Breaking News
Home / ਪੰਜਾਬ / ਗੁਰਦਾਸਪੁਰ ਦੀ ਬਹਾਦਰ ਲੜਕੀ ਭਿੜ ਗਈ ਲੁਟੇਰਿਆਂ ਨਾਲ

ਗੁਰਦਾਸਪੁਰ ਦੀ ਬਹਾਦਰ ਲੜਕੀ ਭਿੜ ਗਈ ਲੁਟੇਰਿਆਂ ਨਾਲ

ਖੋਹਿਆ ਗਿਆ ਮੋਬਾਈਲ ਵਾਪਸ ਕੀਤਾ ਪ੍ਰਾਪਤ
ਗੁਰਦਾਸਪੁਰ/ਬਿਊਰੋ ਨਿਊਜ਼
ਟਿਊਸ਼ਨ ਤੋਂ ਸਕੂਟੀ ‘ਤੇ ਘਰ ਪਰਤ ਰਹੀ ਵਿਦਿਆਰਥਣ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਮੋਬਾਈਲ ਫ਼ੋਨ ਖੋਹ ਲਿਆ ਤੇ ਉਹ ਫ਼ਰਾਰ ਹੋ ਗਏ। ਇਸ ਤੋਂ ਬਾਅਦ ਵਿਦਿਆਰਥਣ ਨੇ ਬਹਾਦਰੀ ਵਿਖਾਉਂਦਿਆਂ ਆਪਣੀ ਸਕੂਟੀ ਲੁਟੇਰਿਆਂ ਦੇ ਮੋਟਰਸਾਇਕਲ ਦੇ ਪਿੱਛੇ ਲਾ ਲਈ। ਸੱਤ ਕਿਲੋਮੀਟਰ ਤੱਕ ਪਿੱਛਾ ਕਰਕੇ ਵਿਦਿਆਰਥਣ ਨੇ ਲੁਟੇਰਿਆਂ ਦੇ ਮੋਟਰਸਾਈਕਲ ਅੱਗੇ ਆਪਣੀ ਸਕੂਟੀ ਖੜ੍ਹੀ ਕਰ ਦਿੱਤੀ। ਫਿਰ ਮੋਬਾਈਲ ਫ਼ੋਨ ਵਾਪਸ ਲੈਣ ਲਈ ਵਿਦਿਆਰਥਣ ਨੇ ਲੁਟੇਰਿਆਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇਹ ਵੇਖ ਕੇ ਆਲੇ-ਦੁਆਲੇ ਦੇ ਲੋਕ ਜਦੋਂ ਇਕੱਠੇ ਹੋ ਗਏ ਤਾਂ ਲੁਟੇਰੇ ਮੋਬਾਈਲ ਸੜਕ ਉੱਤੇ ਸੁੱਟ ਕੇ ਮੋਟਰਸਾਈਕਲ ਉੱਤੇ ਭੱਜ ਗਏ। ਪ੍ਰੀਤਮ ਲਾਲ ਨੇ ਧੀ ਦੀ ਬਹਾਦਰੀ ਉੱਤੇ ਮਾਣ ਪ੍ਰਗਟਾਉਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਦੀਕਸ਼ਾ ਬਚਪਨ ਤੋਂ ਹੀ ਬਹਾਦਰ ਹੈ। ਇਲਾਕੇ ਵਿਚ ਇਸ ਬਹਾਦਰ ਲੜੀ ਬਾਰੇ ਖੂਬ ਚਰਚਾ ਹੋ ਰਹੀ ਹੈ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …