11 C
Toronto
Monday, September 21, 2026
spot_img
HomeਕੈਨੇਡਾFrontਦਿੱਲੀ ’ਚ ਐਸ.ਆਈ.ਆਰ.-33 ਲੱਖ ਵੋਟਰਾਂ ਨੂੰ ਨੋਟਿਸ

ਦਿੱਲੀ ’ਚ ਐਸ.ਆਈ.ਆਰ.-33 ਲੱਖ ਵੋਟਰਾਂ ਨੂੰ ਨੋਟਿਸ

ਦਿੱਲੀ ’ਚ ਐਸ.ਆਈ.ਆਰ.-33 ਲੱਖ ਵੋਟਰਾਂ ਨੂੰ ਨੋਟਿਸ
ਲਿਸਟ ਵਿਚ ਚੋਣ ਕਮਿਸ਼ਨਰ, ਅਡਵਾਨੀ ਅਤੇ ਜੈਸ਼ੰਕਰ ਦਾ ਨਾਮ ਵੀ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਐਸ.ਆਈ.ਆਰ. ਦੇ ਤਹਿਤ ਭਾਜਪਾ ਆਗੂ ਲਾਲ ਕਿ੍ਰਸ਼ਨ ਅਡਵਾਨੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਚੋਣ ਕਮਿਸ਼ਨਰ ਐਸ.ਐਸ. ਸੰਧੂ  ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ। ਚੋਣ ਅਧਿਕਾਰੀਆਂ ਦੇ ਮੁਤਾਬਕ ਗਿਣਤੀ-ਮਿਣਤੀ ਵਾਲੇ ਫਾਰਮਾਂ ਵਿਚ ਦਿੱਤੀ ਗਈ ਜਾਣਕਾਰੀ ਵਿਚ ਖਾਮੀਆਂ ਕਾਰਨ 33 ਲੱਖ 13 ਹਜ਼ਾਰ ਵੋਟਰਾਂ ਨੂੰ ਨੋਟਿਸ ਭੇਜੇ ਗਏ ਹਨ। ਇਕ ਦਿਨ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਨੋਟਿਸ ਮਿਲਣ ਦੀ ਖਬਰ ਸਾਹਮਣੇ ਆਈ ਸੀ। ਜਿਨ੍ਹਾਂ ਨੂੰ ਇਹ ਨੋਟਿਸ ਮਿਲਿਆ ਹੈ, ਉਨ੍ਹਾਂ ਨੂੰ 29 ਅਕਤੂਬਰ ਤੱਕ ਈ.ਆਰ.ਓ. ਕੋਲ ਆਪਣੇ ਜਵਾਬ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ। ਇਸਦੇ ਚੱਲਦਿਆਂ ਐਸ.ਆਈ.ਆਰ. ਲਈ ਦਾਅਵਿਆਂ ਅਤੇ ਇਤਰਾਜ਼ਾਂ ਦਾ ਪੜਾਅ 30 ਸਤੰਬਰ ਤੱਕ ਜਾਰੀ ਰਹੇਗਾ ਅਤੇ ਅੰਤਿਮ ਵੋਟਰ ਸੂਚੀ 4 ਨਵੰਬਰ ਨੂੰ ਜਾਰੀ ਕੀਤੀ ਜਾਵੇਗੀ।

RELATED ARTICLES
POPULAR POSTS