ਚੰਡੀਗੜ੍ਹ/ਬਿਊਰੋ ਨਿਊਜ਼
ਪਿਛਲੇ ਦਿਨੀਂ ਪ੍ਰਸਿੱਧ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੀ ਪਤਨੀ ਵਲੋਂ ਆਪਣੇ ਪਤੀ ’ਤੇ ਲਗਾਏ ਗੰਭੀਰ ਆਰੋਪਾਂ ਤੋਂ ਬਾਅਦ ਅੱਜ ਮਹਿਲਾ ਕਮਿਸ਼ਨ ਪੰਜਾਬ ਵਲੋਂ ਦੋਵਾਂ ਪਤੀ-ਪਤਨੀ ਵਿਚਾਲੇ ਸੁਲ੍ਹਾ ਕਰਵਾ ਦਿੱਤੀ ਗਈ ਹੈ। ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਅੱਜ ਮੇਰਾ ਦਿਲ ਬਹੁਤ ਖ਼ੁਸ਼ ਹੈ। ਜਦੋਂ ਵੀ ਰਿਸ਼ਤਿਆਂ ਨੂੰ ਜੋੜਨ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਮੈਂ ਰਿਸ਼ਤਿਆਂ ਨੂੰ ਜੋੜਨ ਦਾ ਇਕ ਚੰਗਾ ਜ਼ਰੀਆ ਬਣੀ ਹਾਂ। ਮੈਨੂੰ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਲਹਿੰਬਰ ਅਤੇ ਉਨ੍ਹਾਂ ਦੀ ਪਤਨੀ ਦੀ ਅੱਜ ਕਮਿਸ਼ਨ ਵਲੋਂ ਸੁਲ੍ਹਾ-ਸਫ਼ਾਈ ਕਰਵਾ ਦਿੱਤੀ ਹੈ।
Check Also
ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ’ਚ 6 ਪੁਲੀਸ ਮੁਲਾਜ਼ਮਾਂ ਦਾ ਹੋਵੇਗਾ ਪੋਲੀਗ੍ਰਾਫ
ਮੋਹਾਲੀ ਦੀ ਅਦਾਲਤ ਨੇ ਪੋਲੀਗ੍ਰਾਫ਼ ਟੈਸਟ ਕਰਵਾਉਣ ਦੀ ਦਿੱਤੀ ਮਨਜ਼ੂਰੀ ਮੁਹਾਲੀ/ਬਿਊਰੋ ਨਿਊਜ਼ : ਜੇਲ੍ਹ ਵਿਚ …