Breaking News
Home / ਨਜ਼ਰੀਆ / ਚੱਲ ਸੋ ਚੱਲ

ਚੱਲ ਸੋ ਚੱਲ

ਕਲਵੰਤ ਸਿੰਘ ਸਹੋਤਾ
ਗੁਰੂ ਨਾਨਕ ਦੇਵ ਜੀ ਨੇ ਸਾਰਾ ਜੀਵਨ, ਭੁੱਲੇ ਭਟਕੇ, ਕਰਮ ਕਾਂਡਾਂ ‘ઑਚ ਗ੍ਰਸੇ, ਬਹਿਮਾਂ ਭਰਮਾਂ ‘ਚ ਫਸੇ, ਅਤੇ ਮਨ ਦੇ ਅੰਧੇਰਿਆਂ ‘ઑਚ ਕੈਦ ਲੋਕਾਂ ਨੂੰ ਸਿੱਧਾ ਰਾਹ ਦਰਸਾਉਣ ਲਈ ਹੀ ਲਾਇਆ। ਉਹ ਇੱਕ ਜਗ੍ਹਾ ਟਿਕ ਕੇ ਨਹੀਂ ਬੈਠੇ। ਮਨੁੱਖਤਾ ਨੂੰ ਸਮਾਜਿਕ, ਧਾਰਮਿਕ ਜਕੜ ਜੰਜੀਰਾਂ ‘ਚੋਂ ਕੱਢਦੇ, ਬਾਣੀ ਉਚਾਰਣ ਕਰਦੇ, ਲੁਕਾਈ ਨੂੰ ਸੇਧ ਦਿੰਦੇ ਸਾਰੀ ਜ਼ਿੰਦਗੀ ਚਲ ਸੋ ਚੱਲ ઑ’ਚ ਹੀ ਬਤੀਤ ਕੀਤੀ। ਚਾਰ ਉਦਾਸੀਆਂ ਉਹਨਾਂ ਸਮਿਆਂ ‘ઑਚ ਆਪਣੇ ਆਪ ઑਵਿਚ ਇਕ ਮਿਸਾਲ ਹਨ ਕਿ ਕਿਸ ਤਰ੍ਹਾਂ ਹਜ਼ਾਰਾਂ ਕੋਹਾਂ ਪੈਂਡਾ ਪੈਦਲ ਤੈਅ ਕੀਤਾ। ਅੱਜ ਕੱਲ੍ਹ ਵਾਂਗ ਕੋਈ ਗੱਡੀਆਂ ਮੋਟਰਾਂ ਦੀ ਸੁਵਿਧਾ ਨਹੀਂ ਸੀ। ਹਰ ਥਾਂ, ਹਰ ਇਲਾਕੇ ਦਾ ਨਵਾਂ ਵਾਤਾਵਰਣ, ਨਵਾਂ ਰਹਿਣ ਸਹਿਣ ਤੇ ਨਵੀਆਂ ਹੀ ਵਿਚਾਰ ਵਿਧੀਆਂ ਦੇ ਸਨਮੁੱਖ ਆਪਣੀ ਅਧਿਆਤਮਿਕ ਵਿਚਾਰ ਗੋਸ਼ਟੀ ਨਾਲ ਕਿਵੇਂ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਵੀ ਕੀਲ ਕੇ ਰੱਖ ਲਿਆ। ਗੁਰੂ ਨਾਨਕ ਸਾਹਿਬ ਨਾਂ ਹਿੰਦੂ ਧਰਮ ਦੇ ਵਿਰੋਧੀ ਸਨ ਤੇ ਨਾਂ ਹੀ ਮੁਸਲਮ ਧਰਮ ਦੇ ਪੈਰੋਕਾਰ। ਉਸ ਸਮੇਂ ਇਨ੍ਹਾਂ ਦੋਹਾਂ ਹੀ ਧਰਮਾਂ ઑਵਿਚ ਆ ਚੱਕੀਆਂ ਊਣਤਾਈਆਂ, ਕਮਜ਼ੋਰੀਆਂ ਤੇ ਗਿਰਾਵਟਾਂ ਤੋਂ ਆਮ ਲੋਕਾਂ ਨੂੰ ਚੌਕੰਨਾਂ ਕਰਨ ਲਈ, ਗੁਰਬਾਣੀ ਰਚਨਾਵਾਂ ਵਿੱਚ ਇਨ੍ਹਾਂ ਤਰੁਟੀਆਂ ਦੇ ਰੱਜ ਕੇ ਵਿਅੰਗਮਈ ਤਰੀਕੇ ਨਾਲ ਪਾਜ ਉਘਾੜੇ। ਗੁਰੁ ਸਾਹਿਬ ਕਿਸੇ ਇੱਕਾ ਦੁੱਕਾ ਬੰਦੇ ਦੇ ਜਾਂ ਕਿਸੇ ਖਾਸ ਧਰਮ ਦੇ ਖਿਲਾਫ ਨਹੀਂ ਸਨ, ਸਗੋਂ ਪਖੰਡ ਦੇ ਖਿਲਾਫ ਸਨ। ਜਪੁਜੀ ਸਾਹਿਬ, ਆਸਾ ਦੀ ਵਾਰ ਸਮੇਤ ਗੁਰੂ ਨਾਨਕ ਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ‘ઑਚ ਦਰਜ ਬਾਣੀ ਨੂੰ ਪੜ੍ਹ ਕੇ ਜ਼ਰਾ ਧਿਆਨ ਨਾਲ ਸੋਚਏ ਤਾਂ ਇਹ ਇੱਕ ਵੜੇ ਸੁਚੇਤ ਤਰੀਕੇ ਨਾਲ ਆਲੇ ਦੁਆਲੇ ਦਾ ਹੀ ਵਰਣਨ ਹੈ: ਉਸ ਸਮੇਂ ਦਾ ਅੱਖੀਂ ਡਿੱਠਾ ਦ੍ਰਿਸ਼ਟਾਂਤ ਹੈ ਕਿ ਇਨਸਾਨ ਬਾਹਰੋਂ ਪਾਜ ਕੋਈ ਕਰਦਾ ਹੈ ਤੇ ਅੰਦਰੋਂ ਕੁਝ ਹੋਰ ਹੈ; ਜੋ ਬਾਹਰੋਂ ਪਰਚਾਰ ਕਰਦਾ ਹੈ ਉਹ ਉਸ ਦੀ ਆਪਣੀਂ ਜ਼ਿੰਦਗੀ ਦਾ ਅਮਲ ਨਹੀਂ, ਇਸੇ ਕਰਕੇ ਉਹਨਾਂ ਅਜਿਹੀਆਂ ਕੁਰੀਤੀਆਂ ਨੂੰ ਰੱਜ ਕੇ ਭੰਡਿਆ ਤੇ ਨਿਖੇੜਿਆ। ਬਾਣੀ ‘ઑਚ ਪਖੰਡ ਦੇ ਨਿੱਡਰ ਹੋ ਕੇ ਪੜਸ਼ੇ ਉਧੇੜੇ। ਅਜਿਹਾ ਸਭ ਕੁਝ ਗੁਰੂ ਸਾਹਿਬ ਦੀ ਬਾਣੀ ਵਿੱਚ ਥਾਂ ਥਾਂ ਦਰਜ ਹੈ।
ਅੱਜ ਸਿੱਖ ਜਗਤ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਪੰਜਾਹਵਾਂ ਜਨਮ ਦਿਨ ਮਨਾ ਰਿਹਾ ਹੈ। ਬੜੀ ਚੰਗੀ ਗੱਲ ਹੈ ਕਿ ਅਸੀਂ ਆਪਣੇ ਗੁਰੂ ਸਾਹਿਬ ਦੇ ਇਸ ਵਿਸ਼ੇਸ਼ ਦਿਹਾੜੇ ਨੂੰ ਮਨਾਉਣ ਲਈ ਉਤਸੁਕ ਹਾਂ ਅਤੇ ਨਾਲ ਇਹ ਵੀ ਯਾਦ ਆਉਂਦਾ ਹੈ ਕਿ ਅਸੀਂ ਉਹਨਾਂ ਨੁੰ ਭੁੱਲੇ ਨਹੀਂ। ਟੈਲੀਵਿਜਨ ਅਤੇ ਅਖਬਾਰਾਂ ਵਿੱਚ ਥਾਂ ਥਾਂ 550ਵਾਂ ਜਨਮ ਦਿਨ ਪ੍ਰਚਾਰਿਆ ਜਾ ਰਿਹਾ ਹੈ। ਹੁਣ ਜ਼ਰਾ ਸੋਚਣ ਵਾਲੀ ਗੱਲ ਇਹ ਹੈ ਕਿ ਇਕੱਲਾ ਇੰਜ ਗੁਰੂ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਨਾਲ ਗੁਰੂ ਨਾਨਕ ਦੇਵ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ? ਜੇ ਅਸੀਂ ਗੁਰੂ ਸਾਹਿਬ ਦੀ ਤੋਰੀ ਲੀਹ ‘ਤੇ ਚੱਲੀਏ ਹੀ ਨਾਂ, ਬਾਣੀ ઑਵਿਚ ਉਹਨਾਂ ਵਲੋਂ ਦਰਸਾਈਆਂ ਸੇਧਾਂ ਤੇ ਤੁਰੀਏ ਹੀ ਨਾਂ; ਉਹਨਾਂ ਦੀਆਂ ਕੀਤੀਆਂ ਖਾਸ ਹਦਾਇਤਾਂ ਜਿਹੜੀਆਂ ਬਾਣੀ ઑ’ਚੋਂ ਉੱਛਲ ਉੱਛਲ ਝਲਕਦੀਆਂ ਹਨ, ਉਹਨਾਂ ਵਲ ਉੱਕਾ ਹੀ ਧਿਆਨ ਨਾਂ ਦੇਈਏ ਤੇ ਅਵੇਸਲੇ ਹੋਏ ਰਹੀਏ ਤਾਂ ਫਿਰ ਇਕੱਲਾ ਜਨਮ ਦਿਨ ਮਨਾਉਣ ਦੇ ਪ੍ਰਚਾਰ ਨਾਲ ਤਾਂ ਗੱਲ ਨਹੀਂ ਬਣਨੀ! ਗੁਰੂ ਸਾਹਿਬ ਨੇ ਰੋਜ਼ਾਨਾ ਜੀਵਨ ਜਿਉਣ ਸਨਮੁੱਖ ਕੁੱਝ ਹਦਾਇਤਾਂ ਕੀਤੀਆਂ ਹਨ: ਕੀ ਅਸੀਂ ਸੱਚ ਮੁੱਚ ਉਹਨਾਂ ‘ਤੇ ਪਹਿਰਾ ਦਿੰਦੇ ਆ ਰਹੇ ਹਾਂ? ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਗੁਰੂ ਸਾਹਿਬ ਦੇ ੳੋਪਦੇਸ਼ ਤੇ ਰੋਜ਼ਾਨਾ ਕਿੰਨਾ ਅਮਲ ਕਰਦੇ ਹਾਂ? ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦੇ ਉਲਟ ਕਿਤੇ ਸਾਡੀ ਬਿਰਤੀ ਇੱਥੇ ਹੀ ਤਾਂ ਨਹੀਂ ਉਲ਼ਝ ਗਈ ਕਿ ਕਿਸੇ ਦਾ ਹੱਕ ਖਾ ਕੇ ਜਾਂ ਹੋਰ ਠੱਗੀ ਮਾਰਕੇ, ਉਸ ਲੁੱਟ ਦਾ ਕੁੱਝ ਹਿੱਸਾ ਕਿਸੇ ਧਾਰਮਿਕ ਸਥਾਨ ਦਾਨ ਕਰ, ਆਪਣੇ ਆਪ ਨੂੰ ਉਹ ਮਾਰਿਆ ਹੱਕ ਜਾਂ ਕੀਤੀ ਠੱਗੀ ਤੋਂ ਖੁਦ ਨੂੰ ਸੁਰਖਰੂ ਹੋਇਆ ਸਮਝਣਾਂ ਸ਼ੁਰੂ ਕਰ ਦੇਈਏ ਤਾਂ ਇਹ ਤਾਂ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਨਹੀਂ ਸੀ: ਇਹ ਤਾਂ ਉਹਨਾਂ ਦੇ ਸਿਧਾਂਤ ਦੇ ਬਿਲਕੁਲ ਉਲਟ ਪਿਰਤ ਹੈ। ਕੀ ਅਸੀਂ ਆਪਣੇ ਅੰਦਰ ਝਾਤੀ ਮਾਰਦਿਆਂ ਇਹ ਅਨੁਭਵ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੁ ਜੀ ਨੇ ਸਾਨੂੰ ਉਪਦੇਸ਼ ਕੀ ਕੀਤੇ ਹਨ ਤੇ ਅਸੀਂ ਕਰ ਕੀ ਰਹੇ ਹਾਂ? ਅੱਜ ਕੱਲ੍ਹ ਦੇ ਵਪਾਰਕ ਤੇ ਕਮਰਸ਼ੀਆਲਿਜ਼ਮ ਦੇ ਜ਼ਮਾਨੇ ਵਿੱਚ, ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਉਪਦੇਸ਼ਾਂ ਦਾ ਕਿਤੇ ਅਸੀਂ ਵਪਾਰੀਕਰਣ ਤਾਂ ਨਹੀਂ ਕਰ ਦਿੱਤਾ? ਜਿਸ ਤਹਿਤ ਵਪਾਰ ਪ੍ਰਮੁੱਖ ਤੇ ਗੁਰੁ ਜੀ ਦੀਆਂ ਸਿੱਖਿਆਵਾਂ ਤੇ ਉਪਦੇਸ਼ਾਂ ਪ੍ਰਤੀ ਸੁਹਿਰਦਤਾ ਨਾਂ ਮਾਤਰ ਹੀ ਰਹਿ ਗਈ ਹੋਵੇ! ਮੇਰੇ ਕਹਿਣ ਤੋਂ ਇਹ ਭਾਵ ਨਹੀਂ ਕਿ ਕੋਈ ਸੰਸਥਾ ਜਾਂ ਗੁਰੂ ਨਾਨਕ ਸਾਹਿਬ ਦਾ ਸਿੱਖ ਇਸ ਵਲ ਧਿਆਨ ਦੇ ਹੀ ਨਹੀਂ ਰਿਹਾ ਜਾਂ ਕੁੱਝ ਵਿਅਕਤੀ ਅਤੇ ਸੰਸਥਾਵਾਂ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ‘ਤੇ ਚੱਲ ਨਹੀਂ ਰਹੇ ਜਾਂ ਚੱਲਣ ਦਾ ਯਤਨ ਨਹੀਂ ਕਰ ਰਹੇ: ਪਰ ਨਾਲ ਹੀ ਇਸ ਵਾਰੇ ਚੌਕੰਨੇ ਰਹਿਣਾਂ ਅਤਿ ਅਵੱਸ਼ਕ ਹੈ ਕਿ ਉਸ ਮਾਰਗ ‘ਤੇ ਚੱਲਦਿਆਂ ਲੀਹੋਂ ਲਹਿ ਕੁਰਾਹੇ ਨਾਂ ਪੈ ਜਾਈਏ ਤੇ ਗੁਰੂ ਨਾਨਕ ਦੇਵ ਜੀ ਦੇ ਨਾਉਂ ‘ਤੇ ਆਪਣਾ ਵੱਖਰਾ ਹੀ ਜੁਗਾੜ ਬਣਾ ਕੇ ਨਾ ਬੈਠ ਜਾਈਏ: ਨਾਲ਼ੋ ਨਾਲ਼ ਇਹ ਯਾਦ ਰੱਖਣਾਂ ਬਹੁਤ ਜਰੂਰੀ ਹੈ ਕਿ ਗੁਰੂ ਜੀ ਦੇ ਉਪਦੇਸ਼ਾਂ ਨੂੰ ਰੋਜ਼ਾਨਾ ਜੀਵਨ ઑ’ਚ ਅਮਲ ઑਵਿਚ ਲਿਆਉਣ ਦਾ ਯਤਨ ਨਿਰੰਤਰ ਜਾਰੀ ਰਹਿਣਾਂ ਚਾਹੀਦਾ ਹੈ ਜੋ ਵਿਅਕਤੀਗਤ ਤੌਰ ‘ਤੇ ਵੀ ਅਤੇ ਸੰਸਥਾਪਕ ਤੌਰ ਉਤੇ ਵੀ ਹੋਵੇ।
ਗੁਰੂ ਨਾਨਕ ਸਾਹਿਬ ਦੀ ਸਿੱਖਿਆ ਕਿਸੇ ਖਾਸ ਵਰਗ ਲਈ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਹੈ। ਸਮੁੱਚੀ ਮਨੁੱਖਤਾ ‘ઑਚ ਹਰ ਵਰਗ ਦਾ ਮਨੁੱਖ ਆਉਂਦਾ ਹੈ। ਸਿੱਖ ਧਰਮ ਇਸੇ ਕਰਕੇ ਵਿਲੱਖਣ ਹੈ ਕਿ ਹਰ ਸਿੱਖ ਨੂੰ ਹਮੇਸ਼ਾਂ ਆਪਣੇ ਮਨ ਨੂੰ ਖੁੱਲਾ ਰੱਖਦਿਆਂ ਨਵਾਂ ਕੁੱਝ ਸਿੱਖਣ ਤੇ ਗੁਰੂ ਜੀ ਦੇ ਉਪਦੇਸ਼ਾਂ ਤੇ ਅਮਲ ਕਰਨ ਲਈ ਤੱਤਪਰ ਰਹਿਣਾਂ ਚਾਹੀਦਾ ਹੈ।-ਗੁਰੂ ਨਾਨਕ ਦੇਵ ਜੀ ਨੇ ਕੋਈ ਕਲਟ ਨਹੀਂ ਸੀ ਸਥਾਪਤ ਕੀਤਾ। ਕੀ ਅੱਜ ਅਸੀਂ ਵੱਖੋ ਵੱਖਰੇ ਡੇਰਿਆਂ ਤੇ ਸੰਸਥਾਵਾਂ ਦੇ ਨਾਉਂ ਥੱਲੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਉਪਦੇਸ਼ਾਂ ਦਾ ਨਿਜੀਕਰਣ ਕਰਦਿਆਂ ਆਪੋ ਆਪਣੀਆਂ ਵੱਖੋ ਵੱਖਰੀਆਂ ਪੂਜਾ ਵਿਧੀਆਂ ਤਾਂ ਨਹੀਂ ਬਣਾ ਬੈਠੇ?-ਸਾਨੂੰ ਇੱਥੇ ਹੀ ਫਸੇ ਤੇ ਉਲ਼ਝੇ ਨਹੀਂ ਰਹਿਣਾ ਚਾਹੀਦਾ ਕਿ ਗੁਰੂ ਜੀ ਦੀਆਂ ਸਿਖਿਆਵਾਂ ਤੇ ਉਪਦੇਸ਼ਾਂ ਨੂੰ ਸਮਝਣ ਲਈ ਉਹਨਾਂ ਨਿਜੀਅਤ ਦਾ ਸ਼ਿਕਾਰ ਹੋਏ ਵਿਧੀ ਤਰੀਕਿਆਂ ਰਾਹੀਂ ਹੀ ਗੁਰੂ ਨਾਨਕ ਦੇਵ ਜੀ ਦਾ ਦਰਸਾਇਆ ਰਾਹ ਅਪਣਾਇਆ ਜਾ ਸਕਦਾ ਹੈ। ਗੁਰੁ ਨਾਨਕ ਦੀ ਬਾਣੀ ਪ੍ਹੜ ਕੇ, ਉਸ ‘ਤੇ ਅਮਲ ਕਰਨ ਲਈ ਕੋਈ ਖਾਸ ਵਿਧੀ ਤੇ ਪ੍ਰਯੋਗ ਦੀ ਲੋੜ ਨਹੀਂ; ਗ੍ਰੰਥ ਸਾਹਿਬ ਵਿઑਚ ਦਰਜ ਬਾਣੀ ਬਹੁਤ ਹੀ ਸਰਲ ਭਾਸ਼ਾ ‘ઑਚ ਲਿਖੀ ਹੋਈ ਹੈ ਤੇ ਆਮ ਲੋਕਾਂ ਨੂੰ ਸੌਖਿਆਂ ਹੀ ਸਮਝ ਆ ਸਕਦੀ ਹੈ; ਉਸ ਨੂੰ ਅੰਦਰ ਵਸਾ ਕੇ ਆਪਣੇ ਰੋਜ਼ਾਨਾ ਜੀਵਨ ‘ઑਚ ਅਪਣਾਈਏ ਤੇ ਕਰਮ ਕਾਂਡਾਂ ਤੋਂ ਬਚੀਏ। ਗੁਰੂ ਨਾਨਕ ਦੇਵ ਜੀ ਨੇ, ਕਰਮ ਕਾਂਡੀ ਪੰਡੇ ਤੋਂ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਸ ਪ੍ਰਥਾਏ ਗ੍ਰੰਥ ਸਾਹਿਬ ਵਿઑਚ ਸ਼ਬਦ ਵੀ ਦਰਜ ਹੈ; ਭਾਵ ਇਹ ਸੀ ਕਿ ਇਹ ਸਭ ਪਖੰਡ ਹੈ, ਮੈਂ ਇਸ ਪਖੰਡ ਨੂੰ ਮੁੱਢੋਂ ਨਿਕਾਰਦਾ ਹਾਂ। ਭਾਵੇਂ ਉਸ ਵੇਲੇ ਪੰਡੇ ਨੂੰ ਬੁਰਾ ਲੱਗਿਆ ਹੋਊ ਕਿ ਇਹ ਉਸ ਦੀ ਪਖੰਡੀ ਪਰੰਪਰਾ ਦੀ ਵਿਧੀ ਨੂੰ ਨਿਕਾਰ ਰਿਹਾ ਗਿਆਨਵਾਨ ਬਾਲਕ ਨਾਨਕ ਕਿਹੋ ਜਿਹਾ ਹੈ?-ਅੱਜ ਅਸੀਂ ਸਿੱਖੀ ਸਰੂਪ ਵਿੱਚ ਪੰਡੇ ਤਾਂ ਨਹੀਂ ਬਣੇ ਫਿਰਦੇ?
ਗੁਰੂ ਨਾਨਕ ਸਾਹਿਬ ਦੀ ਬਾਣੀ ਰਾਗਾਂ ‘ઑਚ ਦਰਜ ਹੈ। ਸੰਗੀਤ ਦੀਆਂ ਗਿਣਤੀ ਮਿਣਤੀ ਦੀਆਂ ਵਿਧੀਆਂ ਤੇ ਰਾਗਾਂ ਵਿઑਚ ਇਸ ਨੂੰ ਗਾਇਆ ਤੇ ਅਨੰਦ ਮਾਣਿਆ ਜਾ ਸਕਦਾ ਹੈ; ਜੋ ਮਾਨਸਿਕ ਤੇ ਅਧਿਆਤਮਕ ਸ਼ਕੂਨ ਦਏਗਾ। ਸੰਗੀਤ ਆਪਣੇ ਆਪ ઑ’ਚ ਇੱਕ ਅਜਿਹੀ ਸ਼ੈਅ ਹੈ ਕਿ ਜਿਸ ਨੂੰ ਸੁਣ ਕੇ ਮਨ ਸ਼ਾਂਤ, ਖ਼ੁਸ਼ ਤੇ ਅਨੰਦ ਹੁੰਦਾ ਹੈ। ਜਦੋਂ ਬਾਣੀਂ ਸੁਰ ਤਾਲ ਵਿઑਚ ਗਾਇਨ ਹੁੰਦੀ ਸੁਣੀਂ ਜਾਏ ਤਾਂ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਸੰਗੀਤ ਅੰਤਰਰਾਸ਼ਟਰੀ ਭਾਸ਼ਾ ਹੈ, ਇਸ ਦਾ ਅਨੰਦ ਹਰ ਕੋਈ ਲੈ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਪੈਸੇ ਨਾਲ ਨਹੀਂ ਜੋੜਿਆ, ਮੁੱਢਲੀਆਂ ਜੀਵਨ ਲੋੜਾਂ ਪੂਰੀਆਂ ਹੁੰਦੀਆਂ ਰਹਿਣ ਤੱਕ ਪੈਸੇ ਦੀ ਮਹੱਤਤਾ ਦਰਸਾਈ ਹੈ। ਹੱਕ ਦੀ ਕਮਾਈ ਕਰਨ ਵਾਲੇ ਕਿਰਤੀਆਂ ਨੂੰ ਵਡਿਆਇਆ ਹੈ, ਭਾਈ ਲਾਲੋ ਦੀ ਉਧਾਰਣ ਸਾਹਮਣੇ ਹੈ। ਲੋਕਾਂ ਦਾ ਖੂਨ ਨਚੋੜ ਕੇ ਪੈਸੇ ਇਕੱਤਰ ਕਰਨ ਵਾਲੇ ਮਲਕ ਭਾਗੋ ਨੂੰ ਨਕਾਰਿਆ ਤੇ ਸ਼ਰੇਆਮ ਉਸ ਦੇ ਝੂਠ, ਫ਼ਰੇਬ, ਤੇ ਲੁੱਟ ਦਾ ਪਰਦਾਫਾਸ਼ ਕਰਦਿਆਂ ਉਸ ਨੁੰ ਫਿਟਕਾਰਾਂ ਪਾਈਆਂ ਹਨ। ਆਪਾਂ ਆਪਣੇ ਆਲੇ ਦੁਆਲੇ ਝਾਤ ਮਾਰਦਿਆਂ ਧਿਆਨ ਨਾਲ ਦੇਖੀਏ ਤਾਂ ਸਹਿਜੇ ਹੀ ਝਲਕ ਪੈ ਜਾਂਦੀ ਹੈ ਕਿ ਥਾਂ ਥਾਂ ਮਲਕ ਭਾਗੋਆਂ ਦੀਆਂ ਹੱਟੀਆਂ ਤੇ ਦੰਭ ਦਾ ਬੋਲ ਬਾਲਾ ਹੈ; ਭਾਈ ਲਾਲੋ ਕਿਤੋਂ ਟੋਲਿਆਂ ਵੀ ਨਹੀਂ ਲੱਭਦਾ।
ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਉਪਦੇਸ਼ਾਂ ਤੇ ਸਿੱਖਿਆਵਾਂ ਨੂੰ ਅੱਜ ਦਿਖਾਵੇ ਅਤੇ ਵਪਾਰ ਨੇ ਹਾਈਜੈਕ ਕਰ ਲਿਆ ਲਗਦਾ ਹੈ। ਗੁਰੂ ਜੀ ਦੇ ਉਪਦੇਸ਼ ਅਸੀਂ ਛੱਕੇ ਟੰਗ ਆਪਣੇ ਸੁਆਰਥ ਮੁੱਖ ਸਮਝ ਲਏ ਹਨ। ਸਾਨੂੰ ਵਹਿਮਾਂ ਭਰਮਾਂ ਦੇ ਦਰਿਆ ‘ਚੋਂ ਹੜਿਆਂ ਜਾਂਦਿਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਕੰਨੋਂ ਫੜ ਬਾਹਰ ਕੱਢਿਆ ਸੀ; ਅਸੀਂ ਮੁੜ ਕਿਤੇ ਉਸੇ ਵਹਿਮਾਂ ਭਰਮਾਂ, ਕਰਮ ਕਾਂਡਾਂ ਤੇ ਦਿਖਾਵੇ ਦੇ ਦਰਿਆਂ ਵਿੱਚ ਤਾਂ ਨਹੀਂ ਰੁੜ੍ਹਨ ਲੱਗੇ? ਕੁਰਕਸ਼ੇਤਰ ਦੇ ਮੇਲੇ ‘ਚ ਗੁਰੁ ਨਾਨਕ ਦੇਵ ਜੀ ਦਾ ਉਲਟ ਦਿਸ਼ਾ ਵਲ ਪਾਣੀ ਸੁੱਟਣਾਂ ਸਾਨੂੰ ਜੇ ਵਹਿਮਾਂ ਵਿઑਚੋਂ ਨਹੀਂ ਕੱਢਦਾ ਤਾਂ ਹੋਰ ਕੀ ਕਰਦਾ ਲਗਦਾ ਹੈ? ਗੁਰੂ ਸਾਹਿਬ ਦਾ ਸਰਲ ਜੁਆਬ ਕਬਾੜ ਖੋਲ੍ਹਦਾ ਹੈ ਜਦੋਂ ਕਰੋਧੀ ਪਾਂਡੇ ਤੇ ਹੋਰ ਕਰਮ ਕਾਂਡੀ ਸ਼ਰਧਾਲੂ ਗੁਰੂ ਜੀ ਨੂੰ ਪੱਛਮ ਵਲ ਨੂੰ ਪਾਣੀ ਦੇ ਛੱਟੇ ਮਾਰਨ ਤੇ ਕਿੰਤੂ ਕਰਦੇ ਬੁਰਾ ਭਲਾ ਕਹਿੰਦੇ ਹਨ, ਤਾਂ ਗੁਰੂ ਨਾਨਕ ਦੇਵ ਜੀ ਅੱਗੋਂ ਜੁਆਬ ਦਿੰਦੇ ਹਨ ਕਿ ਜੇ ਦਰਿਆ ‘ਚ ਖੜਿਆਂ ਤਹਾਡਾ, ਤੁਹਾਡੇ ਕਹਿਣ ਮਤਾਬਿਕ, ਪਾਣੀ ਤੁਹਾਡੇ ਪਿੱਤਰਾਂ ਨੂੰ ਸਵਰਗ ઑਵਿਚ ਪਹੁੰਚ ਸਕਦਾ ਹੈ ਤਾਂ ਮੇਰਾ ਪੱਛਮ ਵਲ ਨੂੰ ਸੁੱਟਿਆ ਪਾਣੀ ਮੇਰੇ ਖੇਤਾਂ ઑਚ ਬੀਜੀ ਹੋਈ ਫ਼ਸਲ ਨੂੰ ਇਸੇ ਧਰਤੀ ‘ਤੇ ਕਿਉਂ ਨਹੀਂ ਪਹੁੰਚ ਸਕਦਾ?
ਅੱਜ ਆਪਾਂ ਧਿਆਨ ਨਾਲ ਦੇਖੀਏ ਕਿ ਕਿਤੇ ਸਿੱਖ ਅਤੇ ਸਿੱਖ ਸੰਸਥਾਵਾਂ ਗੁਰੂਆਂ ਦੀਆਂ ਪ੍ਰਕਾਸ਼ ਪੁਰਬ ਸ਼ਤਾਬਦੀਆਂ ਮਨਾਉਣ ਦੇ ਨਾਂਉਂ ਥੱਲੇ ਪੈਸਾ ਇਕੱਠਾ ਕਰਨ ਅਤੇ ਫੋਕੀ ਸ਼ੁਹਰਤ ਵਲ ਤਾਂ ਨਹੀਂ ਧੂਏ ਜਾ ਰਹੇ? ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਤੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਰੋਜ਼ਾਨਾ ਅੰਗ ਬਣਾਉਣ ਵਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ, ਹਰ ਨਵਾਂ ਚੜਿਆ ਦਿਨ ਪ੍ਰਕਾਸ਼ ਪੁਰਬਾਂ ਵਾਂਗ ਹੀ ਸਮਝਦਿਆਂ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਦਾ ਯਤਨ ਕਰਦੇ ਬਿਤਾਉਂਦੇ ਜਾਈਏ, ਨਾ ਕਿ ਸਿਰਫ ਵਪਾਰ ਦੇ ਨੁਕਤੇ ਨਿਗ੍ਹਾ ਤੋਂ ਹੀ ਪ੍ਰਕਾਸ਼ ਪੁਰਬ ਤੇ ਸ਼ਤਾਬਦੀਆਂ ਮਨਾਉਣ ਦੀ ਚਲ ਸੋ ਚੱਲ ‘ਚ ਹੀ ਪਏ ਰਹੀਏ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …