21.6 C
Toronto
Friday, August 28, 2026
spot_img
Homeਪੰਜਾਬਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਾਬ ਵਾਲਾ ਵੀਡੀਓ ਫਿਰ ਨਕਾਰਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਾਬ ਵਾਲਾ ਵੀਡੀਓ ਫਿਰ ਨਕਾਰਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਾਬ ਵਾਲਾ ਵੀਡੀਓ ਫਿਰ ਨਕਾਰਿਆਕਿਹਾ : ਮੈਨੂੰ ਬਦਨਾਮ ਕਰਨ ਲਈ ਮੇਰੇ ਚਿਹਰੇ ਵਰਗਾ ਮਾਸਕ ਪਾ ਕੇ ਬਣਾਈ ਗਈ ਵੀਡੀਓ
ਮੁਹਾਲੀ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਥਿਤ ਤੌਰ ‘ਤੇ ਵਾਇਰਲ ਵੀਡੀਓ ਦੇ ਮਾਮਲੇ ਵਿਚ ਵੀਰਵਾਰ ਨੂੰ ਮੁਹਾਲੀ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ।
ਮਾਨ ਨੇ ਵੀਡੀਓ ਨੂੰ ਲੈ ਕੇ ਸਫਾਈ ਦਿੰਦੇ ਹੋਏ ਕਿਹਾ ਕਿ ਵੀਡੀਓ ਵਿਚ ਉਹ ਨਹੀਂ ਹਨ। ਉਨ੍ਹਾਂ ਕਿਹਾ ਕਿ ਵੀਡੀਓ ਵਿਚ ਮੇਰੇ ਮਾਸਕ ਲਗਾਇਆ ਹੋਇਆ ਹੈ, ਪਰ ਮੇਰੇ ਗਲੇ ‘ਤੇ ਨਿਸ਼ਾਨ ਨਹੀਂ ਹੈ। ਉਹ ਭੁੱਲ ਗਏ ਕਿ ਨਿਸ਼ਾਨ ਵੀ ਬਣਾਉਣਾ ਸੀ।
ਉਨ੍ਹਾਂ ਕਿਹਾ ਕਿ ਵੀਡੀਓ ਵਿਚ ਮੇਰੀਆਂ ਅੱਖਾਂ ‘ਤੇ ਐਨਕ ਲਗਾਈ ਗਈ ਹੈ, ਕਿਉਂਕਿ ਅੱਖਾਂ ‘ਤੇ ਮਾਸਕ ਨਹੀਂ ਲੱਗਦਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਵੀਡੀਓ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜਣਗੇ ਤਾਂ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਾ ਕੇ ਸੱਚਾਈ ਸਾਹਮਣੇ ਆ ਸਕੇ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਅਨੁਰਾਗ ਢਾਂਡਾ ਨੇ ਕਿਹਾ ਸੀ ਕਿ ਅੱਜ ਇਸ ਪੂਰੇ ਵਿਵਾਦ ‘ਤੇ ਫੁੱਲ ਸਟੌਪ ਲਗਾ ਦਿਆਂਗੇ। ਇਸੇ ਦੌਰਾਨ ਵੀਡੀਓ ਨੂੰ ਲੈ ਕੇ ਫਰਜ਼ੀ ਰਿਪੋਰਟ ਮਾਮਲੇ ਵਿਚ ਚੌਥਾ ਖੁਲਾਸਾ ਹੋਇਆ ਹੈ।
ਇਸ ਮਾਮਲੇ ਵਿਚ ਗੁਰੂਗਰਾਮ ਵਿਚ ਕੇਸ ਦਰਜ ਕਰਾਉਣ ਵਾਲੇ ਫੋਰੈਂਸਿਕ ਮਾਹਿਰ ਨੇ ਦਾਅਵਾ ਕੀਤਾ ਸੀ ਕਿ ਫਰਜ਼ੀ ਰਿਪੋਰਟ ਦੇ ਲਈ 10 ਲੱਖ ਰੁਪਏ ਵਿਚ ਡੀਲ ਹੋਈ। ਇਸੇ ਦੌਰਾਨ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ 10 ਲੱਖ ਰੁਪਏ ਦੇ ਬੈਂਕ ਦੇ ਲੈਣ-ਦੇਣ ਸਬੰਧੀ ਸਬੂਤ ਜਾਰੀ ਕੀਤੇ ਹਨ।
ਮਜੀਠੀਆ ਦਾ ਦਾਅਵਾ ਹੈ ਕਿ ਇਹ ਰਕਮ ਇਸੇ ਫਰਜ਼ੀ ਰਿਪੋਰਟ ਦੇ ਲਈ ਦਿੱਤੀ ਗਈ। ਇਸ ਮਾਮਲੇ ਵਿਚ ਗੁਰੂਗਰਾਮ ਪੁਲਿਸ ਪੰਜਾਬ ਦੇ ਦੋ ਵੱਡੇ ਪੁਲਿਸ ਅਫਸਰਾਂ ਕੋਲੋਂ ਪੁੱਛਗਿੱਛ ਕਰ ਸਕਦੀ ਹੈ।

 

RELATED ARTICLES
POPULAR POSTS