Breaking News
Home / ਪੰਜਾਬ / ਪਰਮਿੰਦਰ ਢੀਂਡਸਾ ਵਲੋਂ ਪੰਜਾਬ ਸਰਕਾਰ ਦਾ ਬਜਟ ਪੇਸ਼

ਪਰਮਿੰਦਰ ਢੀਂਡਸਾ ਵਲੋਂ ਪੰਜਾਬ ਸਰਕਾਰ ਦਾ ਬਜਟ ਪੇਸ਼

Finance_Minister_Dhindsa_presenting_the_budgetਬਜਟ ਨੂੰ ਕਿਸਾਨਾਂ ‘ਤੇ ਕੇਂਦਰਿਤ ਰੱਖਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਪਣਾ ਪੰਜਵਾਂ ਅਤੇ ਅਕਾਲੀ-ਭਾਜਪਾ ਸਰਕਾਰ ਦਾ ਆਖਰੀ ਬਜਟ ਅੱਜ ਪੇਸ਼ ਕੀਤਾ। ਇਸ ਬਜਟ ਵਿਚ ਹੇਠਲੇ ਵਰਗ, ਔਰਤਾਂ ਅਤੇ ਨੌਜਵਾਨਾਂ ਲਈ ਕਈ ਸਕੀਮਾਂ ਦਾ ਐਲਾਨ ਕੀਤਾ। ਇਹ ਬਜਟ 85 ਕਰੋੜ ਰੁਪਏ ਦੇ ਘਾਟੇ ਵਾਲਾ ਰਿਹਾ। ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਵਿੱਤ ਮੰਤਰੀ ਨੇ ਕਿਸਾਨਾਂ ਦਾ ਸਭ ਤੋਂ ਜ਼ਿਆਦਾ ਖਿਆਲ ਰੱਖਿਆ ਹੈ ਕਿਉਂਕਿ ਸੂਬੇ ਦੀ ਅੱਧੀ ਦੇ ਕਰੀਬ ਜਨਤਾ ਖੇਤੀ ‘ਤੇ ਨਿਰਭਰ ਕਰਦੀ ਹੈ।
ਬਾਦਲ ਸਰਕਾਰ ਨੇ ਸਾਰੇ ਰਿਕਾਰਡ ਤੋੜਦੇ ਹੋਏ ਪੰਜਾਬ ਦੇ ਕਿਸਾਨਾਂ ਨੂੰ ਪ੍ਰੋਵੀਡੈਂਟ ਫੰਡ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਕਿਸਾਨਾਂ ਨੂੰ ਪ੍ਰੋਵੀਡੈਂਟ ਫੰਡ ਦੀ ਸਹੂਲਤ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਐਲਾਨ ਕੀਤੇ ਗਏ। ਬਜਟ ਵਿੱਚ ਲੋਕ ਭਲਾਈ ਸਕੀਮਾਂ ਤੇ ਨੌਜਵਾਨਾਂ ਦਾ ਖਾਸ ਖਿਆਲ ਰੱਖਿਆ ਗਿਆ ਹੈ। ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਹੇਠਲੇ ਵਰਗ, ਔਰਤਾਂ ਤੇ ਨੌਜਵਾਨਾਂ ਲਈ ਕਈ ਸਕੀਮਾਂ ਦਾ ਐਲਾਨ ਕੀਤਾ।

ਬਜਟ ਦੀਆਂ ਅਹਿਮ ਗੱਲਾਂ
400 ਸਕੂਲਾਂ ਨੂੰ ਅਪਗ੍ਰੇਡ ਕਰਨ ਲਈ 225 ਕਰੋੜ ਰੁਪਏ ਰੱਖੇ ਗਏ
ਸਰਕਾਰ ਵੱਲੋਂ ਵਿੱਦਿਆ ਟੀਵੀ ਸ਼ੁਰੂ ਕਰਨ ਦਾ ਐਲਾਨ
ਪੱਤਰਕਾਰਾਂ ਨੂੰ ਮਿਲੇਗਾ ਸਰਕਾਰੀ ਮੁਲਾਜ਼ਮਾਂ ਦੇ ਬਰਾਬਰ ਮੈਡੀਕਲ ਬੀਮਾ
ਏ. ਸੀ. ਬੱਸ ਵਿਚ ਪੱਤਰਕਾਰਾਂ ਲਈ 2 ਸੀਟਾਂ ਰਿਜ਼ਰਵ
ਪਹਿਲੀ ਤੋਂ 12ਵੀਂ ਤੱਕ ਦੀਆਂ ਕੁੜੀਆਂ ਨੂੰ ਪੜ੍ਹਨ ਸਮੱਗਰੀ ਤੇ ਸਕੂਲ ਬੈਗ ਮੁਫਤ
ਆਰਥਿਕ ਤੌਰ ‘ਤੇ ਪੱਛੜੇ ਵਿਦਿਆਰਥੀਆਂ ਲਈ ਪੰਜ ਲੱਖ ਤੱਕ ਦਾ ਵਿਆਜ਼ ਮੁਕਤ ਕਰਜ਼ਾ
ਪੱਛੜੀਆਂ ਜਾਤੀਆਂ ਦੇ ਵਿਦਿਆਰਥੀਆਂ ਲਈ 100 ਕਰੋੜ ਦਾ ਕਾਰਪਸ ਫੰਡ
ਨੌਜਵਾਨਾਂ ਲਈ ਸਟਾਰਟਅੱਪ ਲਈ 100 ਕਰੋੜ ਦਾ ਐਲਾਨ
ਨੌਜਵਾਨਾਂ ਲਈ 200 ਹੁਨਰ ਵਿਕਾਸ ਕੇਂਦਰ
‘ਨੰਨ੍ਹੀ ਛਾਂ’ ਲਈ ਹੁਨਰ ਕੇਂਦਰ
ਕੰਮਕਾਜੀ ਔਰਤਾਂ ਲਈ ਤਿੰਨ ਨਵੇਂ ਹੋਸਟਲ
ਕਿਸਾਨਾਂ ਲਈ ਪ੍ਰੋਵੀਡੈਂਟ ਫੰਡ ਤੇ ਪੈਨਸ਼ਨ ਸਕੀਮ ਦਾ ਐਲਾਨ
200 ਸਮਾਰਟ ਪਿੰਡ ਜਿਨ੍ਹਾਂ ਵਿਚ 4ਜੀ ਕੁਨੈਕਸ਼ਨ ਹੋਵੇਗਾ
ਕਿਸਾਨਾਂ ਵੱਲੋਂ ਵਿਆਜ਼ ਸਰਕਾਰ ਝੱਲੇਗੀ
ਜਾਰੀ ਰਹੇਗੀ ਮੁਫਤ ਤੀਰਥ ਯਾਤਰਾ, 140 ਕਰੋੜ ਦੀ ਤਜਵੀਜ਼
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਲਈ 50 ਕਰੋੜ ਰੁਪਏ ਰੱਖੇ ਗਏ।

Check Also

ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ

ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …