10.3 C
Toronto
Saturday, November 8, 2025
spot_img
Homeਪੰਜਾਬ'ਆਪ' ਨੇ ਕੈਪਟਨ ਨੂੰ ਦੱਸੀ ਬਿਜਲੀ ਸਸਤੀ ਕਰਨ ਦੀ ਤਰਕੀਬ

‘ਆਪ’ ਨੇ ਕੈਪਟਨ ਨੂੰ ਦੱਸੀ ਬਿਜਲੀ ਸਸਤੀ ਕਰਨ ਦੀ ਤਰਕੀਬ

Image Courtesy :jagbani(punjabkesari)

ਮੀਤ ਹੇਅਰ ਨੇ ਕਿਹਾ ਪੰਜਾਬ ‘ਚ ਮਹਿੰਗੀ ਬਿਜਲੀ ਲਈ ਕੈਪਟਨ ਜ਼ਿੰਮੇਵਾਰ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਗੰਭੀਰ ਦੋਸ਼ ਲਾਏ ਹਨ। ‘ਆਪ’ ਵਿਧਾਇਕ ਤੇ ਪੰਜਾਬ ਦੇ ਯੂਥ ਵਿੰਗ ਪ੍ਰਧਾਨ ਮੀਤ ਹੇਅਰ ਨੇ ਪੰਜਾਬ ‘ਚ ઠਮਹਿੰਗੀ ਬਿਜਲੀ ਲਈ ਕੈਪਟਨ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਬਿਜਲੀ ਸਸਤੀ ਕਰਨ ਸਬੰਧੀ ਕੈਪਟਨ ਨੂੰ ਤਰਕੀਬ ਵੀ ਦੱਸੀ ਹੈ।ਮੀਤ ਹੇਅਰ ਨੇ ਕਿਹਾ ਹੈ ਕਿ ਜਿੰਨਾ ਚਿਰ ਪੰਜਾਬ ਸਰਕਾਰ ਨਿੱਜੀ ਬਿਜਲੀ ਕੰਪਨੀਆਂ ਨਾਲ ਹੋਏ ਮਹਿੰਗੇ ਤੇ ਇੱਕਤਰਫ਼ਾ ਬਿਜਲੀ ਖ਼ਰੀਦ ਸਮਝੌਤੇ ਰੱਦ ਨਹੀਂ ਕਰਦੀ, ਉਨਾ ਚਿਰ ਨਾ ਬਿਜਲੀ ਬੋਰਡ ਘਾਟੇ ‘ਚੋਂ ਨਿਕਲ ਸਕੇਗਾ ਤੇ ਨਾ ਹੀ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਰਾਹਤ ਮਿਲ ਸਕੇਗੀ। ਹੇਅਰ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਭ੍ਰਿਸਟ ਨੀਅਤ ਕਾਰਨ ਅੱਜ ਪਾਵਰਕੌਮ 31000 ਕਰੋੜ ਰੁਪਏ ਦੇ ਭਾਰੀ ਕਰਜ਼ ਥੱਲੇ ਦੱਬ ਚੁੱਕਿਆ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਮਹਿੰਗੀ ਬਿਜਲੀ ਮਿਲ ਰਹੀ ਹੈ।

RELATED ARTICLES
POPULAR POSTS