-3.6 C
Toronto
Thursday, January 22, 2026
spot_img
Homeਪੰਜਾਬਲੁਧਿਆਣਾ 'ਚ ਰਾਹੁਲ ਗਾਂਧੀ ਨੇ ਮੋਦੀ ਨੂੰ ਲਗਾਏ ਸਿਆਸੀ ਰਗੜੇ

ਲੁਧਿਆਣਾ ‘ਚ ਰਾਹੁਲ ਗਾਂਧੀ ਨੇ ਮੋਦੀ ਨੂੰ ਲਗਾਏ ਸਿਆਸੀ ਰਗੜੇ

ਕਿਹਾ – ਮੋਦੀ ਨੇ ਦੇਸ਼ ਦੀ ਤਾਕਤ ਨੂੰ ਪਹੁੰਚਾਇਆ ਨੁਕਸਾਨ
ਲੁਧਿਆਣਾ/ਬਿਊਰੋ ਨਿਊਜ਼
ਰਾਹੁਲ ਗਾਂਧੀ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ ਪ੍ਰਚਾਰ ਕਰਨ ਲਈ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿਖੇ ਪਹੁੰਚੇ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਖੂਬ ਸਿਆਸੀ ਰਗੜੇ ਲਗਾਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਗੱਬਰ ਸਿੰਘ ਟੈਕਸ ਰਾਹੀਂ ਦੇਸ਼ ਦਾ ਪੈਸਾ ਅਠਾਰਾਂ ਟੱਬਰ ਪਾਲਣ ਵਿਚ ਉਜਾੜ ਦਿੱਤਾ। ਇਹੀ ਨਹੀਂ ਪ੍ਰਧਾਨ ਮੰਤਰੀ ਨੇ ਨੋਟਬੰਦੀ ਲਾਗੂ ਕਰਕੇ ਦੇਸ਼ ‘ਤੇ ਆਰਥਿਕ ਹਮਲਾ ਬੋਲਿਆ ਸੀ ਜਿਸ ਕਰਕੇ ਹਰ ਇਕ ਵਰਗ ਅੱਜ ਵੀ ਦੁੱਖ ਭੋਗ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਕਾਂਗਰਸ ਸੱਤਾ ਵਿਚ ਆਈ ਤਾਂ ਪੰਜਾਬ ਵਿਚ ਇੰਡਸਟਰੀ ਨੂੰ ਅੱਗੇ ਲਿਜਾਇਆ ਜਾਵੇਗਾ ਅਤੇ ਕਿਸਾਨਾਂ ਲਈ ਵੱਖਰਾ ਬਜਟ ਵੀ ਪੇਸ਼ ਕੀਤਾ ਜਾਵੇਗਾ।

RELATED ARTICLES
POPULAR POSTS