20.8 C
Toronto
Wednesday, August 12, 2026
spot_img
HomeਕੈਨੇਡਾFrontਭਾਰਤ ਵਿਚ ਸੋਨਾ ਥੋੜ੍ਹਾ ਜਿਹਾ ਸਸਤਾ ਅਤੇ ਚਾਂਦੀ ਹੋਈ ਮਹਿੰਗੀ

ਭਾਰਤ ਵਿਚ ਸੋਨਾ ਥੋੜ੍ਹਾ ਜਿਹਾ ਸਸਤਾ ਅਤੇ ਚਾਂਦੀ ਹੋਈ ਮਹਿੰਗੀ

ਭਾਰਤ ਵਿਚ ਸੋਨਾ ਥੋੜ੍ਹਾ ਜਿਹਾ ਸਸਤਾ ਅਤੇ ਚਾਂਦੀ ਹੋਈ ਮਹਿੰਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਸੋਨੇ ਦੀ ਕੀਮਤ ਵਿਚ ਅੱਜ ਯਾਨੀ 16 ਜੁਲਾਈ ਨੂੰ ਥੋੜ੍ਹੀ ਜਿਹੀ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਅਨ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਦੇ ਮੁਤਾਬਕ 10 ਗਰਾਮ 24 ਕੈਰੇਟ ਸੋਨਾ 189 ਰੁਪਏ ਸਸਤਾ ਹੋ ਕੇ 1 ਲੱਖ 42 ਹਜ਼ਾਰ ਰੁਪਏ ’ਤੇ ਆ ਗਿਆ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਤਹਿਤ ਇਕ ਕਿੱਲੋ ਚਾਂਦੀ 680 ਰੁਪਏ ਮਹਿੰਗੀ ਹੋ ਕੇ 2 ਲੱਖ 20 ਹਜ਼ਾਰ ਰੁਪਏ ’ਤੇ ਪਹੁੰਚ ਗਈ ਹੈ। ਇਸ ਸਾਲ ਭਾਰਤ ਵਿਚ ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਇਸੇ ਸਾਲ 2026 ਵਿਚ ਸੋਨਾ ਹੁਣ ਤੱਕ 9 ਹਜ਼ਾਰ ਰੁਪਏ ਪ੍ਰਤੀ ਤੋਲਾ ਯਾਨੀ 10 ਗਰਾਮ ਮਹਿੰਗਾ ਹੋਇਆ ਹੈ। ਇਸਦੇ ਚੱਲਦਿਆਂ 31 ਦਸੰਬਰ 2025 ਨੂੰ 10 ਗਰਾਮ ਸੋਨੇ ਦਾ ਭਾਅ 1 ਲੱਖ 33 ਹਜ਼ਾਰ ਰੁਪਏ ਸੀ, ਜੋ ਹੁਣ 1 ਲੱਖ 42 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਚਾਂਦੀ ਵਿਚ ਪ੍ਰਤੀ ਕਿੱਲੋ 10 ਹਜ਼ਾਰ ਰੁਪਏ ਦੀ ਗਿਰਾਵਟ ਆਈ ਹੈ। ਇਸ ਸਮੇਂ ਚਾਂਦੀ ਦੀ ਕੀਮਤ ਪ੍ਰਤੀ ਕਿੱਲੋ 2 ਲੱਖ 20 ਹਜ਼ਾਰ ਰੁਪਏ ਹੈ।

RELATED ARTICLES
POPULAR POSTS