Home / ਭਾਰਤ / ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਯੂਪੀ ਨੂੰ ਵੰਡਣ ਦੀ ਤਿਆਰੀ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਯੂਪੀ ਨੂੰ ਵੰਡਣ ਦੀ ਤਿਆਰੀ

ਯੂਪੀ ਨੂੰ ਤੋੜ ਕੇ ਬਣਾਇਆ ਜਾ ਸਕਦਾ ਹੈ ਪੁਰਵਾਂਚਲ ਰਾਜ
ਲਖਨਊ : ਲੰਘੇ ਕੁੱਝ ਦਿਨਾਂ ਤੋਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਅਤੇ ਕੇਂਦਰ ਸਰਕਾਰ ਵਿਚਾਲੇ ਖਿੱਚੋਤਾਣ ਚੱਲ ਰਹੀ ਹੈ । ਸਿਆਸੀ ਹਲਕਿਆਂ ‘ਚ ਇਸ ਦਾ ਕਾਰਨ ਕੈਬਨਿਟ ਵਿਸਥਾਰ ਦੱਸਿਆ ਜਾ ਰਿਹਾ ਹੈ। ਪ੍ਰੰਤੂ ਇਸ ਦੇ ਪਿੱਛੇ ਇਕ ਹੋਰ ਹੀ ਕਹਾਣੀ ਨਜ਼ਰ ਆ ਰਹੀ ਹੈ।
ਵੀਓ 02 : ਮਿਲੀ ਜਾਣਕਾਰੀ ਅਨੁਸਾਰ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਵਾਲੇ ਉਤਰ ਪ੍ਰਦੇਸ਼ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦੈ ਅਤੇ ਨਵਾਂ ਰਾਜ ਪੁਰਵਾਂਚਲ ਹੋਂਦ ‘ਚ ਆ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਏ ਕੇ ਸ਼ਰਮਾ ਨੂੰ ਉਤਰ ਪ੍ਰਦੇਸ਼ ਭੇਜਣ ਅਤੇ ਉਨ੍ਹਾਂ ਨੂੰ ਵਿਧਾਨ ਸਭਾ ਦਾ ਮੈਂਬਰ ਬਣਾਉਣ ਨੂੰ ਵੀ ਇਸੇ ਕੜੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਜੇਕਰ ਪੁਰਵਾਂਚਲ ਰਾਜ ਬਣਦਾ ਹੈ ਤਾਂ ਯੋਗੀ ਅਦਿੱਤਿਆ ਨਾਥ ਦਾ ਸੰਸਦੀ ਹਲਕਾ ਵੀ ਨਵੇਂ ਰਾਜ ‘ਚ ਆ ਜਾਵੇਗਾ। ਦੱਸ ਦੇਈਏ ਕਿ ਯੋਗੀ ਅਦਿੱਤਿਆ ਨਾਥ 1998 ਤੋਂ 2017 ਤੱਕ ਗੋਰਖਪੁਰ ਤੋਂ ਪੰਜ ਵਾਰ ਲੋਕ ਸਭਾ ਮੈਂਬਰ ਬਣ ਚੁੱਕੇ ਨੇ। ਜੇਕਰ ਪੁਰਵਾਂਚਲ ਰਾਜ ਬਣਦਾ ਏ ਤਾਂ ਇਸ ‘ਚ 23 ਤੋਂ 25 ਜ਼ਿਲ੍ਹੇ ਅਤੇ 125 ਵਿਧਾਨ ਸਭਾ ਸੀਟਾਂ ਹੋ ਸਕਦੀਆਂ ਨੇ। ਇਸ ਮਸਲੇ ਨੂੰ ਲੈ ਕੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਅੱਜ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ।

 

Check Also

ਆਮ ਆਦਮੀ ਪਾਰਟੀ ਗੁਜਰਾਤ ‘ਚ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ

ਭਾਜਪਾ ਅਤੇ ਕਾਂਗਰਸ ਵਿਚਕਾਰ ਹੈ ਅੰਦਰਖਾਤੇ ਗੱਠਜੋੜ : ਕੇਜਰੀਵਾਲ ਅਹਿਮਦਾਬਾਦ : ਆਮ ਆਦਮੀ ਪਾਰਟੀ (ਆਪ) …