21.2 C
Toronto
Wednesday, August 26, 2026
spot_img
Homeਪੰਜਾਬਹਾਈਕੋਰਟ ਦੇ ਸੀਨੀਅਰ ਵਕੀਲ ਨੇ ਨਵਜੋਤ ਸਿੱਧੂ ਖਿਲਾਫ ਕੀਤੀ ਸ਼ਿਕਾਇਤ

ਹਾਈਕੋਰਟ ਦੇ ਸੀਨੀਅਰ ਵਕੀਲ ਨੇ ਨਵਜੋਤ ਸਿੱਧੂ ਖਿਲਾਫ ਕੀਤੀ ਸ਼ਿਕਾਇਤ

ਹਾਈਕੋਰਟ ਦੇ ਸੀਨੀਅਰ ਵਕੀਲ ਨੇ ਨਵਜੋਤ ਸਿੱਧੂ ਖਿਲਾਫ ਕੀਤੀ ਸ਼ਿਕਾਇਤਸਿੱਧੂ ਨੇ ਪ੍ਰਾਈਵੇਟ ਚੈਨਲ ‘ਤੇ ਇੰਗਲਿਸ਼ ਮੈਜਿਕ ਮਸ਼ੀਨ ਦਾ ਕੀਤਾ ਪ੍ਰਚਾਰ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਮੰਤਰੀ ਬਣਨ ਤੋਂ ਬਾਅਦ ਟੀਵੀ ‘ਤੇ ਵੀ ਕੰਮ ਕਰਨ ਦਾ ਆਪਣਾ ਮੋਹ ਤਿਆਗ ਨਹੀਂ ਰਹੇ। ਅਜਿਹੇ ਹੀ ਇੱਕ ਹੋਰ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਨਵੇਂ ਵਿਵਾਦ ਵਿੱਚ ਘਿਰਦੇ ਜਾ ਰਹੇ ਹਨ। ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਐਚ.ਸੀ. ਅਰੋੜਾ ਨੇ ਪੰਜਾਬ ਦੇ ਮੁੱਖ ਸਕੱਤਰ ਕੋਲ ਨਵਜੋਤ ਸਿੱਧੂ ਦੀ ਸ਼ਿਕਾਇਤ ਕੀਤੀ ਹੈ। ਇਸ ਵਾਰ ਸ਼ਿਕਾਇਤ ਸਿੱਧੂ ਵੱਲੋਂ ਇੱਕ ਪ੍ਰਾਈਵੇਟ ਚੈਨਲ ਉੱਤੇ ਅੰਗਰੇਜ਼ੀ ਸਿਖਾਉਣ ਬਾਰੇ ਦਿੱਤੇ ਜਾ ਰਹੇ ਇਸ਼ਤਿਹਾਰ ਨੂੰ ਲੈ ਕੇ ਹੈ। ਅਰੋੜਾ ਨੇ ਆਪਣੀ ਸ਼ਿਕਾਇਤ ਵਿੱਚ ਆਖਿਆ ਹੈ ਕਿ ਸਿੱਧੂ ਪ੍ਰਾਈਵੇਟ ਚੈਨਲ ਉੱਤੇ ਇੰਗਲਿਸ਼ ਮੈਜਿਕ ਮਸ਼ੀਨ ਦਾ ਪ੍ਰਚਾਰ ਕਰ ਰਹੇ ਹਨ ਜੋ ਇੱਕ ਕੈਬਨਿਟ ਮੰਤਰੀ ਨੂੰ ਨਹੀਂ ਜਚਦਾ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਇਸ ਸਬੰਧੀ ਆਖਿਆ ਕਿ ਇਹ ਇਸ਼ਤਿਹਾਰ ਦੋ ਸਾਲ ਪੁਰਾਣਾ ਹੈ ਤੇ ਹੁਣ ਇਹ ਕਿਉਂ ਚਲਾਈ ਜਾ ਰਹੀ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

RELATED ARTICLES
POPULAR POSTS