ਨਹੀਂ ਚੁੱਕਣ ਦਿੱਤਾ ਡਾ. ਕਿਰਪਾਲ ਸਿੰਘ ਤੇ ਕਿਰਪਾਨ ਦਾ ਮੁੱਦਾ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਕੋਲੋਂ ਅੱਜ ਦੇ ਐਸਜੀਪੀਸੀ ਇਜਲਾਸ ਦੌਰਾਨ ਸਟੇਜ ਤੋਂ ਮਾਈਕ ਖੋਹ ਲਿਆ ਗਿਆ। ਬੀਬੀ ਕਿਰਨਜੋਤ ਕੌਰ ਜਦੋਂ ਡਾ. ਕਿਰਪਾਲ ਸਿੰਘ ਜੋ ਕਿ ਪੰਜਾਬ ਸਰਕਾਰ ਵੱਲੋਂ ਸਿਲੇਬਸ ਮਾਮਲੇ ‘ਤੇ ਕਮੇਟੀ ਦੇ ਮੁਖੀ ਬਣਾਏ ਗਏ ਹਨ, ਨੂੰ ਐਸਜੀਪੀਸੀ ਵੱਲੋਂ ਉਨ੍ਹਾਂ ਦੇ ਅਹੁਦੇ ਤੋਂ ਹਟਾਏ ਜਾਣ ਬਾਰੇ ਬੋਲਣ ਲੱਗੇ ਤਾਂ ਪੰਡਾਲ ਵਿਚ ਬੈਠੇ ਮੈਂਬਰਾਂ ਨੇ ਅਚਾਨਕ ਰੌਲਾ ਰੱਪਾ ਸ਼ੁਰੂ ਕਰ ਦਿੱਤਾ ਅਤੇ ਬੀਬੀ ਕਿਰਨਜੋਤ ਕੌਰ ਨੂੰ ਉਨ੍ਹਾਂ ਦੀ ਗੱਲ ਤੱਕ ਨਹੀਂ ਰੱਖਣ ਦਿੱਤੀ।ઠ
ਬੀਬੀ ਕਿਰਨਜੋਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਕੋਲੋਂ ਮਾਈਕ ਤੱਕ ਖੋਹ ਲਿਆ ਗਿਆ। ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਭਾਰਤ ਵਿਚ ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਦਿੱਲੀ ਤੱਕ ਦੀ ਫਲਾਈਟ ਵਿਚ ਅੰਮ੍ਰਿਤਧਾਰੀ ਸਿੰਘ ਜਾਂ ਸਿੰਘਣੀਆਂ ਨੂੰ ਕਿਰਪਾਨ ਪਾ ਕੇ ਸਫਰ ਕਰਨ ਨਹੀਂ ਦਿੱਤਾ ਜਾਂਦਾ, ਜਦਕਿ ਨਵੀਂ ਦਿੱਲੀ ਤੋਂ ਕੈਨੇਡਾ ਤੱਕ ਕੋਈ ਵੀ ਕਿਰਪਾਨ ਪਾ ਕੇ ਬੜੇ ਆਰਾਮ ਨਾਲ ਸਫਰ ਕਰ ਸਕਦਾ ਹੈ।ઠ
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ
ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …