ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਦੇ ਬੀਜ ਘੁਟਾਲੇ ‘ਚ ਬਰਾੜ ਸੀਡ ਸਟੋਰ ਦੇ ਮਾਲਕ ਹਰਵਿੰਦਰ ਸਿੰਘ ਤੇ ਬਲਜਿੰਦਰ ਸਿੰਘ ਨੂੰ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਪੰਜਾਬ ‘ਚ ਹੋਏ ਬੀਜ ਘੁਟਾਲੇ ਦੀ ਜਾਂਚ ਐਸ ਆਈ ਟੀ ਕਰ ਰਹੀ ਹੈ। ਹੁਣ ਤੱਕ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਬਾਕੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।ਮੁਲਜ਼ਮ ਹਰਵਿੰਦਰ ਉਰਫ ਕਾਕਾ ਬਰਾੜ ਨੇ ਪੁੱਛਗਿੱਛ ਦੌਰਾਨ ਬਲਜਿੰਦਰ ਸਿੰਘ ਦਾ ਨਾਮ ਦੱਸਿਆ ਸੀ। ਪੁਲਿਸ ਅਨੁਸਾਰ ਬਲਜਿੰਦਰ ਸਿੰਘ ਨੇ ਬੀਜ ਨੰਬਰ 128 ਅਤੇ 129 ਦੀਆਂ ਕਿਸਮਾਂ ਨੂੰ ਯੂਨੀਵਰਸਿਟੀ ਤੋਂ ਲਿਆ ਕਿ ਇਸ ਨੂੰ ਬ੍ਰੀਡ ਕਰਕੇ ਬਰਾੜ ਸੀਡ ਸਟੋਰ ਤੱਕ ਪਹੁੰਚਾਇਆ ਸੀ।
Check Also
ਮਜੀਠੀਆ ਦੀ ਸੁਰੱਖਿਆ ਘਟਾਈ, ਵਾਪਸ ਨਹੀਂ ਲਈ ਗਈ
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦਾ ਬਿਆਨ ਆਇਆ ਸਾਹਮਣੇ ਚੰਡੀਗੜ੍ਹ/ਬਿਊਰੋ ਨਿਊਜ਼ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ …