Breaking News
Home / ਪੰਜਾਬ / ਪਾਕਿਸਤਾਨ ਸਰਕਾਰ ਨੇ 73 ਵਰ੍ਹਿਆਂ ਬਾਅਦ ਖੋਲ੍ਹਿਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ

ਪਾਕਿਸਤਾਨ ਸਰਕਾਰ ਨੇ 73 ਵਰ੍ਹਿਆਂ ਬਾਅਦ ਖੋਲ੍ਹਿਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ

ਅੰਮ੍ਰਿਤਸਰ : ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਵਿਚ ਉੱਥੋਂ ਦੀ ਸਥਾਨਕ ਹਿੰਦੂ ਸਿੱਖ ਸੰਗਤ ਲਈ 73 ਵਰ੍ਹਿਆਂ ਤੋਂ ਬੰਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਪਾਕਿ ਸਰਕਾਰ ਵਲੋਂ ਸਥਾਈ ਤੌਰ ‘ਤੇ ਦਰਸ਼ਨਾਂ ਹਿਤ ਖੋਲ੍ਹ ਦਿੱਤਾ ਗਿਆ ਹੈ। ਸ਼ਹਿਰ ਦੀ ਮਸਜਿਦ ਰੋਡ ‘ਤੇ ਸਥਾਪਿਤ ਉਕਤ ਗੁਰਦੁਆਰੇ ਵਿਚ ਲੰਬੇ ਸਮੇਂ ਤਕ ਇਕ ਸਰਕਾਰੀ ਸਕੂਲ ਕਾਇਮ ਰਿਹਾ ਪਰ ਇਸ ਦੌਰਾਨ ਸਿੱਖਿਆ ਵਿਭਾਗ ਕੋਇਟਾ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ। ਕੋਇਟਾ ਸ਼ਹਿਰ ਵਿਚ ਸਿੱਖ ਭਾਈਚਾਰੇ ਲਈ ਕੋਈ ਗੁਰਦੁਆਰਾ ਆਬਾਦ ਨਾ ਹੋਣ ਕਰਕੇ ਉੱਥੋਂ ਦੀ ਸੰਗਤ ਵਲੋਂ ਲੰਬੇ ਸਮੇਂ ਤੋਂ ਉਕਤ ਗੁਰਦੁਆਰੇ ਦੀ ਇਮਾਰਤ ਨੂੰ ਖੋਲ੍ਹੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਇਸ ਬਾਰੇ ਵਿਚ ਬਲੋਚਿਸਤਾਨ ਦੇ ਜਸਬੀਰ ਸਿੰਘ ਨੇ ਉੱਥੋਂ ਦੀ ਸਥਾਨਕ ਸੰਗਤ ਦੇ ਸਹਿਯੋਗ ਨਾਲ ਹਾਈਕੋਰਟ ਬਲੋਚਿਸਤਾਨ ਵਿਚ ਅਪੀਲ ਦਾਇਰ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਖਾਲੀ ਕਰਵਾ ਕੇ ਸਿੱਖ ਸੰਗਤ ਦੇ ਸਪੁਰਦ ਕੀਤੇ ਜਾਣ ਦੀ ਮੰਗ ਕੀਤੀ। ਜਿਸ ਦੇ ਬਾਅਦ ਇਸ ਵਰ੍ਹੇ ਇਕ ਮਾਰਚ ਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਪੱਕੇ ਤੌਰ ‘ਤੇ ਬਲੋਚਿਸਤਾਨ ਦੀ ਸਿੱਖ ਸੰਗਤ ਨੂੰ ਸੌਂਪ ਦਿੱਤੀ ਗਈ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਮੁਰੰਮਤ ਅਤੇ ਨਵ-ਉਸਾਰੀ ਮੁਕੰਮਲ ਕੀਤੇ ਜਾਣ ਉਪਰੰਤ ਵਿਧੀ ਪੂਰਵਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇਸ ਮੌਕੇ ‘ਤੇ ਉੱਥੋਂ ਦੇ ਸਥਾਨਕ ਸਿੱਖ ਭਾਈਚਾਰੇ ਸਮੇਤ ਵੱਡੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤ ਹਾਜ਼ਰ ਰਹੀ।

Check Also

ਭਾਜਪਾ ਆਗੂ ਵਿਜੇ ਸਾਂਪਲਾ ਸ਼ੋ੍ਰਮਣੀ ਅਕਾਲੀ ਦਲ ’ਚ ਨਹੀਂ ਹੋਣਗੇ ਸ਼ਾਮਲ

ਵਰਕਰਾਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਲਿਆ ਫੈਸਲਾ ਹੁਸ਼ਿਆਰਪੁਰ/ਬਿਊਰੋ : ਹੁਸ਼ਿਆਰਪੁਰ ਲੋਕ ਸਭਾ ਹਲਕੇ …