Breaking News
Home / ਪੰਜਾਬ / ਭਿਵਾਨੀ ਨੇੜੇ ਅੰਦੋਲਨਕਾਰੀ ਕਿਸਾਨਾਂ ਦੀ ਟਰਾਲੀ ਪਲਟੀ

ਭਿਵਾਨੀ ਨੇੜੇ ਅੰਦੋਲਨਕਾਰੀ ਕਿਸਾਨਾਂ ਦੀ ਟਰਾਲੀ ਪਲਟੀ

Image Courtesy :jagbani(punjabkesari)

ਮਾਨਸਾ ਦੇ ਕਿਸਾਨ ਦੀ ਮੌਤ – ਕਿਸਾਨ ਜਥੇਬੰਦੀਆਂ ਨੇ ਦਿੱਤਾ ਸ਼ਹੀਦ ਦਾ ਦਰਜਾ
ਮਾਨਸਾ/ਬਿਊਰੋ ਨਿਊਜ਼
ਦਿੱਲੀ ਚੱਲੋ ਪ੍ਰੋਗਰਾਮ ਮੋਰਚੇ ਦੌਰਾਨ ਹਰਿਆਣਾ ਵਿਚ ਪੈਂਦੇ ਭਿਵਾਨੀ ਨੇੜੇ ਸੜਕ ਹਾਦਸੇ ਵਿਚ ਮਾਨਸਾ ਜ਼ਿਲ੍ਹੇ ਦੇ ਕਿਸਾਨ ਧੰਨਾ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਕਿਸਾਨ ਬਲਜਿੰਦਰ ਸਿੰਘ ਜ਼ਖ਼ਮੀ ਹੋ ਗਿਆ। ਇਹ ਕਿਸਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਚਹਿਲਾਂ ਵਾਲੀ ਦੇ ਵਸਨੀਕ ਹਨ ਅਤੇ ਜਿਹੜੀ ਟਰਾਲੀ ਨਾਲ ਹਾਦਸਾ ਵਾਪਰਿਆ ਹੈ ਉਹ ਵੀ ਇਸੇ ਪਿੰਡ ਚਹਿਲਾਂ ਵਾਲੀ ਖ਼ਿਆਲੀ ਦੇ ਗੋਰਾ ਸਿੰਘ ਦੀ ਹੈ, ਜਿਸ ਦਾ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਮੰਜੇ ‘ਤੇ ਮ੍ਰਿਤਕ ਦੇਹ ਰੱਖ ਕੇ ਸੜਕ ‘ਤੇ ਧਰਨਾ ਵੀ ਲਗਾ ਦਿੱਤਾ ਸੀ। ਇਸੇ ਦੌਰਾਨ 31 ਕਿਸਾਨ ਜਥੇਬੰਦੀਆਂ ਨੇ ਹਾਦਸੇ ਵਿਚ ਜਾਨ ਗੁਆਉਣ ਵਾਲੇ ਕਿਸਾਨ ਧੰਨਾ ਸਿੰਘ ਨੂੰ ਕਿਸਾਨ ਅੰਦੋਲਨ ਦਾ ਪਹਿਲਾ ਸ਼ਹੀਦ ਐਲਾਨ ਦਿੱਤਾ ਹੈ।

Check Also

ਸੁਲਤਾਨਪੁਰ ਲੋਧੀ ‘ਚ ਬਾਰਾਮੂਲਾ ਤੇ ਕੁੱਪਵਾੜਾ ਦੇ ਤਿੰਨ ਵਿਅਕਤੀ ਗ੍ਰਿਫਤਾਰ

ਸਾਢੇ ਤਿੰਨ ਕਿੱਲੋ ਹੈਰੋਇਨ ਵੀ ਬਰਾਮਦ ਜਲੰਧਰ, ਬਿਊਰੋ ਨਿਊਜ਼ ਸੁਲਤਾਨਪੁਰ ਲੋਧੀ ਪੁਲਿਸ ਨੇ ਜੰਮੂ ਕਸ਼ਮੀਰ …