ਕਈ ਸੰਸਥਾਵਾਂ ਤੇ ਵਿਅਕਤੀ ਨਿੱਤਰੇ ਰਣਜੀਤ ਬਾਵਾ ਦੇ ਹੱਕ ਵਿਚ
ਜਲੰਧਰ : ਪੰਜਾਬੀ ਗਾਇਕ ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋਂ ਯੂ-ਟਿਊਬ ‘ਤੇ ਰਿਲੀਜ਼ ਕੀਤਾ ਗਾਣਾ ‘ਮੇਰਾ ਕੀ ਕਸੂਰ’ ਵਿਵਾਦਾਂ ‘ਚ ਘਿਰ ਗਿਆ ਹੈ। ਇਸ ਗਾਣੇ ਕਾਰਨ ਰਣਜੀਤ ਬਾਵਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ। ਇਸ ਗਾਣੇ ਨੂੰ ਲੈ ਕੇ ਇਲਜ਼ਾਮ ਹਨ ਕਿ ਇਸ ‘ਚ ਕੁਝ ਅਜਿਹੇ ਬੋਲ ਹਨ ਜੋ ਕਥਿਤ ਤੌਰ ‘ਤੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਜ਼ਿਕਰਯੋਗ ਹੈ ਕਿ ਕੁੱਝ ਸੰਸਥਾਵਾਂ, ਸੰਗਠਨ ਤੇ ਵਿਅਕਤੀ ਲੇਖਕ ਗਾਇਕ ਆਦਿ ਰਣਜੀਤ ਬਾਾਵਾ ਦੇ ਹੱਕ ਵਿਚ ਨਿੱਤਰ ਆਏ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਗੀ ਵਿਚ ਕੁਝ ਵੀ ਗਲਤ ਨਹੀਂ ਹੈ। ਇਹ ਕਿਸੇ ਧਰਮ ਦੇ ਖਿਲਾਫ਼ ਦੇ ਨਹੀਂ। ਬਲਕਿ ਸਿਸਟਮ ਤੇ ਜਾਤਪਾਤ ਦੇ ਤਾਣੇ ਖਿਲਾਫ਼ ਹੈ।

