Breaking News
Home / ਪੰਜਾਬ / ਵਿਰਾਟ ਕੋਹਲੀ 21 ਦਸੰਬਰ ਨੂੰ ਦਿੱਲੀ ‘ਚ ਕਰਨਗੇ ਵਿਆਹ ਦੀ ਪਾਰਟੀ

ਵਿਰਾਟ ਕੋਹਲੀ 21 ਦਸੰਬਰ ਨੂੰ ਦਿੱਲੀ ‘ਚ ਕਰਨਗੇ ਵਿਆਹ ਦੀ ਪਾਰਟੀ

ਫਿਲਮ ਇੰਡਸਟਰੀ ਦੇ ਦੋਸਤਾਂ ਅਤੇ ਕ੍ਰਿਕਟਰਾਂ ਲਈ ਪਾਰਟੀ ਹੋਵੇਗੀ 26 ਨੂੰ
ਮੁੰਬਈ/ਬਿਊਰੋ ਨਿਊਜ਼
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਟਲੀ ਵਿੱਚ ਵਿਆਹ ਬੰਧਨ ਵਿੱਚ ਬੱਝ ਗਏ। ਇਸ ਨਾਲ ਮੀਡੀਆ ਵੱਲੋਂ ਚਿਰਾਂ ਤੋਂ ਜੋੜੇ ਦੇ ਵਿਆਹ ਦੀਆਂ ਲਾਈਆਂ ਜਾ ਰਹੀਆਂ ਕਿਆਸਅਰਾਈਆਂ ਵੀ ਖਤਮ ਹੋ ਗਈਆਂ ਹਨ। ਜੋੜੇ ਦਾ ਵਿਆਹ ਇਕ ਨਿਜੀ ਸਮਾਗਮ ਵਿੱਚ ਨੇਪਰੇ ਚੜ੍ਹਿਆ ਜਿਸ ਵਿੱਚ ਪਰਿਵਾਰਕ ਮੈਂਬਰਾਂ ਅਤੇ ਨੇੜਲਿਆਂ ਨੇ ਸ਼ਮੂਲੀਅਤ ਕੀਤੀ। ਵਿਆਹ ਸਮਾਗਮ ਇਟਲੀ ਦੇ ਤੁਸੈਨੀ ਸ਼ਹਿਰ ਵਿਚਲੇ ਰਿਜ਼ੌਰਟ ਵਿੱਚ ਹੋਇਆ। ਇਹ ਵਿਆਹ ਹਿੰਦੂ ਰੀਤੀ ਰਿਵਾਜਾਂ ਨਾਲ ਹੋਇਆ। ਵਿਆਹ ਪਾਰਟੀ 21 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਹੋਵੇਗੀ ਅਤੇ ਫਿਲਮ ਇੰਡਸਟਰੀ ਦੇ ਦੋਸਤਾਂ ਅਤੇ ਕ੍ਰਿਕਟਰਾਂ ਲਈ ਵੱਖਰੀ ਪਾਰਟੀ 26 ਦਸੰਬਰ ਨੂੰ ਹੋਵੇਗੀ।

Check Also

ਪਾਕਿਸਤਾਨ ਨੂੰ ਗੁਪਤ ਸੂਚਨਾਵਾਂ ਭੇਜਣ ਦੇ ਆਰੋਪ ’ਚ ਬਠਿੰਡਾ ਕੈਂਟ ਤੋਂ ਮੋਚੀ ਗਿ੍ਰਫਤਾਰ

ਪੁਲਿਸ ਵਲੋਂ ਮਾਮਲਾ ਦਰਜ ਅਤੇ ਕੀਤੀ ਜਾ ਰਹੀ ਹੈ ਜਾਂਚ ਬਠਿੰਡਾ/ਬਿਊਰੋ ਨਿਊਜ਼ ਪਹਿਲਗਾਮ ’ਚ ਹੋਏ …