ਇੰਡੀਆ ਵੀਜ਼ਨ ਫਾਊਂਡੇਸ਼ਨ ਦੇਸ਼ ਦੇ ਪੰਜ ਰਾਜਾਂ ਪੰਜਾਬ, ਨਵੀਂ ਦਿੱਲੀ, ਉਤਰ ਪ੍ਰਦੇਸ਼, ਹਰਿਆਣਾ ਅਤੇ ਮਹਾਰਾਸ਼ਟਰ ਵਿਚ ਜਨ ਸੇਵਾ ਪ੍ਰੋਜੈਕਟ ਚਲਾ ਰਹੀ ਹੈ। ਫਾਊਂਡੇਸ਼ਨ ਆਪਣੇ ਇਨਸਾਈਡ ਪ੍ਰੀਜ਼ਨ ਪ੍ਰੋਗਰਾਮ ਨਾਲ ਜੇਲ੍ਹਾਂ ਵਿਚ ਬੰਦ ਨੌਜਵਾਨਾਂ, ਪੁਰਸ਼ ਅਤੇ ਮਹਿਲਾਵਾਂ ਨੂੰ ਸਿੱਖਿਆ, ਸੰਸਕਾਰ ਅਤੇ ਸਕਿੱਲ ਟ੍ਰੇਨਿੰਗ ਐਂਡ ਡਿਵੈਲਪਮੈਂਟ ਮਾਡਲ ਦੇ ਨਾਲ ਜ਼ਿੰਦਗੀ ਵਿਚ ਕੁਝ ਕਰ ਗੁਜ਼ਰਨ ‘ਚ ਸਮਰੱਥ ਬਣਾ ਰਹੀ ਹੈ।
ਸਲਾਨਾ ਚਾਈਲਡਹੁਡ ਕੇਅਰ ਐਂਡ ਡਿਵੈਲਪਮੈਂਟ ਪ੍ਰੋਗਰਾਮ ਦਾ ਉਦੇਸ਼ ਕੈਦੀਆਂ ਦੇ ਬੱਚਿਆਂ ਨੂੰ, ਜਿਨ੍ਹਾਂ ਦੀ ਉਮਰ 6 ਸਾਲ ਤੋਂ ਘੱਟ ਹੈ, ਜਿਨ੍ਹਾਂ ਨੂੰ ਜੇਲ੍ਹ ਦੇ ਡੇਅ ਕੇਅਰ ਸੈਂਟਰ ਵਿਚ ਦਾਖਲ ਕਰਨਾ ਅਤੇ ਉਨ੍ਹਾਂ ਦੀ ਪੜ੍ਹਾਈ ਨੂੰ ਸ਼ੁਰੂ ਕਰਨਾ ਸ਼ਾਮਲ ਹੈ। ਉਨ੍ਹਾਂ ਨੂੰ ਚੰਗਾ ਖਾਣਾ, ਹੈਲਥ ਕੇਅਰ ਅਤੇ ਸੰਪੂਰਨ ਵਿਕਾਸ ਦਾ ਕੰਮ ਵੀ ਕੀਤਾ ਜਾ ਰਿਹਾ ਹੈ।
ਚਿਲਡਰਨ ਆਫ ਬਨਰੇਬੇਲ ਫੈਮੀਲੀਜ਼ ਪ੍ਰੋਗਰਾਮ ਦਾ ਉਦੇਸ਼ ਕੈਦੀਆਂ ਦੇ ਉਨ੍ਹਾਂ ਬੱਚਿਆਂ ਦਾ ਸਹੀ ਪਾਲਣ ਹੈ, ਜਿਨ੍ਹਾਂ ਦੀ ਉਮਰ 6 ਸਾਲ ਤੋਂ ਜ਼ਿਆਦਾ ਹੋ ਚੁੱਕੀ ਹੈ। ਇਸ ਵਿਚ ਉਨ੍ਹਾਂ ਦੀ ਪੜ੍ਹਾਈ, ਸਮਾਜਿਕ ਅਤੇ ਇਮੋਸ਼ਨਲ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ।
ਇਕ ਹੋਰ ਪ੍ਰੋਗਰਾਮ ਰੀਇੰਟੀਗ੍ਰੇਸ਼ਨ ਐਂਡ ਰੀਹੈਬਲੀਟੇਸ਼ਨ ਪ੍ਰੋਗਰਾਮ ਵਿਚ ਜੇਲ੍ਹ ਤੋਂ ਛੁੱਟ ਚੁੱਕੇ ਸਾਬਕਾ ਕੈਦੀਆਂ ਨੂੰ ਉਨ੍ਹਾਂ ਦੀ ਜ਼ਿੰਦਗੀ ਵਿਚ ਮੁੜ ਤੋਂ ਸੈਂਟਲ ਹੋਣ ਵਿਚ ਮੱਦਦ ਕਰਨਾ ਹੈ। ਉਨ੍ਹਾਂ ਦੇ ਹੁਨਰ ਅਤੇ ਆਤਮ ਸਨਮਾਨ ਨੂੰ ਅੱਗੇ ਵਧਾ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਹੋਣ ਵਿਚ ਮੱਦਦ ਕੀਤੀ ਜਾਂਦੀ ਹੈ। ਟ੍ਰੇਨਿੰਗ ਫਾਰ ਪ੍ਰੀਜ਼ਨ ਆਫੀਸ਼ੀਅਲਜ਼ ਪ੍ਰੋਗਰਾਮ ਵਿਚ ਜੇਲ੍ਹ ਅਧਿਕਾਰੀਆਂ ਨੂੰ ਜੇਲ੍ਹ ਸੁਧਾਰਾਂ ਦੇ ਬਾਰੇ ਵਿਚ ਸੰਵੇਦਨਸ਼ੀਲ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਕੋਰੈਕਸ਼ਨਲ ਪ੍ਰੋਗਰਾਮ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਵਧਾ ਕੇ ਜੇਲ੍ਹਾਂ ਦੀ ਵਿਵਸਥਾ ਨੂੰ ਬਿਹਤਰ ਕਰਨ ਦਾ ਯਤਨ ਕੀਤਾ ਜਾਂਦਾ ਹੈ। ਅੱਜ ਇੰਡੀਆ ਵੀਜ਼ਨ ਫਾਊਂਡੇਸ਼ਨ ਹਰ ਦਿਨ ਪੰਜ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜ਼ਿੰਦਗੀ ‘ਤੇ ਅਸਰ ਪਾ ਰਹੀ ਹੈ ਅਤੇ ਜੇਲ੍ਹ ਕੈਦੀਆਂ ਵਿਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਇਕ ਨਵੀਂ ਜ਼ਿੰਦਗੀ ਜੀਣ ਦਾ ਜਜ਼ਬਾ ਪੈਦਾ ਕਰ ਰਹੀ ਹੈ। ਉਨ੍ਹਾਂ ਦੀ ਸਿੱਖਿਆ ਅਤੇ ਸਕਿੱਲ ਨੂੰ ਬਿਹਤਰ ਕਰਕੇ ਉਸ ਨੂੰ ਸਮਾਜ ਵਿਚ ਇਕ ਜ਼ਿੰਮੇਵਾਰ ਵਿਅਕਤੀ ਦੇ ਤੌਰ ‘ਤੇ ਦੁਬਾਰਾ ਨਵੀਂ ਸ਼ੁਰੂਆਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਫਾਊਂਡੇਸ਼ਨ ਜਦ ਤੱਕ ਜੇਲ੍ਹ ਸੁਧਾਰ ਅਤੇ ਪੇਂਡੂ ਵਿਕਾਸ ਪ੍ਰੋਗਰਾਮਾਂ ਤੋਂ 3 ਲੱਖ 26 ਹਜ਼ਾਰ 309 ਵਿਅਕਤੀਆਂ ਨੂੰ ਲਾਭ ਪ੍ਰਦਾਨ ਕਰ ਚੁੱਕੀ ਹੈ।
ਕਿਰਨ ਬੇਦੀ ਦੀ ਸਫਲ ਕੋਸ਼ਿਸ਼
ਇੰਡੀਆ ਵੀਜ਼ਨ ਫਾਊਂਡੇਸ਼ਨ, ਇਕ ਗੈਰ ਲਾਭਕਾਰੀ ਐਨਜੀਓ ਹੈ, ਜੋ ਕਿ 1 ਅਗਸਤ 1994 ਨੂੰ ਸਥਾਪਿਤ ਕੀਤੀ ਗਈ ਸੀ। ਫਾਊਂਡੇਸ਼ਨ ਨੂੰ ਰਾਮੋਨ ਮੈਗਾਸਾਯ ਐਵਾਰਡ ਨਾਲ ਸਨਮਾਨਿਤ ਡਾ. ਕਿਰਨ ਬੇਦੀ, ਭਾਰਤ ਦੀ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਨੇ ਸਥਾਪਿਤ ਕੀਤਾ ਹੈ। ਉਹ ਲਗਾਤਾਰ ਵੈਲਫੇਅਰ ਪ੍ਰੋਗਰਾਮ ਦੇ ਮਾਧਿਅਮ ਨਾਲ ਜੇਲ੍ਹ ਕੈਦੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਜੀਣ ਦਾ ਮੌਕਾ ਪ੍ਰਦਾਨ ਕਰ ਰਹੀ ਹੈ। ਪਰਵਾਸੀ ਸਹਾਇਤਾ ਫਾਊਂਡੇਸ਼ਨ ਹੁਣ ਤੱਕ 472 ਪਰਿਵਾਰਾਂ ਅਤੇ 2360 ਵਿਅਕਤੀਆਂ ਨੂੰ ਰਾਸ਼ਨ ਅਤੇ ਹਾਈਜੀਨ ਕਿੱਟਾਂ ਦੇ ਨਾਲ ਮੱਦਦ ਕਰ ਚੁੱਕੀ ਹੈ। ਇਹ ਲੋਕ ਅਤੇ ਦਿੱਲੀ ਤੇ ਯੂਪੀ ਦੇ ਮੁਰੀਰਕਾ, ਸੀਮਾਪੁਰੀ, ਗਾਜ਼ੀਆਬਾਦ ਅਤੇ ਗੋਬਿੰਦਪੁਰਮ ਵਿਚ ਰਹਿੰਦੇ ਹਨ। ਇਨ੍ਹਾਂ ਦੀ ਮੱਦਦ ਕਰਕੇ ਇਨ੍ਹਾਂ ਨੂੰ ਇਸ ਕੋਵਿਡ ਦੇ ਦੌਰ ਵਿਚ ਆਪਣਾ ਵਜੂਦ ਬਣਾਈ ਰੱਖਣ ਵਿਚ ਮੱਦਦ ਮਿਲੀ ਹੈ।