0.9 C
Toronto
Saturday, January 10, 2026
spot_img
Homeਪੰਜਾਬਕੈਨੇਡਾ ਰਹਿੰਦੀ ਬੇਅੰਤ ਕੌਰ ਦੀਆਂ ਵਧੀਆਂ ਮੁਸ਼ਕਲਾਂ

ਕੈਨੇਡਾ ਰਹਿੰਦੀ ਬੇਅੰਤ ਕੌਰ ਦੀਆਂ ਵਧੀਆਂ ਮੁਸ਼ਕਲਾਂ

ਜਾਂਚ ਰਿਪੋਰਟ ‘ਚ ਜ਼ਹਿਰ ਨਾਲ ਮੌਤ ਦੀ ਪੁਸ਼ਟੀ
ਬਰਨਾਲਾ/ਬਿਊਰੋ ਨਿਊਜ਼ : ਬਰਨਾਲਾ ਜ਼ਿਲ੍ਹੇ ਦੇ ਪਿੰਡ ਧਨੌਲਾ ਦੇ ਬਹੁ-ਚਰਚਿਤ ਲਵਪ੍ਰੀਤ ਅਤੇ ਬੇਅੰਤ ਕੌਰ ਮਾਮਲੇ ‘ਚ ਹੁਣ ਨਵਾਂ ਮੋੜ ਆ ਗਿਆ ਹੈ। ਲਵਪ੍ਰੀਤ ਦੀ ਪੋਸਟਮਾਰਟਮ ਰਿਪੋਰਟ ਚ ਜ਼ਹਿਰੀਲਾ ਪਦਾਰਥ ਖਾਣ ਨਾਲ ਹੋਈ ਮੌਤ ਦੀ ਜਾਂਚ ਵਿਭਾਗ ਵਲੋਂ ਕੀਤੀ ਪੁਸ਼ਟੀ ਨੇ ਬੇਅੰਤ ਕੌਰ ਦੀਆਂ ਮੁਸ਼ਕਲਾਂ ‘ਚ ਵਾਧਾ ਕਰ ਦਿੱਤਾ ਹੈ। ਵਿਆਹ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਦੇ ਖ਼ਰਚ ‘ਤੇ ਪਿਛਲੇ ਦੋ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੀ ਬੇਅੰਤ ਕੌਰ ਹੁਣ ਬੁਰੀ ਤਰ੍ਹਾਂ ਘਿਰ ਗਈ ਹੈ ਅਤੇ ਹੁਣ ਬੇਅੰਤ ਕੌਰ ਦੇ ਕੈਨੇਡਾ ਤੋਂ ਡਿਪੋਰਟ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਲਵਪ੍ਰੀਤ ਸਿੰਘ ਦੀ ਕਰੀਬ ਦੋ ਮਹੀਨੇ ਪਹਿਲਾਂ ਜ਼ਹਿਰੀਲਾ ਪਦਾਰਥ ਖਾਣ ਨਾਲ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਾਇਆ ਸੀ ਕਿ ਕੈਨੇਡਾ ਵਿੱਚ ਉਨ੍ਹਾਂ ਦੇ ਖਰਚੇ ‘ਤੇ ਗਈ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਹੁਣ ਉਸ ਨਾਲ ਗੱਲ ਨਹੀਂ ਕਰਦੀ ਅਤੇ ਉਸ ਨੂੰ ਛੱਡਣਾ ਚਾਹੁੰਦੀ ਹੈ। ਜਿਸ ਤੋਂ ਦੁਖੀ ਹੋ ਕੇ ਲਵਪ੍ਰੀਤ ਨੇ ਜ਼ਹਿਰ ਖਾ ਲਈ, ਜਿਸਦੇ ਚਲਦਿਆਂ ਉਸ ਦੀ ਮੌਤ ਹੋ ਗਈ।
ਬੇਅੰਤ ਕੌਰ ਦੇ ਜੁਰਮ ‘ਚ ਹੋਇਆ ਵਾਧਾ : ਐੱਸਪੀ ਹਰਬੰਤ ਕੌਰ
ਬਰਨਾਲਾ : ਇਸ ਮਾਮਲੇ ‘ਚ ਬੇਅੰਤ ਕੌਰ ਖਿਲਾਫ ਪਹਿਲਾਂ ਸਹੁਰਿਆਂ ਨਾਲ ਠੱਗੀ ਦਾ ਮਾਮਲਾ ਦਰਜ ਹੋਇਆ ਸੀ, ਹੁਣ ਲਵਪ੍ਰੀਤ ਦੀ ਜ਼ਹਿਰ ਨਾਲ ਹੋਈ ਮੌਤ ਉਪਰੰਤ ਬੇਅੰਤ ਕੌਰ ਦੇ ਜੁਰਮ ਵਿੱਚ ਵਾਧਾ ਕਰ ਦਿੱਤਾ ਗਿਆ ਹੈ।
ਐੱਸਆਈਟੀ ਕਮੇਟੀ ਦੇ ਮੁਖੀ ਐੱਸਪੀ ਹਰਬੰਤ ਕੌਰ ਨੇ ਦੱਸਿਆ ਕਿ ਬੇਅੰਤ ਕੌਰ ਖ਼ਿਲਾਫ਼ ਹੁਣ ਧਾਰਾ 306 ਦਾ ਵਾਧਾ ਕਰ ਦਿੱਤਾ ਗਿਆ ਹੈ। ਐੱਸਆਈਟੀ ਕਮੇਟੀ ‘ਚ ਐੱਸਪੀ ਹਰਬੰਤ ਕੌਰ, ਡੀਐੱਸਪੀ ਬ੍ਰਿਜ ਮੋਹਨ ਤੇ ਥਾਣਾ ਧਨੌਲਾ ਦੇ ਮੁਖੀ ਸ਼ਾਮਲ ਹਨ।

 

RELATED ARTICLES
POPULAR POSTS