ਪੰਚਾਇਤੀ ਜ਼ਮੀਨ ਦੀ ਗਲਤ ਢੰਗ ਨਾਲ ਬੋਲੀ ਕਰਵਾਉਣ ਦਾ ਮਾਮਲਾ
ਪਟਿਆਲਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਖਾਲਸਾ ਅੱਜ ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ‘ਤੇ ਮੋਤੀ ਮਹਿਲ ਅੱਗੇ ਰੋਸ ਧਰਨਾ ਦੇਣ ਪਹੁੰਚ ਗਏ। ਇਕੱਲੇ ਹੀ ਮਹਿਲ ਅੱਗੇ ਰੋਸ ਦੀ ਤਖ਼ਤੀ ਫੜ ਕੇ ਖੜ੍ਹੇ ਵਿਧਾਇਕ ਨੂੰ ਕੁਝ ਹੀ ਮਿੰਟਾਂ ਦੇ ਅੰਦਰ ਅਧਿਕਾਰੀਆਂ ਨੇ ਮੀਟਿੰਗ ਲਈ ਮਹਿਲ ਦੇ ਅੰਦਰ ਬੁਲਾ ਲਿਆ। ਕੋਈ ਵੀ ਸਿੱਟਾ ਨਾ ਨਿਕਲਣ ‘ਤੇ ਵਿਧਾਇਕ ਨੇ ਉੱਥੇ ਹੀ ਪੱਕਾ ਧਰਨਾ ਲਗਾ ਲਿਆ। ਵਿਧਾਇਕ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ਵਿਚ ਪੈਂਦੇ ਪਿੰਡ ਪੱਖੋਂ ਕਲਾਂ ਵਿਖੇ ਕਰੀਬ 44 ਏਕੜ ਪੰਚਾਇਤੀ ਜ਼ਮੀਨ ਹੈ ਜਿਸ ‘ਤੇ ਸਥਾਨਕ ਪੰਚਾਇਤ ਵੱਲੋਂ ਮਿਲੀਭੁਗਤ ਨਾਲ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ। ਵਿਧਾਇਕ ਵੱਲੋਂ ਇਸ ਸਬੰਧੀ ਬਰਨਾਲਾ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਨਾ ਹੋਈ। ਵਿਧਾਇਕ ਦਾ ਕਹਿਣਾ ਹੈ ਕਿ ਪੰਚਾਇਤੀ ਜ਼ਮੀਨ ਵਿਚ ਐਸ.ਸੀ. ਭਾਈਚਾਰੇ ਨੂੰ ਬਣਦਾ ਹਿੱਸਾ ਦਿੱਤਾ ਜਾਣਾ ਚਾਹੀਦਾ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …