Breaking News
Home / ਪੰਜਾਬ / ਬਹੁਚਰਚਿਤ ਔਰਬਿਟ ਬੱਸ ਕਾਂਡ ਮੋਗਾ ਦੇ ਸਾਰੇ ਦੋਸ਼ੀ ਬਰੀ

ਬਹੁਚਰਚਿਤ ਔਰਬਿਟ ਬੱਸ ਕਾਂਡ ਮੋਗਾ ਦੇ ਸਾਰੇ ਦੋਸ਼ੀ ਬਰੀ

ਮੋਗਾ/ਬਿਊਰੋ ਨਿਊਜ਼ : ਚੱਲਦੀ ਬੱਸ ਵਿਚੋਂ ਮਾਂ-ਬੇਟੀ ਨੂੰ ਹੇਠਾਂ ਸੁੱਟਣ ਦੇ ਮਾਮਲੇ ਵਿਚ ਉਸ ਸਮੇਂ ਦੀ ਮੌਜੂਦਾ ਅਕਾਲੀ ਸਰਕਾਰ ਦੇ ਗਲੇ ਦੀ ਹੱਡੀ ਬਣੇ ਬਹੁ-ਚਰਚਿਤ ਮੋਗਾ ਔਰਬਿਟ ਬੱਸ ਕਾਂਡ ਵਿਚ ਸ਼ਾਮਿਲ ਡਰਾਈਵਰ, ਕੰਡਕਟਰ ਸਮੇਤ ਸਾਰੇ ਦੋਸ਼ੀ ਸਬੂਤਾਂ ਦੀ ਘਾਟ ਦੇ ਚੱਲਦਿਆਂ ਮੋਗਾ ਅਦਾਲਤ ਵੱਲੋਂ ਬਰੀ ਕਰ ਦਿੱਤੇ ਗਏ। ਥਾਣਾ ਬਾਘਾ ਪੁਰਾਣਾ ਵਿਚ ਉਸ ਸਮੇਂ ਦਰਜ ਕੀਤੀ ਐਫ.ਆਈ.ਆਰ. ਅਨੁਸਾਰ 29 ਅਪ੍ਰੈਲ, 2015 ਨੂੰ ਮੋਗਾ ਤੋਂ ਬਾਘਾ ਪੁਰਾਣਾ ਜਾ ਰਹੀ ਔਰਬਿਟ ਬੱਸ ਵਿਚ ਦਲਿਤ ਪਰਿਵਾਰ ਨਾਲ ਸਬੰਧਿਤ ਸ਼ਿੰਦਰ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਲੰਢੇਕੇ ਜੋ ਕਿ ਆਪਣੀ 13 ਸਾਲਾ ਬੱਚੀ ਅਰਸ਼ਦੀਪ ਕੌਰ ਅਤੇ ਬੇਟੇ ਅਕਾਸ਼ਦੀਪ ਨਾਲ ਬਾਘਾ ਪੁਰਾਣਾ ਜਾ ਰਹੀ ਸੀ ਤੇ ਜਦ ਬੱਸ ਗਿੱਲ ਪਿੰਡ ਕੋਲ ਪਹੁੰਚੀ ਤਾਂ ਬੱਸ ਦੇ ਕੰਡਕਟਰ ਸਮੇਤ ਹੈਲਪਰਾਂ ਨੇ ਸ਼ਿੰਦਰ ਕੌਰ ਤੇ ਉਸ ਦੀ ਬੇਟੀ ਨਾਲ ਅਸ਼ਲੀਲ ਹਰਕਤਾਂ ਕਰਨ ਤੋਂ ਬਾਅਦ ਬੱਸ ਵਿਚੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਸੀ ਜਿਸ ਦੌਰਾਨ ਅਰਸ਼ਦੀਪ ਕੌਰ ਦੀ ਮੌਕੇ ‘ਤੇ ਮੌਤ ਹੋ ਗਈ ਜਦ ਕਿ ਸ਼ਿੰਦਰ ਕੌਰ ਜ਼ਖਮੀ ਹੋ ਗਈ ਸੀ।
ਇਸ ਸਬੰਧੀ ਥਾਣਾ ਬਾਘਾ ਪੁਰਾਣਾ ਵਿਚ ਬੱਸ ਦੇ ਡਰਾਈਵਰ ਰਣਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਚੱਕ ਰਾਮ ਸਿੰਘ ਵਾਲਾ (ਬਠਿੰਡਾ), ਕੰਡਕਟਰ ਸੁਖਵਿੰਦਰ ਸਿੰਘ ਉਰਫ਼ ਪੰਮਾ ਪੁੱਤਰ ਇਕਬਾਲ ਸਿੰਘ ਵਾਸੀ ਬਹਾਵਲ (ਅਬੋਹਰ), ਹੈਲਪਰ ਗੁਰਦੀਪ ਸਿੰਘ ਉਰਫ਼ ਜਿੰਮੀ ਪੁੱਤਰ ਸੁਰਿੰਦਰ ਸਿੰਘ ਵਾਸੀ ਦਸਮੇਸ਼ ਨਗਰ ਮੋਗਾ ਅਤੇ ਇੱਕ ਹੋਰ ਹੈਲਪਰ ਅਮਰ ਰਾਮ ਉਰਫ਼ ਦਾਨਾ ਪੁੱਤਰ ਨੂਰਾ ਰਾਮ ਵਾਸੀ ਚੱਕ ਬਖਤੂ (ਬਠਿੰਡਾ) ਨੂੰ ਸ਼ਾਮਿਲ ਕਰਕੇ ਉਨ੍ਹਾਂ ‘ਤੇ 30 ਅਪ੍ਰੈਲ 2015 ਨੂੰ ਧਾਰਾ 302, 307, 354, 120 ਬੀ ਆਈ.ਪੀ.ਸੀ. ਸਮੇਤ ਐਸ.ਸੀ. ਐਸ.ਟੀ. ਐਕਟ ਦੇ ਨਾਲ-ਨਾਲ ਪ੍ਰੋਟੈਕਸ਼ਨ ਆਫ਼ ਚਿਲਡਰਨ ਅਫੈਂਨਸ 2012 ਅਧੀਨ ਮਾਮਲਾ ਦਰਜ ਕੀਤਾ ਸੀ।

Check Also

ਗਣਤੰਤਰ ਦਿਵਸ ਮੌਕੇ ਦੋ ਸਾਲ ਬਾਅਦ ਦਿਖੇਗੀ ਪੰਜਾਬ ਦੀ ਝਾਕੀ

ਪੰਜਾਬ ਸਰਕਾਰ ਨੇ ਝਾਕੀ ਤਿਆਰ ਕਰਨ ਲਈ ਤਿਆਰੀਆਂ ਵਿੱਢੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ਦੀ ਰਾਜਧਾਨੀ ਦਿੱਲੀ …