14.7 C
Toronto
Tuesday, September 16, 2025
spot_img
Homeਘਰ ਪਰਿਵਾਰਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਸਮਾਗਮ 20 ਮਾਰਚ ਨੂੰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਸਮਾਗਮ 20 ਮਾਰਚ ਨੂੰ

logo-2-1-300x105-3-300x105ਬਰੈਂਪਟਨ/ਡਾ.ਝੰਡ : ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੀ ਮਾਰਚ ਮਹੀਨੇ ਦੀ ਇਕੱਤਰਤਾ ਜੋ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਭਾਰਤ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਵਾਲੇ ਸਮੂਹ ਸ਼ਹੀਦਾਂ ਅਤੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮੱਰਪਿਤ ਹੋਵੇਗੀ, 20 ਮਾਰਚ ਵਾਲੇ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਵਜੇ ਤੀਕ ਨਿਸ਼ਚਿਤ ਜਗ੍ਹਾ ਭਾਵ 2250, ਬੋਵੇਰਡ (ਈਸਟ) ‘ਤੇ ‘ਹੋਮ ਲਾਈਫ਼ ਰਿਅਲਟੀ’ ਦੇ ਮੀਟਿੰਗ ਹਾਲ (ਬੇਸਮੈਂਟ) ਵਿੱਚ ਹੋਵੇਗੀ। ਇਸ ਵਿੱਚ ਵਿਦਵਾਨਾਂ ਵੱਲੋਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਅਤੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਨਾਲ ਸਬੰਧਿਤ ਪਰਚੇ ਪੜ੍ਹੇ ਜਾਣਗੇ। ਮੁੱਖ-ਬੁਲਾਰੇ ਪ੍ਰੋ. ਰਾਮ ਸਿੰਘ ਅਤੇ ਉੱਘੇ ਕਹਾਣੀਕਾਰ ਕੁਲਜੀਤ ਮਾਨ ਹੋਣਗੇ। ਇਸ ਤੋਂ ਪਹਿਲਾਂ ਸਭਾ ਵੱਲੋਂ ਉਲੀਕੇ ਗਏ ਪ੍ਰੋਗਰਾਮ ”ਮੈਂ ਕਿਉਂ ਲਿਖਦਾ ਹਾਂ” ਹੇਠ ਪਿਆਰਾ ਸਿੰਘ ਕੁੱਦੋਵਾਲ ਆਪਣੀ ਲਿਖਣ-ਕਲਾ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਉਪਰੰਤ, ਕਵੀ ਦਰਬਾਰ ਹੋਵੇਗਾ। ਸਮੂਹ ਮੈਂਬਰਾਂ ਅਤੇ ਸਾਹਿਤ ਰਸੀਆਂ ਨੂੰ ਇਸ ਅਹਿਮ-ਇਕੱਤਰਤਾ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 905-497-1216, 416-904-3500 ਜਾਂ 647-567-9128 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS