ਪਰਗਟ ਸਿੰਘ ਅਤੇ ਸੁਰਜੀਤ ਧੀਮਾਨ ਨੇ ਠੁਕਰਾ ਦਿੱਤੀ ਸੀ ਪੇਸ਼ਕਸ਼
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਦੇ 6 ਵਿਧਾਇਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰ ਵਿਚ ਕੈਬਨਿਟ ਰੈਂਕ ਦੇਣ ਤੋਂ ਬਾਅਦ ਅਹਿਮ ਖੁਲਾਸਾ ਹੋਇਆ ਹੈ ਕਿ ਕਈ ਹੋਰ ਵਿਧਾਇਕਾਂ ਨੂੰ ਵੀ ਉਨ੍ਹਾਂ ਦੀ ਨਰਾਜ਼ਗੀ ਦੂਰ ਕਰਨ ਲਈ ਕੈਬਨਿਟ ਰੈਂਕ ਦੀ ਪੇਸ਼ਕਸ਼ ਕੀਤੀ ਸੀ। ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸਿਰਫ 6 ਵਿਧਾਇਕਾਂ ਨੇ ਹੀ ਇਹ ਪੇਸ਼ਕਸ਼ ਪ੍ਰਵਾਨ ਕੀਤੀ ਅਤੇ ਬਾਕੀਆਂ ਨੂੰ ਇਹ ਮਨਜੂਰ ਨਹੀਂ ਸੀ। ਕੈਪਟਨ ਚਾਰ ਹੋਰ ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇ ਕੇ ਸਲਾਹਕਾਰ ਬਣਾਉਣਾ ਚਾਹੁੰਦੇ ਸਨ, ਇਨ੍ਹਾਂ ਵਿਚੋਂ ਇਕ ਪ੍ਰਗਟ ਸਿੰਘ ਅਤੇ ਦੂਜਾ ਨਾਮ ਸੁਰਜੀਤ ਧੀਮਾਨ ਦਾ ਹੈ। ਪ੍ਰਗਟ ਸਿੰਘ ਅਤੇ ਧੀਮਾਨ ਨੇ ਇਹ ਗੱਲ ਸਵੀਕਾਰ ਵੀ ਕੀਤੀ ਹੈ ਕਿ ਉਨ੍ਹਾਂ ਨੂੰ ਅਜਿਹੀ ਪੇਸ਼ਕਸ਼ ਹੋਈ ਸੀ। ਧਿਆਨ ਰਹੇ ਕਿ ਪਰਗਟ ਸਿੰਘ ਪਿਛਲੀ ਸਰਕਾਰ ਸਮੇਂ ਵੀ ਸੰਸਦੀ ਸਕੱਤਰ ਦਾ ਅਹੁਦਾ ਠੁਕਰਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਬਿਨਾ ਕੰਮ ਦੇ ਅਹੁਦਾ ਲੈਣ ਦਾ ਕੋਈ ਫਾਇਦਾ ਨਹੀਂ, ਸਗੋਂ ਸਰਕਾਰ ‘ਤੇ ਵਾਧੂ ਬੋਝ ਹੀ ਪੈਂਦਾ ਹੈ। ਇਸੇ ਤਰ੍ਹਾਂ ਸੁਰਜੀਤ ਧੀਮਾਨ ਨੂੰ ਵੀ ਅਜਿਹਾ ਅਹੁਦਾ ਪਸੰਦ ਨਹੀਂ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …