Breaking News
Home / ਪੰਜਾਬ / ਹਿਮਾਚਲ ਦੇ ਪਹਾੜਾਂ ’ਤੇ ਹੋਈ ਬਰਫਬਾਰੀ

ਹਿਮਾਚਲ ਦੇ ਪਹਾੜਾਂ ’ਤੇ ਹੋਈ ਬਰਫਬਾਰੀ

ਪੰਜਾਬ, ਚੰਡੀਗੜ੍ਹ ਤੇ ਹਰਿਆਣਾ ’ਚ ਵੀ ਵਧੀ ਠੰਡ
ਚੰਡੀਗੜ੍ਹ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿਚ ਅੱਜ ਸਵੇਰੇ ਬਰਫਬਾਰੀ ਹੁੰਦੀ ਰਹੀ। ਲਾਹੌਰ ਸਪਿਤੀ ਵਿਚ ਦੋ ਦਿਨ ਤੋਂ ਰਹੀ ਬਰਫਬਾਰੀ ਤੋਂ ਬਾਅਦ ਪਹਾੜ ਸਫੇਦ ਚਾਦਰ ਨਾਲ ਢਕੇ ਨਜ਼ਰ ਆਉਣ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਬਰਫ ਰੋਹਤਾਂਗ ਅਤੇ ਕੁੰਜੋਮ ਦਰੇ ਵਿਚ ਡੇਢ ਫੁੱਟ ਤੱਕ ਪਈ ਹੈ। ਅਟਲ ਟਨਲ ਵਿਚ ਵੀ ਬਰਫ ਪੈਣ ਦਾ ਦੌਰ ਜਾਰੀ ਹੈ। ਪਹਾੜਾਂ ’ਤੇ ਹੋ ਰਹੀ ਬਰਫਬਾਰੀ ਦਾ ਅਸਰ ਹੁਣ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿਚ ਦਿਖਣ ਲੱਗਾ ਹੈ ਅਤੇ ਇੱਥੇ ਠੰਡ ਵੀ ਵਧ ਗਈ ਹੈ। ਬਰਫਬਾਰੀ ਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਮੈਦਾਨੀ ਇਲਾਕਿਆਂ ਵਿਚ ਸ਼ੀਤ ਲਹਿਰ ਦਾ ਪ੍ਰਕੋਪ ਵੀ ਦੇਖਣ ਨੂੰ ਮਿਲ ਸਕਦਾ ਹੈ। ਹਿਮਾਚਲ ਵਿਚ ਕੁੱਲੂ ਦੇ ਆਸ-ਪਾਸ ਦੇ ਪਹਾੜੀ ਖੇਤਰਾਂ ਵਿਚ ਵੀ ਤਾਜ਼ਾ ਬਰਫਬਾਰੀ ਹੋ ਰਹੀ ਹੈ। ਇੱਥੇ ਕੁਝ ਇਲਾਕਿਆਂ ਵਿਚ ਦੋ ਦਿਨਾਂ ਤੋਂ ਰੁਕ ਰੁਕ ਕੇ ਬਰਫਬਾਰੀ ਹੋ ਰਹੀ ਹੈ। ਇੱਥੇ ਰਸਤੇ, ਘਰਾਂ ਦੀਆਂ ਛੱਤਾਂ ਅਤੇ ਸੜਕਾਂ ’ਤੇ ਖੜ੍ਹੀਆਂ ਗੱਡੀਆਂ ਬਰਫ ਦੀ ਚਾਦਰ ਨਾਲ ਢੱਕੀਆਂ ਨਜ਼ਰ ਆ ਰਹੀਆਂ ਹਨ। ਇਸ ਬਰਫਬਾਰੀ ਦਾ ਅਸਰ ਹੁਣ ਜਨਜੀਵਨ ’ਤੇ ਵੀ ਪੈਣ ਲੱਗੇਗਾ। ਧਿਆਨ ਰਹੇ ਕਿ ਬਰਫਬਾਰੀ ਦਾ ਲੁਤਫ ਲੈਣ ਲਈ ਯਾਤਰੀਆਂ ਦਾ ਪਹੁੰਚਣਾ ਵੀ ਸ਼ੁਰੂ ਹੋ ਚੁੱਕਾ ਹੈ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …