ਡਾ. ਸੁਖਦੇਵ ਸਿੰਘ ਝੰਡ
ਮਲੂਕ ਸਿੰਘ ਕਾਹਲੋਂ ਇੱਕ ਸੰਵੇਦਨਸ਼ੀਲ ਵਿਅੱਕਤੀ ਹੈ ਅਤੇ ਲਿਖਣ ਸਮੇਂ ਉਹ ਆਪਣੇ ਨਾਂ ਨਾਲੋਂ ਜੱਟਵਾਦ ਨਾਲ ਜੁੜਿਆ ਉਪਨਾਮ ‘ਕਾਹਲੋਂ’ ਲਾਹ ਕੇ ਮਲੂਕ ਸਿੰਘ ਬਣ ਕੇ ‘ਮਲੂਕ’ ਜਿਹੀ ਕਵਿਤਾ ਲਿਖਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਸ ਦੀ ਕਵਿਤਾ ਮਲੂਕ ਨਹੀ ਰਹਿੰਦੀ। ਇਹ ਲੋਕਾਂ ਨੂੰ ਵੰਗਾਰਦੀ ਹੈ ਅਤੇ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ‘ਤੇ ਤੁਰਨ ਦਾ ਹੋਕਾ ਦਿੰਦੀ ਹੈ। ਮਲੂਕ ਸਿੰਘ ਦੇ ਮਨ ਵਿਚ ‘ਸਾਫ਼ ਸੁਥਰਾ ਸਮਾਜ’ ਸਿਰਜਣ ਦਾ ਸੁਪਨਾ ਹੈ ਜਿਸ ਨੂੰ ਉਹ ਸੱਚ ਹੋਣਾ ਲੋਚਦਾ ਹੈ। ਇਸ ਦੇ ਲਈ ਉਹ ਹੱਕ-ਸੱਚ ਦਾ ਹੋਕਾ ਲਗਾਤਾਰ ਲਾਈ ਜਾ ਰਿਹਾ ਹੈ। ਉਹ ਕਹਿੰਦਾ ਹੈ :
ਹੱਕ ਸੱਚ ਦਾ ਹੋਕਾ ਲਾਈ ਜਾ
ਸੰਘਰਸ਼ਾਂ ਦੇ ਬਿਗਲ ਵਜਾਈ ਜਾ
ਮਨੁੱਖੀ ਜੀਵਨ ਬਾਰੇ ਉਹ ਪ੍ਰਚੱਲਤ ਫ਼ਿਲਾਸਫ਼ੀ ”ਜੀਵਨ ਦਾ ਕੀ ਭਰਵਾਸਾ, ਇਹ ਪਾਣੀ ਵਿੱਚ ਪਤਾਸਾ” ਵਿਚ ਵਿਸ਼ਵਾਸ ਨਹੀਂ ਰੱਖਦਾ, ਸਗੋਂ ਉਸ ਨੂੰ ਲੋਕਾਂ ਦੇ ਏਕੇ ਵਿਚ ਭਰੋਸਾ ਹੈ ਤੇ ਉਹ ਕਹਿੰਦਾ ਹੈ:
ਜ਼ਿੰਦਗੀ ਦਾ ਇਹ ਪ੍ਰਵਾਸਾ ਏ
ਨਹੀਂ ਪਾਣੀ ਵਿੱਚ ਪਤਾਸਾ ਏ।
ਚੰਗੀ ਤਰ÷ ਾਂ ਸਮਝ ਫਿਰ ਸਮਝਾਈਂ ਤੂੰ,
ਗੱਲ ਘੱਟ-ਕੌਡੀਂ ਨਾ ਪਾਈਂ ਤੂੰ,
ਹਰ ਧਿਰ ਦਾ ਆਪਣਾ ਖਾਸਾ ਏ,
ਜ਼ਿੰਦਗੀ ਦਾ ਇਹ ਪ੍ਰਵਾਸਾ ਏ। (ਪੰਨਾ-35)
‘ਕੂਕ ਫ਼ਕੀਰਾ ਕੂਕ ਤੂੰ’ ਮਲੂਕ ਸਿੰਘ ਕਾਹਲੋਂ ਦੀ 106 ਪੰਨਿਆਂ ਦੀ ਤੀਸਰੀ ਕਾਵਿ-ਪੁਸਤਕ ਹੈ ਜਿਸ ਵਿੱਚ ਉਸਨੇ ਆਪਣੀਆਂ 53 ਕਵਿਤਾਵਾਂ ਸ਼ਾਮਲ ਕੀਤੀਆਂ ਹਨ। ਇਸ ਤੋਂ ਪਹਿਲਾਂ ਉਸਦੇ ਵੱਲੋਂ ਆਪਣੀਆਂ ਦੋ ਪੁਸਤਕਾਂ ‘ਲੋਕ ਵੇਦਨਾ’ (2010) ਅਤੇ ‘ਵਿਰਸੇ ਦੇ ਵਾਰਸ’ (2014) ਪੰਜਾਬੀ ਪਾਠਕਾਂ ਦੇ ਰੂ-ਬ-ਰੂ ਕੀਤੀਆਂ ਗਈਆਂ ਹਨ ਅਤੇ ਇਨ÷ ਾਂ ਵਿਚ ਲੋਕਾਂ ਦੇ ਦੁੱਖ-ਦਰਦ ਦੀ ਵੇਦਨਾ ਨੂੰ ਸਮਝਣ ਅਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਯਾਦ ਰੱਖਣ ਤੇ ਇਸ ਨੂੰ ਅਗਲੀਆਂ ਪੀੜ÷ ੀਆਂ ਤੱਕ ਤੋਰਨ ਦੀ ਗੱਲ ਕੀਤੀ ਗਈ। ਮਲੂਕ ਸਿੰਘ ਕਾਹਲੋਂ ਦੀ ਸਮਝ ਅਨੁਸਾਰ ”ਸੱਭ ਪਾਸੇ ਸਿਸਟਟਮ ਚੰਦ ਬੰਦਿਆਂ ਦੇ ‘ਪ੍ਰਬੰਧ’ ਵਿੱਚ ਹੈ ਅਤੇ ਇਹ ਸੀਮਤ ਲੋਕਾਂ ਵਾਸਤੇ ਹੀ ਕੰਮ ਕਰਦਾ ਹੈ। ਸਰਕਾਰਾਂ ਸਮੇਂ-ਸਮੇਂ ਬਦਲਦੀਆਂ ਰਹਿੰਦੀਆਂ ਹਨ ਪਰ ਜਦ ਤੱਕ ਲੋਕ-ਮਾਰੂ ਪ੍ਰਬੰਧ ਨਹੀਂ ਬਦਲਦਾ, ਤਦ ਤੱਕ ਕੁਝ ਵੀ ਲੋਕਾਈ ਲਈ ਬਿਹਤਰ ਹੋਣ ਵਾਲਾ ਨਹੀਂ।” (ਪੰਨਾ-27) ਪਰ ਇਸਦੇ ਨਾਲ ਹੀ ਉਸਦਾ ਦ੍ਰਿੜ÷ ਵਿਸ਼ਵਾਸ ਵੀ ਹੈ ਕਿ ਤਬਦੀਲੀ ਕੁਦਰਤ ਦਾ ਨਿਯਮ ਹੈ। ਮਨੁੱਖ ਆਦਿ ਕਾਲ ਤੋਂ ਬੁਰਾਈ, ਨਾ-ਬਰਾਬਰੀ ਅਤੇ ਜ਼ੁਲਮ ਦੇ ਵਿਰੁੱਧ ਜੂਝਦਾ ਆ ਰਿਹਾ ਹੈ, ਹੁਣ ਵੀ ਜੂਝ ਰਿਹਾ ਹੈ ਅਤੇ ਇਹ ਅੱਗੋਂ ਵੀ ਜੂਝਦਾ ਰਹੇਗਾ। ਮਨੁੱਖ ਦਾ ਇਹ ਸੰਘਰਸ਼ ਲਗਾਤਾਰ ਚੱਲ ਰਿਹਾ ਹੈ ਅਤੇ ਇਹ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਇਹ ਸੰਸਾਰ ਲੋਕਾਂ ਦੇ ‘ਸੁਪਨਿਆਂ ਦਾ ਸੰਸਾਰ’ ਨਹੀਂ ਬਣ ਜਾਂਦਾ। ਬੇਇਨਸਾਫ਼ੀ ਦੇ ਵਿਰੁੱਧ ਲੜਨ ਦਾ ਹੋਕਾ ਦਿੰਦਾ ਹੋਇਆ ਮਲੂਕ ਸਿੰਘ ਰੋਹ ਵਿੱਚ ਆ ਕੇ ਸਮੇਂ ਦੀ ਸਰਕਾਰ ਨੂੰ ਵੰਗਾਰਦਾ ਹੈ :
ਸੁਣ ਸਮੇਂ ਦੀਏ ਸਰਕਾਰੇ ਨੀ,
ਸਾਡਾ ਰੋਹ ਤੈਨੂੰ ਲਲਕਾਰੇ ਨੀ!
ਕਿਰਤੀ ਕਾਮੇ ਕਿਰਤ ਨੇ ਕਰਦੇ,
ਤਾਂ ਵੀ ਉਹ ਕਿਉਂ ਭੁੱਖੇ ਮਰਦੇ?
ਚੰਦ ਵਿਹਲੜ ਲੈਣ ਨਜ਼ਾਰੇ ਨੀ,
ਸੁਣ ਸਮੇਂ ਦੀਏ ਸਰਕਾਰੇ ਨੀ! (ਪੰਨਾ-32)
2020-21 ਦੌਰਾਨ ਦਿੱਲੀ ਦੀਆਂ ਬਰੂਹਾਂ ‘ਤੇ ਸਾਲ ਤੋਂ ਵਧੇਰੇ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਨੂੰ ਸਮਰਪਿਤ ਕਵਿਤਾ ‘ਕਿਸਾਨਾਂ ਦੀ ਪੁਕਾਰ’ ਵਿਚ ਉਹ ਭਾਰਤ ਸਰਕਾਰ ਦੇ ਹੰਕਾਰੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਖ਼ਾਤਿਬ ਹੁੰਦਿਆਂ ਕਹਿੰਦਾ ਹੈ:
ਗੱਲ ਸੁਣ ਲੈ, ਤੂੰ ਐ ਮੋਦੀ,
ਛੱਡ ਦੇ ਕੁਫ਼ਰ ਦੀ ਇਹ ਗੋਦੀ,
ਕਿਲ÷ ਾ ਹੰਕਾਰ ਤੇਰੇ ਦਾ ਢਾਹ ਦੇਣਗੇ,
ਫਿਰ ਚਾਹ ਵੇਚਣ ‘ਤੇ ਲਾ ਕੇ,
ਤੈਨੂੰ ਨਾਨੀ ਯਾਦ ਕਰਾ ਦੇਣਗੇ। (ਪੰਨਾ-37)
ਉਸਦੇ ਮੁਤਾਬਿਕ ਲੋਕ ਸੰਘਰਸਾਂ ਵਿੱਚ ਕੁੱਦਣ ਵਾਲਿਆਂ ਦੇ ‘ਪੱਕੇ ਇਰਾਦਿਆਂ’ ਨੂੰ ਕਿਸੇ ਕਿਸਮ ਦੀ ਕੋਈ ਵੀ ਕਮੀ ਪੇਸ਼ ਨਹੀਂ ਆਉਂਦੀ ਅਤੇ ਉਹ ਜਦੋਂ ਕੁੱਝ ਕਰਨ ਦੀ ਠਾਣ ਲੈਂਦੇ ਹਨ ਤਾਂ ਫਿਰ ਪਰਬਤਾਂ ਨੂੰ ਵੀ ਫ਼ਤਿਹ ਕਰ ਲੈਂਦੇ ਹਨ ਅਤੇ ਮੰਜ਼ਲ ਉਨ÷ ਾਂ ਦੇ ਪੈਰ ਆ ਚੁੰਮਦੀ ਹੈ। ਜਦੋਂ ਇਹ ਇਰਾਦੇ ਪਰਪੱਕ ਹੋ ਜਾਂਦੇ ਹਨ ਤਾਂ ਇਨ÷ ਾਂ ਨੂੰ ਕੋਈ ਘਾਟ ਮਹਿਸੂਸ ਨਹੀਂ ਹੁੰਦੀ। ਕਵੀ ਮਲੂਕ ਸਿੰਘ ਕਹਿੰਦਾ ਹੈ:
ਪੱਕੇ ਇਰਾਦਿਆਂ ਨੂੰ ਕਾਹਦੀ ਘਾਟ ਆ,
ਜਿਹੜਾ ਲਵੇ ਠਾਣ ਬਣ ਜਾਂਦੀ ਠਾਠ ਆ,
ਫਿਰ ਪਰਬਤਾਂ ਨੂੰ ਕਰ ਲੈਣ ਸਰ ਉਹ,
ਪੈਰਾਂ ਹੇਠ ਮੰਜ਼ਲ ਤੇ ਪੋਟਿਆਂ ‘ਤੇ ਵਾਟ ਆ,
ਪੱਕੇ ਇਰਾਦੇ ਹੋਏ, ਹੁਣ ਕਾਹਦੀ ਘਾਟ ਆ? ਪੰਨਾ-34)
ਅਜਿਹੇ ਪੱਕੇ ਇਰਾਦਿਆਂ ਵਾਲੇ ਸਿਰੜੀ ਬੰਦਿਆਂ ਦਾ ਖ਼ਾਸਾ ਬਿਆਨ ਕਰਦਿਆਂ ਉਹ ਕਹਿੰਦਾ ਹੈ:
ਜੋ ਰੱਖੇ ਇਰਾਦਾ ਪੱਕੇ ਮਨ ਦਾ,
ਉਹ ਮੰਜ਼ਲ ਤੱਕ ਕਿਤੇ ਖੜਦਾ ਨਹੀਂ,
ਮੱਥੇ ਜਿਸ ਦੇ ਬਲ਼ਦੀ ਲੋਅ ਹੋਵੇ,
ਕਦੇ ਝੱਖੜ ਹਨੇਰੀ ਤੋਂ ਡਰਦਾ ਨਹੀਂ।
ਸੀਨੇ ਦਰਦ ਰੱਖੇ ਜੋ ਲੋਕਾਂ ਲਈ,
ਮਾਰਿਆਂ ਕਿਸੇ ਦੇ ਉਹ ਮਰਦਾ ਨਹੀਂ।
ਹੁਕਮਰਾਨ ਭਰਮ-ਭੁਲੇਖੇ ਰੱਖਦੇ ਨੇ,
ਕਵੀ ‘ਮਲੂਕ’ ਕਦੇ ਵੀ ਡਰਦਾ ਨਹੀਂ। (ਪੰਨਾ-43)
ਰੋਹ ਨਾਲ ਭਰਪੂਰ ਜੁਝਾਰੂ ਕਵਿਤਾਵਾਂ ਦੇ ਨਾਲ ਨਾਲ ਇਸ ਪੁਸਤਕ ਵਿਚ ਮਲੂਕ ਸਿੰਘ ਨੇ ਕਈ ਹੋਰ ਵਿਸ਼ਿਆਂ ਉੱਪਰ ਲਿਖੀਆਂ ਕਵਿਤਾਵਾਂ ਵੀ ਸ਼ਾਮਲ ਕੀਤੀਆਂ ਹਨ। ‘ਮਾਂ-ਦਿਵਸ ‘ਤੇ’ ਕਵਿਤਾ ਵਿੱਚ ਉਹ ਆਪਣੀ ਮਾਂ ਨੂੰ ਯਾਦ ਕਰਦਾ ਹੈ। ‘ਯਾਦ ਪਿੰਡ ਵਾਲੀ’ ਵਿਚ ਆਪਣੇ ਪਿੰਡ ਦੀਆਂ ਗਲ਼ੀਆਂ ਵਿੱਚ ਘੁੰਮਦਾ ਹੈ ਅਤੇ ਪਿੰਡ ਦੇ ਬੋਹੜਾਂ-ਪਿੱਪਲਾਂ ਤੇ ਯਾਰਾਂ-ਬੇਲੀਆਂ ਨੂੰ ਯਾਦ ਕਰਦਾ ਹੈ। ਉਹ ਪੰਜਾਬ ਵਿਚ ਵੱਧ ਰਹੇ ਨਸ਼ਿਆਂ ਦੇ ਪ੍ਰਕੋਪ ਤੋਂ ਦੁਖੀ ਹੁੰਦਾ ਹੈ ਅਤੇ ਸਾਲੋ-ਸਾਲ ਡੂੰਘੇ ਤੇ ਜ਼ਹਿਰੀਲੇ ਹੁੰਦੇ ਜਾ ਰਹੇ ਪਾਣੀ ਦੀ ਚਿੰਤਾ ਵੀ ਉਸ ਨੂੰ ਅੰਦਰੋਂ ਅੰਦਰ ਖਾਂਦੀ ਹੈ। ਇਸਦੇ ਨਾਲ ਹੀ ‘ਵਿਸਾਖੀ ਦੇ ਦਿਨ’, ‘ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਦਿਆਂ’, ‘ਬਾਬੇ ਦੇ ਨਾਂ’ ਤੇ ‘ਸਿੱਖ’ ਵਰਗੀਆਂ ਕਈ ਕਵਿਤਾਵਾਂ ਵਿੱਚ ਧਾਰਮਿਕ ਰੰਗ ਵੀ ਉੱਭਰਦਾ ਵਿਖਾਈ ਦਿੰਦਾ ਹੈ।
ਮਲੂਕ ਸਿੰਘ ਦੀਆਂ ਕੁਝ ਕਵਿਤਾਵਾਂ ਉੱਪਰ ਮੈਨੂੰ ਕਈ ਥਾਈਂ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਦੇ ਅਸਰ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ। ਵੱਡੇ ਲੇਖਕਾਂ ਦੀਆਂ ਮਹਾਨ ਰਚਨਾਵਾਂ ਤੋਂ ਆਮ ਮਨੁੱਖ ਦਾ ਅਸਰ-ਅੰਦਾਜ਼ ਹੋਣਾ ਸੁਭਾਵਿਕ ਹੈ ਪਰ ਕਦੇ ਕਦੇ ਉਸ ਦੀਆਂ ਕਵਿਤਾਵਾਂ ਦੀ ਸ਼ਬਦਾਵਲੀ ਦਾ ਵਧੇਰਾ ‘ਸੁਮੇਲ’ ਅਖੜਦਾ ਵੀ ਹੈ, ਮਸਲਿਨ, ਉਸ ਦੀ ‘ਸ਼ਬਦਾਂ ਦੇ ਰੂ-ਬ-ਰੂ’ ਕਵਿਤਾ ਦੀਆਂ ਮੁੱਢਲੀਆਂ ਸਤਰਾਂ ਹਨ:
ਸਾਡੀ ਤੁਹਾਡੀ ਮੁਲਾਕਾਤ ਹੋਈ,
ਜਦ ਸ਼ਬਦਾਂ ਦੀ ਬਰਸਾਤ ਹੋਈ। (ਪੰਨਾ-54)
ਜੋ ਕਿ ਪਾਤਰ ਦੀ ਇੱਕ ਗ਼ਜ਼ਲ ਦੇ ਮੁੱਖੜੇ ਨਾਲ ਕਾਫ਼ੀ ਮੇਲ਼ ਖਾਦੀਆਂ ਹਨ:
ਅਸਾਡੀ ਤੁਹਾਡੀ ਮੁਲਾਕਾਤ ਹੋਈ,
ਬਲ਼ਦੇ ਜੰਗਲ ‘ਚ ਜਿਉਂ ਬਰਸਾਤ ਹੋਈ।
ਏਸੇ ਤਰ÷ ਾਂ, ਮਲੂਕ ਸਿੰਘ ਦੀ ਕਵਿਤਾ ‘ਸ਼ਬਦ ਮੇਰੇ’ ਦੀਆਂ ਪਹਿਲੀਆਂ ਸਤਰਾਂ ਹਨ:
ਜੇ ਮੈਂ ਕੁਝ ਨਾ ਕਿਹਾ,
ਜੇ ਮੈਂ ਚੁੱਪ ਹੀ ਰਿਹਾ,
ਸ਼ਬਦ ਮੇਰੇ ਗੁੰਮਨਾਮ ਰਹਿਣਗੇ। (ਪੰਨਾ-46)
ਜੋ ਪਾਤਰ ਦੀ ਸੱਤਰਵਿਆਂ ਦੇ ਆਰੰਭ ‘ਚ ਲਿਖੀ ਗਈ ਸਦਾ-ਬਹਾਰ ਗ਼ਜ਼ਲ ”ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ” ਦੇ ਦੂਸਰੇ ਬੰਦ ਦੀ ਯਾਦ ਦਿਵਾਉਂਦੀਆਂ ਹਨ:
ਯਾਰ ਮੇਰੇ ਜੋ ਇਸ ਆਸ ‘ਤੇ ਮਰ ਗਏ
ਕਿ ਮੈਂ ਉਨ÷ ਾਂ ਦੇ ਦੁੱਖ ਦਾ ਬਣਾਵਾਂਗਾ ਗੀਤ,
ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ,
ਰੂਹਾਂ ਬਣ ਕੇ ਸਦਾ ਤੜਪਦੇ ਰਹਿਣਗੇ।
ਮਲੂਕ ਸਿੰਘ ਦੀ ਕਵਿਤਾ ਮੁੱਖ ਤੌਰ ‘ਤੇ ਛੰਦ-ਬੱਧ ਕਵਿਤਾ ਹੈ ਪਰ ਆਪਣੇ ਖ਼ਿਆਲਾਂ ਦਾ ਇਜ਼ਹਾਰ ਕਰਦਿਆਂ ਕਦੇ ਕਦੇ ਉਹ ਇਸ ਤੋਂ ‘ਬਾਹਰਾ’ ਵੀ ਹੋ ਜਾਂਦਾ ਹੈ ਅਤੇ ਕਵਿਤਾ ਦੀ ਬੰਦਿਸ਼ ਦੇ ਨਿਯਮਾਂ ਦੀ ਪ੍ਰਵਾਹ ਨਹੀਂ ਕਰਦਾ ਅਤੇ ਇਹ ਗੱਲ ਉਸ ਦੀ ਕਾਵਿ-ਲੇਖਣੀ ਦੇ ਵਿਰੋਧ ਵਿਚ ਭੁਗਤਦੀ ਹੈ। ਇੱਥੇ ਉਸ ਦੀਆਂ ਇੱਕ-ਦੋ ਵੰਨਗੀਆਂ ਦੇਣਾ ਜ਼ਰੂਰੀ ਸਮਝਦਾ ਹਾਂ।
‘ਸੰਘਰਸ਼ ਹੀ ਜ਼ਿੰਦਗੀ ਹੈ’ ਨਾਮੀ ਕਵਿਤਾ ਦਾ ਪਹਿਲਾ ਬੰਦ ਚਾਰ ਸਤਰਾਂ ਦਾ ਹੈ ਅਤੇ ਇਸ ਦੀ ਪਹਿਲੀ ਸਤਰ ਹੈ:
ਐ ਮਨ ਤੂੰ ਨਿਰਾਸ਼ ਨਾ ਹੋ।
ਤੇ ਇਸ ਤੋਂ ਅਗਲੀਆਂ ਤਿੰਨ ਸਤਰਾਂ ਹਨ:
ਹਰ ਪਲ ਹਰ ਘੜੀ,
ਬਦਲ ਰਹੀ ਹੈ,
ਤੂੰ ਨਿਰਾਸ਼ ਨਾ ਹੋ।
ਅੱਗੇ ਇਸ ਦੇ ਪੰਜ ਬੰਦ ਤਿੰਨ-ਤਿੰਨ ਸਤਰਾਂ ਦੇ ਏਸੇ ਲੈਅ ਅਨੁਸਾਰ ਚੱਲਦੇ ਹਨ, ਜਿਵੇਂ :
ਹਰ ਮੌਸਮ, ਹਰ ਰੁੱਤ
ਬਦਲ ਰਹੀ ਹੈ,
ਤੂੰ ਨਿਰਾਸ਼ ਨਾ ਹੋ।
ਛੇਵਾਂ ਬੰਦ ਫਿਰ ਚਾਰ ਸਤਰਾਂ ਦਾ ਹੋ ਜਾਂਦਾ ਹੈ:
ਕੱਲ÷ ਸਾਡੇ ਪੁਰਖ਼ੇ ਲੜੇ ਸੀ
ਅੱਜ ਅਸੀਂ ਤੇ ਕੱਲ÷ ਨੂੰ
ਸਾਡੇ ਵਾਰਸ ਲੜਨਗੇ,
ਤੂੰ ਨਿਰਾਸ਼ ਨਾ ਹੋ।
ਅੱਗੋਂ ਫਿਰ ਇਹ ਬੰਦ ਤਿੰਨ ਸਤਰਾਂ ਦੇ ਸ਼ੁਰੂ ਹੋ ਜਾਂਦੇ ਹਨ ਅਤੇ ਆਖ਼ਰੀ ਤਿੰਨ ਸਤਰਾਂ ਵਾਲੇ ਬੰਦ ਦੀਆਂ ਪਹਿਲੀਆਂ ਦੋ ਸਤਰਾਂ ਦੇ ਸ਼ਬਦਾਂ ਦੀ ਗਿਣਤੀ ਲੱਗਭੱਗ ਦੁੱਗਣੀ ਹੋ ਜਾਂਦੀ ਹੈ:
ਪੱਤਰ ਪੱਤਝੜ ਨੇ ਭਾਵੇਂ ਸਾਰੇ ਹੀ ਝਾੜੇ,
ਦ੍ਰਖ਼ਤਾਂ ਨੂੰ ਆਸ ਏ ਪੱਤਰਾਂ ਨਵਿਆਂ ਦੀ,
ਤੂੰ ਨਿਰਾਸ਼ ਨਾ ਹੋ। (ਪੰਨਾ: 48-49)
ਮੈਂ ਕੋਈ ਆਲੋਚਕ ਨਹੀਂ ਹਾਂ ਅਤੇ ਨਾ ਹੀ ਮੈਂ ਕੋਈ ‘ਪੂਰਬੀ’ ਜਾਂ ‘ਪੱਛਮੀ’ ਆਲੋਚਨਾ ਪੜ÷ ੀ ਹੈ। ਵਿਗਿਆਨ ਦਾ ਵਿਦਿਆਰਥੀ ਰਿਹਾ ਹੋਣ ਕਰਕੇ ਪੰਜਾਬੀ ਸਾਹਿੱਤ ਬਾਰੇ ਗਿਆਨ ਵੀ ਮੇਰਾ ਸੀਮਤ ਹੀ ਹੈ। ਪਰ ਕਵਿਤਾ ਦੀ ਮਾੜੀ ਮੋਟੀ ਸਮਝ ਜ਼ਰੂਰ ਹੈ। ‘ਖੁੱਲ÷ ੀ ਕਵਿਤਾ’ ਲਿਖਣ ਸਮੇਂ ਤਾਂ ਕਵੀ ਤਰ÷ ਾਂ ਦੀਆਂ ਖੁੱਲ÷ ਾਂ ਲੈ ਲੈਂਦੇ ਹਨ, ਕਿਉਂਕਿ ਉਹ ਵਿਚਾਰ ਪ੍ਰਧਾਨ ਹੁੰਦੀ ਹੈ ਤੇ ਉਸ ਵਿੱਚ ਸਤਰਾਂ ਜਾਂ ਮਾਤਰਾਵਾਂ ਦੀ ਗਿਣਤੀ ਮਿਣਤੀ ਦੀ ਕੋਈ ਬੰਦਿਸ਼ ਨਹੀਂ ਹੈ। ਪਰ ਛੰਦ-ਬੱਧ ਕਵਿਤਾ ਵਿਚ ਇਸ ਗੱਲ ਦਾ ਖ਼ਿਆਲ ਰੱਖਣਾ ਹੀ ਪੈਂਦਾ ਹੈ। ਮੇਰਾ ਖ਼ਿਆਲ ਹੈ ਕਿ ਕਵਿਤਾ ਲਿਖਦੇ ਸਮੇਂ ਖ਼ਿਆਲਾਂ ਵਿਚ ਮਘਨ ਮਲੂਕ ਸਿੰਘ ਨੂੰ ਕਵਿਤਾ ਦੀਆਂ ਸਤਰਾਂ ਦੀ ਲੰਬਾਈ ਵੱਲ ਵੀ ਧਿਆਨ ਦੇਣਾ ਬਣਦਾ ਹੈ। ਪੁਸਤਕ ਦੀਆਂ ਮੁੱਢਲੀਆਂ ਕਵਿਤਾਵਾਂ ‘ਗੁਹਾਰ’, ‘ਹਾਕਮਾਂ ਦੇ ਪਾਈਏ ਵੈਣ ਕੁੜੇ’, ‘ਪੱਕੇ ਇਰਾਦਿਆਂ ਨੂੰ’, ‘ਨੀ ਦਿੱਲੀਏ’, ‘ਕੰਨੀਂ ਸੁਣਿਆ, ‘ਨਖ਼ਰੇ’ ਵਰਗੀਆਂ ਬਹੁਤ ਸਾਰੀਆਂ ਕਵਿਤਾਵਾਂ ਵਿਚ ਇਹ ਬੰਦਿਸ਼ ਬਾਖ਼ੂਬੀ ਨਿਭਾਈ ਵੀ ਗਈ ਹੈ। ਪਰ ਪਤਾ ਨਹੀਂ ਕਿਉਂ, ਕਈਆਂ ਕਵਿਤਾਵਾਂ ਵਿਚ ਮੈਨੂੰ ਇਹ ਘਾਟ ਰੜਕੀ ਹੈ।
ਇਨ÷ ਾਂ ਕੁਝ ਕੁ ਵਿਚਾਰਾਂ ਦੇ ਇਜ਼ਹਾਰ ਨਾਲ ਮੈਂ ਮਲੂਕ ਸਿੰਘ ਕਾਹਲੋਂ ਨੂੰ ਕਵਿਤਾਵਾਂ ਦੀ ਇਹ ਤੀਸਰੀ ਕਿਤਾਬ ‘ਕੂਕ ਫ਼ਕੀਰਾ ਕੂਕ ਤੂੰ’ ਲਿਆਉਣ ‘ਤੇ ਹਾਰਦਿਕ ਮੁਬਾਰਕਬਾਦ ਦਿੰਦਾ ਹੈ ਅਤੇ ਆਸ ਕਰਦਾ ਹਾਂ ਕਿ ਅੱਗੋਂ ਵੀ ਉਸ ਦੀ ਕਲਮ ਅਜਿਹੀਆਂ ਸਾਰਥਿਕ ਕਵਿਤਾਵਾਂ ਦੀ ਰਚਨਾ ਕਰਦੀ ਰਹੇਗੀ।