Breaking News
Home / ਪੰਜਾਬ / ਸਿੱਖੀ ਵਿਰਾਸਤ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਬਣਾਏਗੀ ਵਿਰਾਸਤੀ ਕਮੇਟੀ

ਸਿੱਖੀ ਵਿਰਾਸਤ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਬਣਾਏਗੀ ਵਿਰਾਸਤੀ ਕਮੇਟੀ

ਅੰਮ੍ਰਿਤਸਰ/ਬਿਊਰੋ ਨਿਊਜ਼
ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਦਰਸ਼ਨੀ ਡਿਉਢੀ ਨੂੰ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਰਾਤ ਦੇ ਹਨੇਰੇ ਵਿਚ ਢਾਹੇ ਜਾਣ ਦੇ ਮਾਮਲੇ ਕਾਰਨ ਸੰਗਤਾਂ ਵਿਚ ਰੋਸ ਦੀ ਲਹਿਰ ਹੈ। ਇਸ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਵਿਰਾਸਤੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਅੱਜ ਅੰਮ੍ਰਿਤਸਰ ‘ਚ ਦੱਸਿਆ ਕਿ ਸਿੱਖ ਕੌਮ ਅਤੇ ਗੁਰੂ ਪੰਥ ਦੀਆਂ ਭਾਵਨਾਵਾਂ ਮੁਤਾਬਕ ਸ਼੍ਰੋਮਣੀ ਕਮੇਟੀ ਵਲੋਂ ਆਉਣ ਵਾਲੇ ਸਮੇਂ ਵਿਚ ਵਿਰਾਸਤੀ ਇਮਾਰਤਾਂ, ਵਿਰਾਸਤੀ ਵਸਤਾਂ ਅਤੇ ਇਤਿਹਾਸਕ ਦਰਖਤਾਂ ਆਦਿ ਨੂੰ ਬਚਾਉਣ ਲਈ ਇੱਕ ਵਿਰਾਸਤੀ ਕਮੇਟੀ ਗਠਿਤ ਕੀਤੀ ਜਾਵੇਗੀ। ਇਹ ਕਮੇਟੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੰਮ ਕਰੇਗੀ। ਇਸ ਕਮੇਟੀ ਵਿਚ ਪੁਰਾਤਤਵ ਵਿਭਾਗ, ਪੁਰਾਤਨ ਵਸਤਾਂ ਦੇ ਰੱਖ-ਰਖਾਅ ਦੇ ਮਾਹਰ, ਪੁਰਾਤਨ ਇਮਾਰਤ ਕਲਾ ਨਾਲ ਸਬੰਧਿਤ ਤਕਨੀਕੀ ਮਾਹਰ ਸ਼ਾਮਲ ਕੀਤੇ ਜਾਣਗੇ, ਤਾਂ ਕਿ ਕਾਰ ਸੇਵਾ ਦੇ ਨਾਂ ‘ਤੇ ਕੋਈ ਵੀ ਵਿਅਕਤੀ ਵਿਰਾਸਤੀ ਯਾਦਗਾਰਾਂ ਦਾ ਘਾਣ ਨਾ ਕਰ ਸਕੇ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …