Breaking News
Home / ਭਾਰਤ / ਵਿਦਿਆਰਥਣ ਨਾਲ ਜਬਰ ਜਨਾਹ ਮਾਮਲੇ ਦਾ ਆਰੋਪੀ ਭਾਜਪਾ ਦਾ ਸਾਬਕਾ ਮੰਤਰੀ ਚਿਨਮਿਆਨੰਦ ਗ੍ਰਿਫਤਾਰ

ਵਿਦਿਆਰਥਣ ਨਾਲ ਜਬਰ ਜਨਾਹ ਮਾਮਲੇ ਦਾ ਆਰੋਪੀ ਭਾਜਪਾ ਦਾ ਸਾਬਕਾ ਮੰਤਰੀ ਚਿਨਮਿਆਨੰਦ ਗ੍ਰਿਫਤਾਰ

ਪ੍ਰਿਅੰਕਾ ਗਾਂਧੀ ਨੇ ਕਿਹਾ – ਚਿਨਮਿਆ ਦੀ ਗ੍ਰਿਫਤਾਰੀ ਜਨਤਾ ਦੇ ਦਬਾਅ ਕਾਰਨ ਹੋਈ
ਨਵੀਂ ਦਿੱਲੀ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਵਿਚ ਲਾਅ ਕਾਲਜ ਦੀ ਵਿਦਿਆਰਥਣ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਐਸ.ਆਈ.ਟੀ. ਨੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਸਵਾਮੀ ਚਿਨਮਿਆਨੰਦ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਲਈ ਐਸ.ਆਈ.ਟੀ. ਦੀ ਟੀਮ ਅੱਜ ਚਿਨਮਿਆਨੰਦ ਦੇ ਆਸ਼ਰਮ ਵਿਚ ਪਹੁੰਚੀ ਸੀ। ਸੁਰੱਖਿਆ ਦੇ ਮੱਦੇਨਜ਼ਰ ਆਸ਼ਰਮ ਦੇ ਨੇੜੇਤੇੜੇ ਵੱਡੀ ਗਿਣਤੀ ਵਿਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਅਦਾਲਤ ਨੇ ਚਿਨਮਿਆਨੰਦ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਯੂਪੀ ਵਿਚ ਸ਼ਾਹਜਹਾਂਪੁਰ ਦੇ ਇੱਕ ਕਾਲਜ ਤੋਂ ਲਾਅ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਨੇ ਦਾਅਵਾ ਕੀਤਾ ਸੀ ਕਿ ਸਵਾਮੀ ਚਿਨਮਿਆਨੰਦ ਨੇ ਉਸ ਦਾ ਸ਼ੋਸ਼ਣ ਕੀਤਾ ਹੈ। ਪੀੜਤ ਲੜਕੀ ਨੇ ਸਬੂਤਾਂ ਦੇ ਤੌਰ ‘ਤੇ 43 ਵੀਡੀਓ ਕਲਿੱਪ ਹੋਣ ਦੀ ਗੱਲ ਕਹੀ ਹੈ।
ਇਸੇ ਦੌਰਾਨ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਜਨਤਾ ਅਤੇ ਮੀਡੀਆ ਦੀ ਤਾਕਤ ਹੈ ਕਿ, ਜਿਹੜਾ ਚਿਨਮਿਆਨੰਦ ਨੂੰ ਗ੍ਰਿਫਤਾਰ ਕੀਤਾ ਗਿਆ। ਪ੍ਰਿਅੰਕਾ ਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਤਿੱਖੀ ਆਲੋਚਨਾ ਕੀਤੀ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …