Breaking News
Home / ਪੰਜਾਬ / ਖਾਲਸਾ ਏਡ ਨੇ ਕਿਸਾਨਾਂ ਲਈ 400 ਬਿਸਤਰਿਆਂ ਦਾ ਕੀਤਾ ਪ੍ਰਬੰਧ

ਖਾਲਸਾ ਏਡ ਨੇ ਕਿਸਾਨਾਂ ਲਈ 400 ਬਿਸਤਰਿਆਂ ਦਾ ਕੀਤਾ ਪ੍ਰਬੰਧ

ਨਿੱਤ ਵਰਤੋਂ ਦਾ ਸਮਾਨ ਵੀ ਵੰਡਿਆ ਗਿਆ
ਨਵੀਂ ਦਿੱਲੀ : ਕੌਮਾਂਤਰੀ ਜਥੇਬੰਦੀ ਖ਼ਾਲਸਾ ਏਡ ਨੇ ਸਿੰਘੂ ਸਰਹੱਦ ‘ਤੇ ਕਿਸਾਨਾਂ ਦੇ ਰਹਿਣ ਲਈ 400 ਦੇ ਕਰੀਬ ਬਿਸਤਰਿਆਂ ਦਾ ਪ੍ਰਬੰਧ ਕੀਤਾ ਹੈ। ਇਹ ਬਿਸਤਰੇ ਇਕੋ ਥਾਂ ਲਾਏ ਗਏ ਹਨ ਅਤੇ ਨਾਲ ਹੀ ਨਿੱਤ ਵਰਤੋਂ ਦਾ ਸਾਰਾ ਸਾਮਾਨ ਵੰਡਿਆ ਜਾ ਰਿਹਾ ਹੈ। ਕੌਮੀ ਮਾਰਗ-1 ਉਪਰ ਸੱਜੇ ਪਾਸੇ ਸਟਾਲ ਲਾਉਣ ਦੇ ਨਾਲ ਅੰਦਰ ਗਲੀ ‘ਚ ਖੁੱਲ੍ਹੀ ਥਾਂ ਉਪਰ ਇਹ ਵੱਡ ਅਕਾਰੀ ਟੈਂਟ ਲਾਇਆ ਗਿਆ ਹੈ। ਇੱਥੇ ਹੀ ਕਿਸਾਨਾਂ ਦੇ ਨਾਲ ਆਈਆਂ ਬੀਬੀਆਂ ਲਈ ਰਹਿਣ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਦੂਰੋਂ ਆਏ ਜਿਨ੍ਹਾਂ ਕਿਸਾਨਾਂ ਨੂੰ ਅੰਦਰ ਪਹਿਨਣ ਵਾਲੇ ਵਸਤਰਾਂ ਦੀ ਲੋੜ ਹੋਵੇ, ਉਹ ਵੀ ਇਥੇ ਮੁਹੱਈਆ ਹਨ। ਕਿਸਾਨਾਂ ਨੂੰ ਦਸਤਾਰਾਂ ਵੀ ਦਿੱਤੀਆਂ ਜਾਂਦੀਆਂ ਹਨ। ਵੱਖਰੇ ਗੁਸਲਖ਼ਾਨੇ ਬਣਾਏ ਗਏ ਹਨ ਤੇ ਟੈਂਟ ਕੈਮਰਿਆਂ ਦੀ ਨਿਗਰਾਨੀ ਹੇਠ ਹੈ। ਸੰਸਥਾ ਨੇ ਪਹਿਲੀ ਦਸੰਬਰ ਨੂੰ ਇਹ ਟੈਂਟ ਗੱਡਿਆ ਸੀ। ਸੈਨੇਟਾਈਜ਼ਰ ਤੇ ਗੀਜ਼ਰ ਦੇ ਪ੍ਰਬੰਧ ਵੀ ਕੀਤੇ ਗਏ ਹਨ।

Check Also

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਭਾ ਜੇਲ੍ਹ ’ਚੋਂ ਰਿਹਾਅ ਹੋਏ

20 ਹਜ਼ਾਰ ਕਰੋੜ ਦੇ ਘੁਟਾਲੇ ਮਾਮਲੇ ’ਚ ਅਦਾਲਤ ਨੇ ਦਿੱਤੀ ਜ਼ਮਾਨਤ ਲੁਧਿਆਣਾ/ਬਿਊਰੋ ਨਿਊਜ਼ : ਸੀਨੀਅਰ …