-16 C
Toronto
Friday, January 30, 2026
spot_img
Homeਪੰਜਾਬਨਾਰੰਗ ਰਿਪੋਰਟ : ਰੇਤ ਦੇ ਠੇਕਿਆਂ 'ਚ ਰਾਣਾ ਨੂੰ ਕਲੀਨ ਚਿੱਟ

ਨਾਰੰਗ ਰਿਪੋਰਟ : ਰੇਤ ਦੇ ਠੇਕਿਆਂ ‘ਚ ਰਾਣਾ ਨੂੰ ਕਲੀਨ ਚਿੱਟ

ਚੰਡੀਗੜ੍ਹ : ਬਹੁ-ਚਰਚਿਤ ਰੇਤ ਖੁਦਾਈ ਦੇ ਘੁਟਾਲੇ ਦੀ ਜਾਂਚ ਲਈ ਗਠਿਤ ਜਸਟਿਸ ਜੇ ਐਸ ਨਾਰੰਗ ਦੀ ਰਿਪੋਰਟ ਬੁੱਧਵਾਰ ਨੂੰ ਸਦਨ ਵਿਚ ਪੇਸ਼ ਕੀਤੀ ਗਈ। ਰਿਪੋਰਟ ‘ਤੇ ਬਹਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਅਤੇ ਕਾਂਗਰਸੀ ਦੋ ਵਾਰ ਆਹਮੋ ਸਾਹਮਣੇ ਹੋਏ, ਪਰ ਬਹਿਸ ਦੇ ਮਤੇ ਨੂੰ ਸਵੀਕਾਰ ਨਹੀਂ ਕੀਤਾ ਗਿਆ। ਰਿਪੋਰਟ ਵਿਚ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦਿੰਦੇ ਹੋਏ ਠੇਕਿਆਂ ਦੀ ਨਿਲਾਮੀ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਕਮਿਸ਼ਨ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਅਮਿਤ ਬਹਾਦੁਰ ਅਤੇ ਕੁਲਵਿੰਦਰ ਪਾਲ ਰਾਣਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਚਲਾਈ ਜਾਣ ਵਾਲੀ ਰਾਣਾ ਗਰੁੱਪ ਆਫ ਕੰਪਨੀਜ਼ ਵਿਚ ਪਾਰਟਨਰ ਸਨ। ਅਮਿਤ ਅਤੇ ਕੁਲਵਿੰਦਰ ਨੇ ਮੰਨਿਆ ਹੈ ਕਿ ਸਈਦਪੁਰ ਅਤੇ ਮਹਿੰਦੀਪੁਰ ਦੀਆਂ ਖੱਡਾਂ ਦੀ ਨਿਲਾਮੀ ਦੀ ਪੇਮੈਂਟ ਜੁਟਾਉਣ ਅਤੇ ਸਰਕਾਰੀ ਖਜ਼ਾਨੇ ਵਿਚ ਪੇਮੈਂਟ ਕਰਨ ਦਾ ਕੰਮ ਸਾਹਿਲ ਅਤੇ ਸੰਜੀਤ ਰੰਧਾਵਾ ਨੇ ਕੀਤਾ ਹੈ। ਅਮਿਤ ਅਤੇ ਕੁਲਵਿੰਦਰ ਰਾਜਬੀਰ ਇੰਟਰਪ੍ਰਾਈਜ਼ਿਜ਼ ਵਿਚ 5-5 ਫੀਸਦੀ ਦੇ ਪਾਰਟਨਰ ਵੀ ਸਨ।

RELATED ARTICLES
POPULAR POSTS