਚ ਜਾਣ ਲਈ ਦਰਸ਼ਕਾਂ ’ਤੇ ਰੋਕ ਲਗਾਈ ਗਈ ਹੈ। ਧਿਆਨ ਰਹੇ ਕਿ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੇ ਬੀਐਸਐਫ ਨੂੰ ਰਿਟਰੀਟ ਸੈਰੇਮਨੀ ਬਾਰੇ ਫੈਸਲਾ ਲੈਣ ਲਈ ਕਿਹਾ ਸੀ। ਡੀਸੀ ਅੰਮਿ੍ਰਤਸਰ ਵਲੋਂ ਬੀਐਸਐਫ ਨੂੰ ਦੋ ਔਪਸ਼ਨ ਦਿੱਤੇ ਗਏ ਸਨ। ਇਕ ਵਿਚ ਬੀਐਸਐਫ 700 ਵਿਅਕਤੀਆਂ ਦੇ ਨਾਲ ਰਿਟਰੀਟ ਸੈਰੇਮਨੀ ਜਾਰੀ ਰੱਖ ਸਕਦੀ ਸੀ ਅਤੇ ਦੂਜੇ ਔਪਸ਼ਨ ਵਿਚ ਬੀਐਸਐਫ ਗੈਲਰੀ ਦੀ ਸਮਰੱਥਾ ਮੁਤਾਬਕ 50 ਫੀਸਦੀ ਵਿਅਕਤੀਆਂ ਨਾਲ ਵੀ ਰਿਟਰੀਟ ਸੈਰੇਮਨੀ ਜਾਰੀ ਰੱਖਦੀ ਸੀ। ਪਰ ਬੀਐਸਐਫ ਨੇ ਇਸ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਰਿਟਰੀਟ ਸੈਰੇਮਨੀ ’ਚ ਆਮ ਦਰਸ਼ਕਾਂ ’ਤੇ ਰੋਕ ਹੀ ਲਗਾ ਦਿੱਤੀ ਹੈ।

 

Check Also

ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ

ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …