Breaking News
Home / ਨਜ਼ਰੀਆ / ਦੋਸ਼ੀ ਕੌਣ?

ਦੋਸ਼ੀ ਕੌਣ?

ਕਹਾਣੀ
ਜਤਿੰਦਰ ਕੌਰ
ਰੋਜ਼ ਦੀ ਤਰ੍ਹਾਂ ਸਵੇਰ ਕਾਹਲ਼ੀ ਕਾਹਲ਼ੀ ਮੈਂ ਸਕੂਲ ਜਾਣ ਨੂੰ ਤਿਆਰ ਹੋ ਰਹੀ ਸਾਂ। ਫਟਾਫਟ ਟਿਫਿਨ, ਪਾਣੀ ਦੀ ਥਰਮਸ ਅਤੇ ਪਰਸ ਕਾਰ ਵਿਚ ਰੱਖ ਮੈਂ ਗੱਡੀ ਸਟਾਰਟ ਕਰ ਲਈ ਸੀ। ਅਜੇ ਘਰ ਵਾਲ਼ਾ ਮੋੜ ਮੁੜੀ ਹੀ ਸਾਂ ਤੇ ਸੀ ਬੀ ਸੀਰੇਡੀਉ ਦੀ ਨਿਉਜ਼ ਸੁਣ ਕੇ ਮੇਰਾ ਮੱਥਾ ਠਣਕਿਆ। ਰੇਡੀਉ ਹੋਸਟ ਬਾਰ ਬਾਰ ਟੀਨ ਏਜ ਬੋਆਏ ਦੀ ਖ਼ਬਰ ਨਸ਼ਰ ਕਰ ਰਿਹਾ ਸੀ ਕਿ ਕਿਵੇਂ ਉਸਨੇ ਸ਼ਰਾਬ ਦੀ ਬੋਤਲ ਮਾਰ ਕੇ ਆਪਣੇ ਸਾਥੀ ਮੁੰਡੇ ਦਾ ਸਿਰ ਭੰਨ ਦਿੱਤਾ ਸੀ ਤੇ ਉਹ ਮੁੰਡਾ ਜ਼ਿੰਦਗੀ ਅਤੇ ਮੌਤ ਵਿਚਾਲੇ ਲੜ ਰਿਹਾ ਸੀ। ਸਾਰੇ ਪਾਸਿਉਂ ਹਮਲਾਵਰ ਮੁੰਡੇ ਨੂੰ ਫਿਟ ਲਾਹਨਤ ਪੈ ਰਹੀ ਸੀ ਤੇ ਇਕ ਵਿਸ਼ੇਸ਼ ਕਮਿਉਨਿਟੀ ਨੂੰ ਨਿਸ਼ਾਨਾ ਬਣਾ ਕੇ ਭੰਡਿਆ ਜਾ ਰਿਹਾ ਸੀ। ਮੈਂ ਹੈਰਾਨ ਸਾਂ ਕਿ ਕੀ ਹੋ ਗਿਆਹੈ ਇਸ ਮੁਲਖ਼ ਨੂੰ। ਰੋਜ਼ ਕਿਹੋ ਜਿਹੀਆਂ ਖ਼ਬਰਾਂ ਸੁਨਣ ਨੂੰ ਮਿਲਦੀਆਂ ਹਨ। ਟੀ.ਵੀ. ਵਾਲੇ ਭਾਵੇਂ ਕਿਸੇ ਦਾ ਨਾਮ ਨਹੀਂ ਸਨ ਲੈ ਰਹੇ ਪਰ ਏਨਾ ਤੇ ਜ਼ਾਹਿਰ ਹੀ ਸੀ ਕਿ ਕਿਸੇ ਸਕੂਲ ਦੀ ਲੜਾਈ ਹੈ ਤੇ ਇਕ ਮੁੰਡੇ ਨੇ ਦੂਸਰੇ ਤੇ ਜਾਨ ਲੇਵਾ ਹਮਲਾ ਕੀਤਾ ਹੈ।
ਜਦੋਂ ਮੈਂ ਸਕੂਲ ਅਪੜੀ ਤੇ ਪੁਲੀਸ ਦੀਆਂ ਗੱਡੀਆਂ ਸਕੂਲ ਅੱਗੇ ਵੀ ਖੜ੍ਹੀਆਂ ਸਨ। ਪ੍ਰਿੰਸੀਪਲ ਆਫਿਸ ਵਿਚ ਦੋ ਪੁਲਿਸ ਵਾਲੇ ਪ੍ਰਿੰਸੀਪਲ ਤੋਂ ਪੁਛ ਪੜਤਾਲ ਕਰ ਰਹੇ ਸਨ। ਸਟਾਫ ਰੂਮ ਤਕ ਪਹੁੰਚਦਿਆਂ ਸਭ ਕੁੱਝ ਸਾਫ਼ ਹੋ ਗਿਆ ਸੀ ਕਿ ਸਾਡੇ ਸਕੂਲ ਦੇ ਅਠਵੀਂ ਦੇ ਵਿਦਿਆਰਥੀ ਨੇ ਸੇਂਟ ਇਕਸਾਵਿਰ ਹਾਈ ਸਕੂਲ ਦੇ ਬੱਚੇ ਤੇ ਕਾਤਿਲਾਨਾ ਹਮਲਾ ਕਰ ਦਿੱਤਾ ਹੈ ਤੇ ਦੂਜੇ ਬੱਚੇ ਦੀ ਹਾਲਤ ਸੀਰੀਅਸ ਹੈ। ਦੂਜੇ ਹੀ ਪਲ ਪਤਾ ਲੱਗ ਗਿਆ ਕਿ ਹਮਲਾ ਕਰਨ ਵਾਲ਼ਾ ਸਾਡੇ ਸਕੂਲ ਦਾ ਅਕਸ ਹੈ। ਹਰ ਕਿਸੇ ਦਾ ਮੂੰਹ ਖੁਲ੍ਹਾ ਰਹਿ ਗਿਆ। ਇਹ ਕਿਵੇਂ ਹੋ ਗਿਆ? ਹਰ ਕੋਈ ਇਕ ਦੂਜੇ ਦਾ ਮੂੰਹ ਵੇਖ ਰਹੇ ਸੀ ਤੇ ਕੋਈ ਕੁੱਝ ਕਹਿਣ ਦੀ ਹਾਲਤ ਵਿਚ ਨਹੀਂ ਸੀ।
ਮੇਰੇ ਦਿਮਾਗ਼ਵਿਚ ਪਿਛਲੇ ਦੋ ਕੁ ਮਹੀਨਿਆਂ ਦੀ ਫਿਲਮ ਚਲਣ ਲੱਗੀ। ਉਸ ਦਿਨ ਇਸ ਨਾਲ਼ ਇਹ ਮੇਰੀ ਪਹਿਲੀ ਕਲਾਸ ਹੀ ਸੀ ਜਦੋਂ ਅਕਸ ਡੈਸਕ ਤੇ ਸਿਰ ਸੁੱਟੀ ਪਿਆ ਸੀ। ਉਸਦੇ ਕੁੰਡਲਾਂ ਵਾਲੇ ਵਾਲ਼ ਉਸਦੀ ਧੌਣ ਨੂੰ ਢੱਕੀ ਆਪਸ ਵਿਚ ਉਲਝੇ ਪਏ ਸਨ। ਉਸ ਆਪਣੀ ਸੱਜੀ ਬਾਂਹ ਤੇ ਸਿਰ ਰੱਖਿਆ ਹੋਇਆ ਸੀ, ਸਿਰ ਕੁੱਝ ਇਸ ਤਰ੍ਹਾਂ ਟੇਢਾ ਕਰਕੇ ਟਿਕਾਇਆ ਸੀ ਕਿ ਉਹ ਖਿੜਕੀ ਤੋਂ ਬਾਹਰ ਝਾਕ ਸਕੇ ਤੇ ਮੇਰੇ ਵਲ ਉਸਦੇ ਸਿਰ ਦਾ ਪਿਛਲਾ ਹਿੱਸਾ ਹੀ ਸੀ। ਕਲਾਸ ਵਿਚ ਕੀ ਹੋ ਰਿਹਾ ਹੈ ਉਸ ਵਲ ਉਸ ਦਾ ਕੋਈ ਧਿਆਨ ਨਹੀਂ ਸੀ। ਮੈਂ ਹੱਥਲਾ ਟੌਪਿਕ ਪੂਰਾ ਕਰਕੇ ਹੌਲ਼ੀ ਹੌਲ਼ੀ ਉਸਦੇ ਡੈਸਕ ਵਲ ਵਧੀ। ਵੈਸੇ ਤੇ ਮੈਂ ਲੈਕਚਰ ਦੇ ਪੂਰੇ ਸਮੇਂ ਹੀ ਉਸ ਵਲੋਂ ਧਿਆਨ ਨਹੀਂ ਸਾਂ ਹਟਾ ਸਕੀ ਪਰ ਬਾਕੀ ਬੱਚਿਆਂ ਦੀ ਰੁਚੀ ਦੇਖ ਮੈਂ ਲੈਸਨਪੂਰਾ ਕਰਨਾ ਜ਼ਰੂਰੀ ਸਮਝਿਆ ਸੀ। ਬੱਚਿਆਂ ਨੂੰ ਐਕਟੀਵਿਟੀ ਸ਼ੀਟਸ ਦੇ ਕੇ ਮੈਂ ਅਕਸ ਵਲ ਹੋ ਤੁਰੀ। ਉਹ ਕਲਾਸ ਵਿਚ ਹੁੰਦਿਆਂ ਵੀ ਬਿਲਕੁਲ ਉਥੇ ਨਹੀਂ ਸੀ। ਬੜੀਆਂ ਬੇਪ੍ਰਵਾਹ ਨਜ਼ਰਾਂ ਨਾਲ ਉਹ ਖਿੜਕੀ ਤੋਂ ਬਾਹਰ ਝਾਕ ਰਿਹਾ ਸੀ। ਮੈਂ ਹੌਲ਼ੀ ਜਿਹੀ ਉਸਦੇ ਖੱਬੇ ਮੋਢੇ ਨੂੰ ਹਿਲਾਉਂਦਿਆਂ ਪੁੱਛਿਆ, ”ਆਰ ਯੂ ਓਕੇ ਅਕਸ? ਅਜੇ ਮੇਰੇ ਲਫ਼ਜ਼ ਮੇਰੇ ਮੂੰਹ ਵਿਚ ਹੀ ਸਨ ਕੇ ਉਹ ਤੱਭਕ ਕੇ ਖਲੋ ਗਿਆ।
”ਹਾਉ ਡੇਅਰ ਯੂ ਟੱਚਡ ਮੀ, ਸਟੇਅ ਅਵੇ।”
ਉਹ ਗੁੱਸੇ ਵਿਚ ਕੰਬ ਰਿਹਾ ਸੀ ਤੇ ਸ਼ਬਦ ਉਸਦੇ ਮੁੰਹ ਵਿਚੋਂ ਭਖਦੇ ਚੰਗਿਆੜਿਆਂ ਵਾਂਗ ਡਿੱਗੇ।
ਮੈਂ ਉਸਦਾ ਬਦਲਿਆ ਰੁੱਖ ਵੇਖ ਭਵੰਤਰ ਗਈ ਸਾਂ ਤੇ ਕ੍ਰੋਧ ਅਤੇ ਅਪਮਾਨ ਨਾਲ ਮੇਰਾ ਚਿਹਰਾ ਸੁਰਖ਼ ਹੋ ਗਿਆ ਸੀ।
ਇਹ ਤਿੱਖੀ ਆਵਾਜ਼ ਸੁਣ ਬਾਕੀ ਬੱਚੇ ਵੀ ਅਵਾਕ ਰਹਿ ਗਏ।
ਮੇਰੀਆਂ ਅੱਖਾਂ ਵਿਚੋਂ ਗਰਮ ਗਰਮ ਹੰਝੂ ਤਿਲਕ ਕੇ ਮੇਰੀਆਂ ਗਲ੍ਹਾਂ ਤੇ ਉਤਰ ਆਏ। ਜਿਹਨਾਂ ਨੂੰ ਮੈਂ ਕਾਬੂ ਕਰਨ ਦੀ ਭਰਪੂਰ ਕੋਸ਼ਿਸ਼ ਕਰ ਰਹੀ ਸਾਂ।
ਸ਼ਾਇਦ ਗਲਤੀ ਮੇਰੀ ਹੀ ਸੀ। ਮੈਨੂੰ ਬੱਚੇ ਨੂੰ ਇੰਝ ਛੁਹਣਾ ਨਹੀਂ ਸੀ ਚਾਹੀਦਾ।
ਜਦ ਕੇ ਮੈਂ ਜਾਨਦੀ ਹਾਂ ਕੇ ਸਕੂਲਾਂ ਵਿਚ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਟੱਚ ਕਰਨ ਅਤੇ ਗਲਵਕੜੀ ਵਿਚ ਲੈਣ ਦੀ ਮਨਾਹੀ ਹੈ ਭਾਵੇਂ ਤੁਹਾਡੀ ਮੰਸ਼ਾ ਕੋਈ ਵੀ ਹੋਵੇ। ਫੇਰ ਉਹ ਤਾਂ 13 ਵਰ੍ਹਿਆਂ ਦਾ ਜਵਾਨੀ ਵਲ ਪੈਰ ਧਰਦਾ ਗਭਰੂ ਸੀ।ਮੈਂ ਵੀ ਨਾ, ਕਦੀ ਕਈ, ਬੱਚਿਆਂ ਨਾਲ਼ ਮੋਹ ਦੀਆਂ ਤੰਦਾਂ ਬਹੁਤੀਆਂ ਵਲੇਟ ਲੈਨੀ ਹਾਂ।
ਮੈਂ ਆਪਣੇ ਆਪ ਨੂੰ ਸਹੀ ਸਾਬਿਤ ਕਰਨਾ ਚਾਹਿਆ। ਪਰ ਹਾਲੇ ਵੀ ਮੈਂ ਇਹੀ ਸੋਚ ਰਹੀ ਸੀ ਕੇ ਅਕਸ ਨੇ ਐਨਾ ਰੁੱਖ਼ਾ ਅਤੇ ਮਾੜਾ ਸਲੂਕ ਕਿਉਂ ਕੀਤਾ?
ਦੂਸਰੇ ਬੱਚੇ ਵੀ ਇਹ ਸਭ ਦੇਖ ਚੁੱਪ ਕਰਕੇ ਬੈਠ ਗਏ ਸਨ ਤੇ ਨੀਵੀਂ ਪਾ ਆਪੋ ਆਪਣੀਆਂ ਐਕਟੀਵਿਟੀ ਸ਼ੀਟਸ ਭਰਨ ਲੱਗ ਪਏ ਸਨ। ਅਕਸ ਨੇ ਆਪਣਾ ਬੈਗ ਚੁੱਕਿਆ ਅਤੇ ਕਲਾਸ ਤੋਂ ਬਾਹਰ ਨਿਕਲ਼ ਗਿਆ। ਉਸਨੂੰ ਵੀ ਅਹਿਸਾਸ ਹੋ ਗਿਆ ਸੀ ਕਿ ਜੋ ਵੀ ਹੋਇਆ ਠੀਕ ਨਹੀਂ ਹੋਇਆ।
ਅਕਸ ਇਸੇ ਸਾਲ ਕੋਈ ਤਿੰਨ ਕੁ ਮਹੀਨਿਆਂ ਤੋਂ ਸਾਡੇ ਸਕੂਲ ਵਿਚ ਆਇਆ ਸੀ। ਪੜ੍ਹਨ ਵਿਚ ਉਹ ਠੀਕ ਠਾਕ ਹੀ ਸੀ। ਕਿਸੇ ਨਾਲ ਉਹ ਬਹੁਤੀ ਗੱਲ ਨਹੀਂ ਸੀ ਕਰਦਾ। ਚੁੱਪ ਕੀਤਾ ਜਿਹਾ ਆਪਣੇ ਡੈਸਕ ਤੇ ਬੈਠਾ ਰਹਿੰਦਾ। ਦਿਲ ਕਰਦਾ ਤੇ ਕੀਤਾ ਹੋਇਆ ਕੰਮ ਵਿਖਾ ਦਿੰਦਾ ਨਹੀਂ ਤਾਂ ਬਸ ਢੀਠ ਜਿਹਾ ਬਣਿਆਂ ਬੈਠਾ ਰਹਿੰਦਾ।
ਸਟਾਫ ਰੂਮ ਵਿਚ ਵੀ ਅਕਸਰ ਉਸੇ ਦੀ ਹੀ ਗਲ ਚਲਦੀ ਰਹਿੰਦੀ ਸੀ, ਬਾਕੀ ਟੀਚਰ ਵੀ ਉਸਦੇ ਇਸ ਅਜੀਬ ਜਿਹੇ ਰਵਈਏ ਤੋਂ ਪਰੇਸ਼ਾਨ ਸਨ। ਇਕ ਦੋ ਵਾਰ ਉਸਦੇ ਪੇਰੇਂਟਸ ਨੂੰ ਵੀ ਬੁਲਾਇਆ ਗਿਆ ਸੀ। ਕੇਵਲ ਉਸ ਦੀ ਮਾਂ ਹੀ ਆਈ ਸੀ ਤੇ ਹਾਲ ਫਿਰ ਵੀ ਉਹੋ ਹੀ ਰਿਹਾ ਸੀ।
ਅਗਲੇ ਦਿਨ ਵੀ ਉਹ ਸਕੂਲ ਨਾ ਆਇਆ। ਮੈਂ ਡਾਹਢੀ ਫਿਕਰਮੰਦ ਹੋ ਗਈ ਸਾਂ ਕਿ ਬੱਚਾ ਕਿਤੇ ਬਾਹਲ਼ਾ ਹੀ ਡਿਪਰੈੱਸ ਨਾ ਹੋ ਗਿਆ ਹੋਵੇ ਤੇ ਸਕੂਲ ਹੀ ਆਉਣਾ ਨਾ ਛੱਡ ਦੇਵੇ। ਪਰ ਇਕ ਦੋ ਦਿਨਾਂ ਬਾਅਦ ਉਹ ਸਕੂਲ ਆ ਗਿਆ ਤੇ ਹੌਲ਼ੀ ਹੌਲ਼ੀ ਤੁਰਦਾ ਸਭ ਤੋਂ ਅਖੀਰੀ ਡੈਸਕ ਤੇ ਜਾ ਬਿਰਾਜਿਆ। ਮੈਂ ਕੁੱਝ ਨਹੀਂ ਬੋਲੀ ਅਤੇ ਕਲਾਸ ਸੁਭਾਵਕ ਦਿਨ ਵਾਂਗ ਪੂਰੀ ਕੀਤੀ।
ਕਲਾਸ ਖ਼ਤਮ ਹੁੰਦਿਆਂ ਹੀ ਮੇਰੇ ਕੋਲ਼ ਨਵੀਨ ਆਈ ਤੇ ਬੋਲੀ,
ਮਿਸ ਪਾਲ ઑਕੈਨ ਯੂ ਡੂ ਮੀ ਆ ਫੇਵਰ਼,ਉਸ ਡਾਢੇ ਮੋਹ ਨਾਲ਼ ਆਖਿਆ।
ઑਪਲੀਜ਼਼- ਉਹ ਤਰਲੇ ਨਾਲ ਕਹਿ ਰਹੀ ਸੀ।
ਹਾਂ ਹਾਂ ਕਹੋ।
ਮੈਂ ਆਪਣੇ ਖ਼ਿਆਲਾਂ ਵਿਚੋਂ ਬਾਹਰ ਨਿਕਲ਼ਦਿਆਂ ਕਿਹਾ, ਮੇਰੇ ਮਨ ਅੰਦਰ ਤਾਂ ਅਕਸ ਦਾ ਹੀ ਖ਼ਿਆਲ ਡੂੰਘਾ ਖੁੱਭਿਆ ਪਿਆ ਸੀ।
ઑਪਲੀਜ਼ ਤੁਸੀਂ ਅਕਸ ਦੀ ਸ਼ਿਕਾਇਤ ਪ੍ਰਿੰਸੀਪਲ ਨੂੰ ਨਾ ਲਾਇਉ।਼
ઑਕਿਉਂ਼, ਮੈਂ ਹੈਰਾਨ ਹੋ ਕੇ ਕਿਹਾ।
ઑਨਾਲ਼ੇ ਤੈਨੂੰ ਕਿਸ ਕਿਹਾ ਕਿ ਮੈਂ ਪ੍ਰਿੰਸੀਪਲ ਕੋਲ ਸ਼ਿਕਾਇਤ ਲਈ ਜਾ ਰਹੀ ਹਾਂ।਼
ઑਕਿਸੇ ਨਹੀਂ਼ ਉਸ ਸਿਰ ਫੇਰਦਿਆਂ ਕਿਹਾ।
ਮੈਨੂੰ ਲਗਿਆ ਕਿ ਅੱਜ ਅਕਸ ਵਾਪਿਸ ਆ ਗਿਆ ਹੈ ਤੇ ਤੁਸੀਂ ਅਕਸ ਦੀ ਸ਼ਿਕਾਇਤ ਜ਼ਰੂਰ ਕਰੋਗੇ।
ਉਸ ਦਿਨ ਵੀ ਅਕਸ ਨੂੰ ਮੈਥ ਟੀਚਰ ਵੱਲੋਂ ਡਿਟੈਂਸ਼ਨ ਮਿਲ਼ੀ ਸੀ। ਪੂਰਾ ਪੀਰੀਅਡ ਉਹ ਪ੍ਰਿੰਸੀਪਲ ਦੇ ਦਫਤਰ ਵਿੱਚ ਸੀ।
ઑਕਾਹਦੇ ਲਈ?਼, ਮੈਂ ਅਨਜਾਣ ਬਣਦਿਆਂ ਪੁੱਛਿਆ?
ઑਉਹ ਹੋਮਵਰਕ ਨਹੀਂ ਕਰ ਕੇ ਆਇਆ ਸੀ ਤੇ ਨਾਲ਼ੇ ਕਲਾਸ ਵਿਚ ਵੀ ਉਹ,ਕਹਿ ਫਿਰ ਨਵੀਨ ਚੁੱਪ ਹੋ ਗਈ।
ਇਹੀ ਤਾਂ ਗੱਲ ਹੈ, ਨਾ ਤਾਂ ਉਹ ਘਰੋਂਕੰਮ ਕਰਕੇ ਆਉਂਦਾ ਹੈ ਤੇ ਨਾ ਹੀ ਸਕੂਲ ਵਿਚ ਪੜ੍ਹਦਾ ਹੈ। ਬਸ ਨਾਲ਼ ਦਿਆਂ ਬੱਚਿਆਂ ਨਾਲ ਕੁੱਟ ਮਾਰ ਕਰਦਾ ਰਹਿੰਦਾ ਹੈ।
ਨਹੀਂ ਮਿਸ, ਤੁਸੀਂ ਨਹੀਂ ਜਾਣਦੇ, ਇਹ ਬੱਚੇ ਵੀ ਉਸਨੂੰ ਬਹੁਤ ਤੰਗ ਕਰਦੇ ਹਨ।
ઑਉਹ ਕਿਵੇਂ?਼, ਮੈਂ ਹੈਰਾਨ ਹੋ ਕੇ ਪੁੱਛਿਆ।
ઑਯੂ ਡਾਂਟ ਨੋ ਮਿਸ।਼
ਇਹ ਸਾਰੇ ਮੁੰਡੇ ਕੁੜੀਆਂ ਉਸਨੂੰ ਬਹੁਤ ਬੈਡ ਵਰਡਜ਼ (ਮਾੜੇ ਸ਼ਬਦ) ਕਹਿੰਦੇ ਆ ਅਤੇ ਨੇਮ ਕਾਲਿੰਗ ਕਰਦੇ ਹਨ ਤੇ ਉਹ ਬੋਲਦੇ ਵੀ ਹੌਲੀ ਜਿਹੀ ਹਨ ਜੋ ਟੀਚਰ ਨੂੰ ਨਹੀਂ ਸੁਣਦਾ ਤੇ ਉਸ ਉਪਰ ਗੰਦੇ ਗੰਦੇ ਫੇਸ ਵੀ ਬਣਾਉਂਦੇ ਹਨ। ਫਿਰ ਅਕਸ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਲੜ ਪੈਂਦਾ ਹੈ।
ઑਅਦਰਵਾਈਸ ਹੀ ਇਜ ਏ ਗੁਡ ਗਾਇ਼, ਉਹ, ਮੈਂ ਵੀ ਉਦਾਸ ਹੋ ਗਈ ਸਾਂ।
ઑਹੋਰ ਕੀ ਪਤਾ ਹੈ ਤੈਨੂੰ ਅਕਸ ਬਾਰੇ?਼ ਮੈਂ ਨਵੀਨ ਨੂੰ ਟਟੋਲਨਾ ਚਾਹਿਆ ਤਾਂ ਜੋ ਅਕਸ ਦੇ ਇਸ ਅਗਰੈਸਿਵ ਵਿਉਹਾਰ ਦੀ ਜੜ੍ਹ ਲੱਭ ਸਕਾਂ।
ਜ਼ਿਆਦਾ ਨਹੀਂ, ਬਸ ਇਨ੍ਹਾਂ ਕੁ ਕਿ ਉਸਦੇ ਮੋਮ-ਡੈਡ ਇਕੱਠੇ ਨਹੀਂ ਰਹਿੰਦੇ। ਅਲਗ ਤਾਂ ਉਹ ਉਦੋਂ ਹੀ ਹੋ ਗਏ ਸਨ ਜਦੋਂ ਅਕਸ ਗਰੇਡ ਤਿੰਨਵਿਚ ਸੀ ਹੁਣ ਤੇ ਉਸਦੇ ਡੈਡ ਨੇ ਹੋਰ ਵਿਆਹ ਵੀ ਕਰਾ ਲਿਆ ਹੈ।
ઑਓ.ਕੇ.਼ (ਮੈਂ ਹੁੰਗਾਰਾ ਭਰਿਆ)
ਅਜੇ ਲਾਸਟਵੀਕ ਹੀ ਹੋਇਆ, ਉਸ ਦੇ ਡੈਡ ਦਾ ਵਿਆਹ – ਨਹੀਂ ਤੇ ਉਹ ਹਫ਼ਤੇ ਵਿਚ ਤਿੰਨ ਦਿਨ ਆਪਣੇ ਡੈਡ ਨਾਲ ਤੇ ਬਾਕੀ ਚਾਰ ਦਿਨ ਮਾਮ ਨਾਲ ਰਹਿੰਦਾ ਸੀ। ਹੁਣ ਪਤਾ ਨਹੀਂ ਕੀ ਹੋਵੇਗਾ। ਪਿਛਲੇ ਸਾਲ ਤੋਂ ਉਸਦੀ ਮੋਮ ਨੇ ਵੀ ਆਪਣੇ ਬੋਆਏ ਫਰੈਂਡ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਹੈ। ਨਵੀਨ ਨੇ ਆਪਣੀ ਗੱਲ ਮੁਕਾਉਂਦਿਆਂ ਕਿਹਾ। ਅਗਲੇ ਪੀਰੀਅਡ ਦੀ ਬੈੱਲ ਹੋ ਗਈ ਸੀ। ਮੈਂ ਵੀ ਆਪਣੇ ਡੈਸਕ ਨੂੰ ਠੀਕ ਕਰ ਦੂਸਰੀ ਕਲਾਸ ਵਿਚ ਜਾਣ ਲਈ ਤਿਆਰ ਹੋ ਗਈ ਤੇ ਨਵੀਨ ਆਪਣੀ ਕਲਾਸ ਵਲ ਗਈ।
ਇਸ ਤਰਾਂ ਦੋ ਚਾਰ ਦਿਨ ਠੀਕ ਠਾਕ ਲੰਘ ਗਏ। ਕੋਈ ਖਾਸ ਘਟਨਾ ਨਹੀਂ ਵਾਪਰੀ। ਅਕਸ ਵੀ ਚੁਪ ਚਾਪ ਕਲਾਸ ਵਿਚ ਆਉਂਦਾ ਤੇ ਉਠ ਕੇ ਚਲਿਆ ਜਾਂਦਾ। ਪਹਿਲੀ ਟਰਮ ਖਤਮ ਹੋ ਰਹੀ ਸੀ ਤੇ ਨਵੰਬਰ ਦੇ ਐਂਡ ਵਿਚ ਬੱਚਿਆਂ ਨੂੰ ਰਿਪੋਰਟ ਕਾਰਡ ਮਿਲਣੇ ਸਨ। ਅਕਸ ਦਾ ਵੀ ਰਿਪੋਰਟ ਕਾਰਡ ਤਿਆਰ ਹੋ ਰਿਹਾ ਸੀ। ਜਦੋਂ ਮੈਂ ਲੈਂਗੁਏਜ ਦੇ ਰੀਮਾਰਕ ਅਤੇ ਸਕੋਰਕੰਪਿਅੂਟਰਵਿਚਰਜਿਸਟਰ ਕਰ ਰਹੀ ਸੀ ਤੇ ਦੇਖਿਆ ਕਿ ਅਕਸ ਦੀਆਂ ਰਿਪੋਰਟਸ ਬਹੁਤ ਡਾਊਨ ਸਨ। ਹਰ ਸਬਜੈਕਟ ਵਿਚ ਸੀ ਜਾਂ ਡੀ ਲੈ ਰਿਹਾ ਸੀ। ਪੇਰੇਂਟਸ ਟੀਚਰ ਮੀਟਿੰਗ ਤੇ ਇਸ ਵਾਰ ਉਸਦੇ ਨਾਨਾ ਜੀ ਆਏ। ਥੋੜ੍ਹੇ ਉਦਾਸ ਜਿਹੇ ਲਗ ਰਹੇ ਸਨ ਤੇ ਨਾਲ ਅਕਸ ਵੀ ਹੌਲ਼ੀ ਹੌਲ਼ੀ ਤੁਰਿਆ ਆ ਰਿਹਾ ਸੀ। ਮੈਂ ਸੁਭਾਵਕ ਹੀ ਪੁੱਛ ਬੈਠੀ ਕੀ ਇਸਦੇ ਪੇਰੇਂਟਸ ਨਹੀਂ ਆਏ। ਅਕਸ ਦਾ ਚਿਹਰਾ ਫਿਰ ਭਖ਼ ਉੱਠਿਆ ਤੇ ਉਹ ਉੱਠ ਕੇ ਕਮਰੇ ਤੋਂ ਬਾਹਰ ਚਲਾ ਗਿਆ। ਉਸਦੇ ਨਾਨਾ ਜੀ ਹੌਲ਼ੀ ਜਿਹੀ ਆਵਾਜ ਵਿਚ ਬੋਲੇ, ਇਹ ਹੁਣ ਸਾਡੇ ਨਾਲ਼ ਹੀ ਰਹਿੰਦਾ ਹੈ। ਇਸਦੀ ਮਾਮ ਨਾਲ ਹੁਣ ਇਹ ਨਹੀਂ ਰਹਿਣਾ ਚਾਹੁੰਦਾ। ਅਗੇ ਮੈਂ ਨਹੀਂ ਪੁੱਛਿਆ। ਕਾਫ਼ੀ ਗੱਲਾਂ ਮੈਨੂੰ ਨਵੀਨ ਤੋਂ ਪਤਾ ਲਗਦੀਆਂ ਰਹਿੰਦੀਆਂ ਸਨ ਕਿ ਅਕਸ ਆਪਣੀ ਮਾਂ ਦੇ ਬੁਆਏ ਫਰੈਂਡ ਨੂੰ ਨਹੀਂ ਪਸੰਦ ਕਰਦਾ। ਇਕ ਦੋ ਵਾਰੀ ਇਸਨੇ ਉਸ ਨਾਲ ਬਦਸਲੂਕੀ ਵੀ ਕੀਤੀ ਹੈ ਜਿਸ ਕਾਰਣ ਇਸ ਨਾਲ ਉਸਦੇ ਮਾਮ ਵੀ ਗੁੱਸੇ ਹੋ ਗਏ ਤੇ ਹੁਣ ਉਹ ਨਾਨਾ ਜੀ ਨਾਲ ਰਹਿ ਰਿਹਾ ਹੈ।
ਮੈਂ ਉਸਦੇ ਨਾਨਾ ਜੀ ਤੋਂ ਅਕਸ ਦੇ ਪਿਛਲੇ ਸਕੂਲ ਬਾਰੇ ਜਾਨਣਾ ਚਾਹਿਆ। ਬਹੁਤਾ ਤੇ ਉਹ ਨਹੀਂ ਜਾਣਦੇ ਸਨ ਜਾਂ ਦੱਸਿਆ ਨਹੀਂ ਉਹਨਾਂ ਨੇ ਪਰ ਐਨਾ ਪਤਾ ਲਗ ਗਿਆ ਸੀ ਕਿ ਪੁਰਾਣੇ ਸਕੂਲ ਦੇ ਮੁੰਡੇ ਵੀ ਉਸਨੂੰ ਤੰਗਕਰਦੇ ਸਨ ਤੇ ਇਕ ਦੋ ਵਾਰ ਉਹ ਬਾਥਰੂਮ ਵਿਚ ਰੋਂਦਾ ਹੋਇਆ ਮਿਲ਼ਿਆ ਸੀ ਅਕਸ। ਇਸੇ ਕਾਰਣ ਉਸ ਦਾ ਸਕੂਲ ਬਦਲ ਦਿੱਤਾ ਗਿਆ ਸੀ। ਮੈਂ ਇਸ ਬਾਬਤ ਹੋਰ ਕੋਈ ਗੱਲ ਨਹੀਂ ਕੀਤੀ ਤੇ ਉਹ ਸਤਿ ਸ਼੍ਰੀ ਅਕਾਲ ਕਰ ਉੱਠ ਗਏ। ਕੁੱਝ ਦਿਨਾਂ ਬਾਅਦ ਮੈਂ ਜ਼ਿੰਦਗੀ ਦੇ ਹੋਰ ਰੁਝੇਵਿਆਂ ਵਿਚ ਉਲ਼ਝ ਗਈ ਤੇ ਅਕਸ ਵਲੋਂ ਅਵੇਸਲ਼ੀ ਹੋ ਗਈ ਸਾਂ ਤੇ ਫਿਰ ਕ੍ਰਿਸਮਿਸ ਬਰੇਕ ਹੋ ਗਈ ਅਤੇ ਸਕੂਲ ਖੁਲ੍ਹਣ ਤੇ ਦੂਜੇ ਦਿਨ ਹੀ ਆਹ ਭਾਣਾ ਵਾਪਰ ਗਿਆ ਸੀ।
ਇਕ ਬੱਚਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਦੂਸਰਾ ਹੱਸਣ ਖੇਡਣ ਦੀ ਉਮਰੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾ ਰਿਹਾ ਸੀ। ਸਮਝ ਨਹੀਂ ਆ ਰਿਹਾ ਸੀ ਕਿ ਦੋਸ਼ੀ ਕੌਣ ਹੈ?

Check Also

ਬੇਘਰ ਤੇ ਬਿਮਾਰ ਗੁਰਪ੍ਰੀਤ ਸਿੰਘ ਨੇ ਦੋ ਸਾਲਾਂ ਬਾਅਦਦੇਖਿਆਸੂਰਜ – ਆਸ਼ਰਮ ਨੇ ਫੜੀਬਾਂਹ

ਪੰਜਾਬੀ ਦੀ ਇਹ ਕਹਾਵਤ ‘ਚੱਲਦੀ ਗੱਡੀ ਦੇ ਮਿੱਤ ਸਾਰੇ ਖੜ੍ਹੀ ਨੂੰ ਨੀ ਕੋਈ ਪੁੱਛਦਾ’ 49 …