16.6 C
Toronto
Sunday, June 28, 2026
spot_img
Homeਪੰਜਾਬਖੰਨਾ ਪੁਲਿਸ ਨੇ ਅੱਠ ਮੈਂਬਰਾਂ ਦਾ ਗਿਰੋਹ ਕੀਤਾ ਕਾਬੂ

ਖੰਨਾ ਪੁਲਿਸ ਨੇ ਅੱਠ ਮੈਂਬਰਾਂ ਦਾ ਗਿਰੋਹ ਕੀਤਾ ਕਾਬੂ

ਪਟਿਆਲਾ ਪੁਲਿਸ ਨੇ ਵੀ ਗੈਂਗਸਟਰ ਫੜੇ
ਖੰਨਾ/ਬਿਊਰੋ ਨਿਊਜ਼
ਅੰਤਰਰਾਜੀ ਪੱਧਰ ‘ਤੇ ਵਾਰਦਾਤਾਂ ਕਰਨ ਵਾਲੇ ਗੈਂਗ ਦੇ ਅੱਠ ਮੈਂਬਰਾਂ ਨੂੰ ਖੰਨਾ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੰਜਾਬ, ਯੂ.ਪੀ. ਤੇ ਰਾਜਸਥਾਨ ਵਿਚ ਸਰਗਰਮ ਗੈਂਗ ਦੇ ਤਿੰਨ ਮੈਂਬਰ ਅਜੇ ਫ਼ਰਾਰ ਹਨ। ਗੈਂਗ ਦਾ ਮੁਖੀ ਲੁਧਿਆਣਾ ਦੇ ਕਾਲਜ ਦੀ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਦੱਸਿਆ ਗਿਆ ਹੈ। ਲੁਧਿਆਣਾ ਦੇ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਮੂਸਾ ਬੰਗਾਲੀ ਗੈਂਗ ਦੇ ਅੱਠ ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਇਸ ਗੈਂਗ ਦੇ ਮੈਂਬਰ ਪੜ੍ਹੇ-ਲਿਖੇ ਹਨ। ਉਨ੍ਹਾਂ ਦੱਸਿਆ ਕਿ ਇਸ ਗੈਂਗ ਨੇ ਹੁਣ ਤੱਕ ਲਗਭਗ ਢਾਈ ਕਰੋੜ ਰੁਪਏ ਦੀਆਂ ਲੁੱਟਾਂ ਖੋਹਾਂ ਕੀਤੀਆਂ ਹਨ। ਪੁਲਿਸ ਨੇ ਇਨ੍ਹਾਂ ਕੋਲੋਂ 9 ਰਿਵਾਲਵਰ, ਇੱਕ ਬੰਦੂਕ, ਮੋਟਰਸਾਈਕਲ, ਕਾਰ, ਨਕਦੀ, ਏ.ਟੀ.ਐਮ. ਤੋੜਨ ਲਈ ਵਰਤੇ ਜਾਣ ਵਾਲੇ ਹਥਿਆਰ ਵੀ ਬਰਾਮਦ ਕੀਤੇ ਹਨ। ਇਸੇ ਦੌਰਾਨ ਪਟਿਆਲਾ ਪੁਲਿਸ ਨੇ ਵੀ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਗੈਂਗਸਟਰਾਂ ਦੇ ਨਾਮ ਨਵ ਲੋਹਾਰੀਆ, ਅੰਕੁਰ ਸਿੰਘ ਤੇ ਪ੍ਰਸ਼ਾਂਤ ਸਿੰਘ ਹਨ।

RELATED ARTICLES
POPULAR POSTS