ਸੀਚੇਵਾਲ ਨੇ ਲੋਕਾਂ ਨੂੰ ਗੈਰਕਾਨੂੰਨੀ ਟਰੈਵਲ ਏਜੰਟਾਂ ਤੋਂ ਸਾਵਧਾਨ ਰਹਿਣ ਲਈ ਕਿਹਾ
ਜਲੰਧਰ/ਬਿਊਰੋ ਨਿਊਜ਼ : ਮਸਕਟ ਵਿੱਚ ਵੇਚੀਆਂ ਮਾਵਾਂ ਧੀਆਂ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਘਰ ਪਰਤ ਆਈਆਂ ਹਨ। ਜਲੰਧਰ ਜ਼ਿਲ÷ ੇ ਦੀਆਂ ਰਹਿਣ ਵਾਲੀਆਂ ਇਨ÷ ਾਂ ਮਾਵਾਂ-ਧੀਆਂ ਨੂੰ ਉਨ÷ ਾਂ ਦੀ ਰਿਸ਼ਤੇਦਾਰ ਨੇ ਹੀ ਮਸਕਟ ਵਿੱਚ ਵੇਚ ਦਿੱਤਾ ਸੀ। ਜਦਕਿ ਦੋਵਾਂ ਨੂੰ ਦੁਬਈ ਵਿੱਚ ਤੀਹ-ਤੀਹ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਨੌਕਰੀ ਦਾ ਝਾਂਸਾ ਦਿੱਤਾ ਗਿਆ ਸੀ। ਦੋ ਮਹੀਨਿਆਂ ਮਗਰੋਂ ਮਸਕਟ ਤੋਂ ਪਰਤੀ ਧੀ ਨੇ ਦੱਸਿਆ ਕਿ ਘਰ ਦੀ ਗਰੀਬੀ ਕਾਰਨ ਉਸ ਨੇ ਤੇ ਉਸ ਦੀ ਮਾਂ ਨੇ ਦੁਬਈ ਜਾਣ ਦਾ ਫੈਸਲਾ ਕੀਤਾ ਸੀ। ਟਰੈਵਲ ਏਜੰਟ ਨੇ ਉਨ÷ ਾਂ ਕੋਲੋਂ 1 ਲੱਖ 20 ਹਜ਼ਾਰ ਰੁਪਏ ਮੰਗੇ ਸਨ ਪਰ ਗੱਲ 80 ਹਜ਼ਾਰ ਵਿੱਚ ਮੁੱਕ ਗਈ।
ਉੱਥੇ ਪਹੁੰਚਣ ‘ਤੇ ਪਤਾ ਲੱਗਿਆ ਕਿ ਉਨ÷ ਾਂ ਨੂੰ ਦੁਬਈ ਦੀ ਥਾਂ ਮਸਕਟ ਵਿੱਚ ਕੰਮ ਦਿੱਤਾ ਜਾਣਾ ਹੈ। ਜਦੋਂ ਉਨ÷ ਾਂ ਇਸ ਦਾ ਵਿਰੋਧ ਕੀਤਾ ਤਾਂ ਟਰੈਵਲ ਏਜੰਟ ਉਨ÷ ਾਂ ਨੂੰ ਦੁਬਈ ਲੈ ਗਏ ਜਿੱਥੇ 2 ਦਿਨ ਰੱਖਣ ਤੋਂ ਬਾਅਦ ਮੁੜ ਵਾਪਸ ਮਸਕਟ ਲਿਆਂਦਾ ਗਿਆ। ਉੱਥੇ ਸਾਰਾ ਦਿਨ ਕੰਮ ਕਰਵਾਉਣ ਮਗਰੋਂ ਇੱਕ ਦਫਤਰ ਵਿੱਚ ਸਖ਼ਤ ਨਿਗਰਾਨੀ ਹੇਠ ਰੱਖਿਆ ਜਾਂਦਾ ਸੀ। ਪੀੜਤ ਲੜਕੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ। ਪੀੜਤਾ ਦੇ ਪਤੀ ਨੇ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਸਬੰਧੀ ਵਿਦੇਸ਼ ਮੰਤਰਾਲੇ ਅਤੇ ਮਸਕਟ ਵਿਚਲੀ ਭਾਰਤੀ ਅੰਬੈਸੀ ਨਾਲ ਸੰਪਰਕ ਕੀਤਾ। ਕੁੱਝ ਦਿਨਾਂ ਬਾਅਦ ਹੀ ਪਹਿਲਾਂ ਉਸ ਦੀ ਸੱਸ ਤੇ ਮਗਰੋਂ ਉਸ ਦੀ ਪਤਨੀ ਦੀ ਭਾਰਤ ਵਾਪਸੀ ਸੰਭਵ ਹੋ ਸਕੀ।
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ ਪੀੜਤਾ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ। ਉਸ ਦੀ ਮਾਂ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਇੱਥੇ ਆ ਨਾ ਸਕੀ। ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਨੂੰ ਗ਼ੈਰਕਾਨੂੰਨੀ ਟਰੈਵਲ ਏਜੰਟਾਂ ਤੋਂ ਸਾਵਧਾਨ ਹੋਣ ਲਈ ਕਿਹਾ।