-1.9 C
Toronto
Thursday, December 4, 2025
spot_img
Homeਪੰਜਾਬਕੈਨੇਡਾ ਦੇ ਨੈਬੁਲਾ ਗਰੁੱਪ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਿਵੇਸ਼ ਦਾ...

ਕੈਨੇਡਾ ਦੇ ਨੈਬੁਲਾ ਗਰੁੱਪ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਿਵੇਸ਼ ਦਾ ਸੱਦਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਨੇਡਾ ਦੀ ਕੰਪਨੀ ਨੈਬੁਲਾ ਗਰੁੱਪ ਦੇ ਪ੍ਰਬੰਧਕਾਂ ਨਾਲ ਪੰਜਾਬ ਵਿੱਚ ਨਿਵੇਸ਼ ਕਰਨ ਬਾਰੇ ਗੱਲਬਾਤ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਨੇਡਾ ਦੀ ਕੰਪਨੀ ਦੇ ਪ੍ਰਧਾਨ ਤੇ ਚੇਅਰਮੈਨ ਰਮਨ ਖੱਟੜਾ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਕੈਨੇਡੀਅਨ ਕੰਪਨੀ ਨੇ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਪਲਾਂਟ ਸਥਾਪਤ ਕਰਨ ‘ਚ ਦਿਲਚਸਪੀ ਦਿਖਾਈ ਹੈ। ਇਸ ਨਾਲ ਟਮਾਟਰ, ਨਿੰਬੂ ਜਾਤੀ ਦੇ ਫਲਾਂ, ਜੂਸ, ਆਲੂ ਨੂੰ 10,000 ਹੈਕਟੇਅਰ ਦੇ ਆਲੇ-ਦੁਆਲੇ ਦੇ ਖੇਤਰ ਤੋਂ ਇਕੱਠਾ ਕੀਤਾ ਜਾਵੇਗਾ, ਜਿਸ ਨਾਲ ਤਾਜ਼ਾ ਭੋਜਨ ਉਤਪਾਦਾਂ ਦੀ ਉਮਰ ਵਧੇਗੀ। ਕੰਪਨੀ ਵੱਲੋਂ ਹੀ ਓਜ਼ੋਨ ਤਕਨੀਕ ਦੀ ਮਦਦ ਨਾਲ ਖ਼ਰਾਬ ਹੋਣ ਵਾਲੀਆਂ ਅਤੇ ਤਾਜ਼ੀਆਂ ਵਸਤਾਂ ਦੀ ਮਿਆਦ ਵਧਾ ਕੇ ਉਨ੍ਹਾਂ ਨੂੰ ਬਰਾਮਦ ਕੀਤਾ ਜਾਵੇਗਾ। ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਮਾਰਕਫੈੱਡ ਤੇ ਪੰਜਾਬ ਐਗਰੋ ਨਾਲ ਸਾਂਝ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਕੰਪਨੀ ਵੱਲੋਂ ਦੋਰਾਹਾ ਨੇੜੇ ਪਲਾਂਟ ਲਗਾਇਆ ਜਾਵੇਗਾ। ਇਸ ਨਾਲ ਨੌਜਵਾਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ।
ਮਾਨ ਨੇ ਕਿਹਾ ਕਿ ਕੰਪਨੀ ਲੁਧਿਆਣਾ ਦੇ ਬੁੱਢੇ ਨਾਲੇ ਨੂੰ ਨਵੀਨਤਮ ਤਕਨੀਕ ਨਾਲ ਸਾਫ ਕਰਨ ਲਈ ਆਪਣੀ ਮੁਹਾਰਤ ਦੀ ਵਰਤੋਂ ਕਰੇਗੀ। ਇਹ ਕੰਪਨੀ ਭਾਰਤੀ ਮੂਲ ਦੇ ਭੰਡਾਰਾਂ ‘ਤੇ ਕੈਂਸਰ ਪੈਦਾ ਕਰਨ ਵਾਲੀਆਂ ਅਸ਼ੁੱਧੀਆਂ ਨੂੰ ਦੂਰ ਕਰੇਗੀ ਅਤੇ ਨੈਨੋ ਤਕਨੀਕ ਨਾਲ ਕੈਂਸਰ ਪੈਦਾ ਕਰਨ ਵਾਲੇ ਸਾਰੇ ਤੱਤਾਂ ਨੂੰ ਨਸ਼ਟ ਕਰੇਗੀ। ਉਨ੍ਹਾਂ ਕਿਹਾ ਕਿ ਪਾਣੀ ਦੇ ਟੀਡੀਐੱਸ ਦੇ ਪੱਧਰ ਨੂੰ 100 ਤੋਂ ਘੱਟ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਕਿ ਇਹ ਪਾਣੀ ਪੀਣ ਦੇ ਯੋਗ ਹੋ ਸਕੇ।

 

RELATED ARTICLES
POPULAR POSTS