Breaking News
Home / ਮੁੱਖ ਲੇਖ / ਦੇਖਿਓ! ਪੰਜਾਬੀਓ ਪੰਜਾਬੀ ਨਾ ਭੁਲਾ ਦਿਓ…

ਦੇਖਿਓ! ਪੰਜਾਬੀਓ ਪੰਜਾਬੀ ਨਾ ਭੁਲਾ ਦਿਓ…

ਡਾ: ਪਰਗਟ ਸਿੰਘ ઑਬੱਗ਼ਾ
ਕੇਵਲ ઑਮਾਂ-ਬੋਲ਼ੀ ਨੂੰ ਪੜ੍ਹ ਲੈਣਾ ਜਾਂ ਸੁਣ ਲੈਣਾ ਹੀ ઑਮਾਂ-ਬੋਲ਼ੀ ਨਾਲ ਪਿਆਰ ਨਹੀਂ ਹੁੰਦਾ ਸਗੋਂ ਆਪਣੀ ઑਮਾਂ-ਬੋਲ਼ੀ ਨੂੰ ਅਮੀਰ ਬਣਾ ਕੇ, ਆਪਣੇ ਸਿਰ ‘ઑਤੇ ઑਤਾਜ਼਼ ਬਣਾ ਕੇ ਰੱਖਣ ਵਿਚ ઑਮਾਂ-ਬੋਲ਼ੀ ਦੀ ਆਨ, ਬਾਨ ਅਤੇ ਸ਼ਾਨ ਸਲਾਮਤ ਰਹਿੰਦੀ ਹੈ। ਕਹਿਣ ਨੂੰ ਤਾਂ ਅਸੀਂ ઑਮਾਂ-ਬੋਲ਼ੀ ਪੰਜਾਬੀ ਨੂੰ ਮਾਂਖਿਉਂ-ਮਿੱਠੀ ਜ਼ੁਬਾਨ ਕਹਿ ਕੇ ਸਵੀਕਾਰਦੇ ਅਤੇ ਸਤਿਕਾਰਦੇ ਹਾਂ ਪਰ ਅਸਲੀਅਤ ਇਸ ਦੇ ਬਿਲਕੁੱਲ ਉੱਲਟ ਹੈ। ਅੱਜ ઑਮਾਂ-ਬੋਲ਼ੀ ਪੰਜਾਬੀ ਦੀ ਜੋ ਦਰਗਤ ਹੋ ਰਹੀ ਹੈ, ਉਸ ਸੰਦਰਭ ਵਿਚ ਸਾਡੇ ਅਮਲ ਕੁੱਝ ਹੋਰ ਹੀ ਕਹਿੰਦੇ ਹਨ। ઑਮਾਂ-ਬੋਲ਼ੀ ਸਾਡੇ ਜੀਣ-ਥੀਣ ਦਾ ਸਬੱਬ ਹੁੰਦੀ ਹੈ। ઑਬੋਲ਼ੀ ਜਾਂ ઑਭਾਸ਼ਾ਼ ਮਨੁੱਖ ਦੀ ਐਸੀ ਅਦੁੱਤੀ-ਕਾਢ ਹੈ, ਜਿਸ ਰਾਹੀਂ ਮਨੁੱਖੀ-ਸਿਰਜਨਾ ਅਤੇ ਕਾਮਯਾਬੀ ਦੇ ਰਾਹ ਖੁੱਲ੍ਹਦੇ ਹਨ। ਇਹ ਅਟੱਲ ਸਚਾਈ ਹੈ ਕਿ ਮਨੁੱਖੀ-ਵਿਕਾਸ ਕਦੇ ਵੀ ‘ਮਾਂ-ਬੋਲੀ’ ਨਾਲੋ ਟੁੱਟ ਕੇ ਨਹੀਂ ਹੋ ਸਕਦਾ। ਮਨੁੱਖੀ-ਸੱਭਿਆਚਾਰ, ਵਿਰਸਾ, ਇਤਿਹਾਸ, ਕਲਾ, ਸਾਹਿਤ, ਗੀਤ-ਸੰਗੀਤ, ਲੋਕ-ਨਾਚ ਹਮੇਸ਼ਾ ઑਭਾਸ਼ਾ਼ ਰਾਹੀਂ ਹੀ ਪ੍ਰਫੁੱਲਤ ਹੁੰਦੇ ਹਨ ਜਦਕਿ ‘ਮਾਂ-ਬੋਲੀ’ ਇਨ੍ਹਾਂ ਨੂੰ ਸਾਂਭ-ਸੰਭਾਲ ਕੇ, ਇਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤਕ ਸੌਂਪਣ ਦਾ ਕਾਰਜ ਕਰਦੀ ਹੈ।
ਪਰ ਅਫਸੋਸ ਕਿ ਸਾਡੀ ઑਮਾਂ-ਬੋਲ਼ੀ ਪੰਜਾਬੀ ਦੀ ਸਾਂਭ-ਸੰਭਾਲ ਅਤੇ ਵਿਕਾਸ ਦੀ ਗੱਲ ਕਰਨ ਦੀ ਬਜਾਏ, ਇਸ ਨਾਲ ਸਮੇਂ ਦੀਆਂ ਸਰਕਾਰਾਂ ਅਤੇ ਅਫਸਰਸ਼ਾਹੀ ਵਲੋਂ ਹਮੇਸ਼ਾਂ ਮਤਰੇਈ-ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਰਾਜ ਕਰਨ ਵਾਲੀਆਂ ਹੁਕਮਰਾਨ ਰਾਜਸੀ ਪਾਰਟੀਆਂ ਨੇ ਸਾਡੀ ઑਮਾਂ-ਬੋਲ਼ੀ ਪੰਜਾਬੀ ਨਾਲ ਕਦੇ ਵਫ਼ਾ ਨਹੀ ਕੀਤੀ। ਬਲਕਿ ਪੰਜਾਬ ਰਾਜ-ਭਾਸ਼ਾ ਐਕਟ ਨੂੰ ਅਣਗੌਲਿਆਂ ਕਰਕੇ, ਸਾਡੀ ઑਮਾਂ-ਬੋਲ਼ੀ ਪੰਜਾਬੀ ਨਾਲ ਸਰਾ-ਸਰ ਧੋਖਾ ਕੀਤਾ ਹੈ। ਦਿਨ-ਬ-ਦਿਨ ਇਹ ਇਕ ਐਸੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ, ਜੋ ‘ਮਾਂ-ਬੋਲੀ’ ਪੰਜਾਬੀ ਪ੍ਰਤੀ ਦਰਦ ਰੱਖਣ ਵਾਲੇ ਪੰਜਾਬੀ-ਹਿਤੈਸ਼ੀਆਂ ਨੂੰ ਅੰਦਰੋ-ਅੰਦਰੀ ਘੁਣ ਵਾਂਗ ਖਾ ਰਿਹਾ ਹੈ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ઑਮਾਂ-ਬੋਲ਼ੀ ਪੰਜਾਬੀ ਇਕ ਸਮਰੱਥ ਭਾਸ਼ਾ ਹੈ ਅਤੇ ਇਸ ਦਾ ਸੱਭਿਆਚਾਰ ਬੜਾ ਅਮੀਰ ਅਤੇ ਗੌਰਵਸ਼ਾਲੀ ਹੈ। ਪਰ ਦੁਖਾਂਤ ਇਹ ਕਿ ਇਸ ਦੀ ਅਮੀਰੀ ਦਾ ઑਤਾਜ਼ ਪਹਿਨਣ ਵਾਲੇ, ਇਸ ਦੇ ਆਪਣੇ ਹੀ ਢਿੱਡੋਂ-ਜਾਏ ਪੰਜਾਬੀ-ਪੁੱਤ, ਅੱਜ ਆਪਣੀ ਹੀ ઑਮਾਂ-ਬੋਲ਼ੀ ਪੰਜਾਬੀ ਨੂੰ ਉਜੱਡ ਅਤੇ ਗੰਵਾਰਾ ਦੀ ਬੋਲੀ ਅਖ਼ਵਾਉਣ ਦਾ ਫ਼ਤਵਾ ਕਬੂਲ ਰਹੇ ਹਨ। ਜ਼ਰਾ ਸੋਚੋ, ਇੰਝ ਕਰਕੇ ਕੀ ਅਸੀਂ ਆਪਣੀ ઑਮਾਂ-ਬੋਲ਼ੀ ਦੀ ਪਿੱਠ ਵਿਚ ਛੁਰਾ ਨਹੀਂ ਮਾਰ ਰਹੇ? ਕਿਸੇ ਸਭਾ-ਸੁਸਾਇਟੀ ਵਿਚ ਵਾਰਤਾਲਾਪ ਕਰਦੇ ਸਮੇਂ ਆਪਣੀ ઑਮਾਂ-ਬੋਲ਼ੀ ‘ઑਚ ਗੱਲਾਂ ਕਰਨਾ, ਅਸੀਂ ਕਿਉਂ ਹੀਣਤਾ ਸਮਝਣ ਲੱਗ ਪਏ ਹਾਂ? ਅੰਗਰੇਜ਼ੀ ਜਾਂ ਹਿੰਦੀ-ਭਾਸ਼ਾ ‘ઑਚ ਗੱਲਬਾਤ ਕਰਨ ਵਿਚ ਅਸੀਂ ਆਪਣੀ ਸ਼ਾਨ ਕਿਉਂ ਸਮਝਦੇ ਹਾਂ? ਆਪਣੇ ਬੱਚਿਆਂ ਨੂੰ ਇੰਗਲਿਸ਼ ਸਕੂਲਾਂ ‘ઑਚ ਪੜ੍ਹਾਉਣ ਦੀ ਗੱਲ ਸਵੀਕਾਰ ਕਰਕੇ ਅਸੀਂ ਕਿਹੜੇ ઑਵਡੱਪਣ਼ ਦਾ ਦਿਖਾਵਾ ਕਰ ਰਹੇ ਹਾਂ? ਕਿਉਂ ਮਾਪੇ ਅਤੇ ਅਧਿਆਪਕ ਮਾਡਲ ਰੋਲ ਨਹੀਂ ਅਦਾ ਕਰ ਰਹੇ? ਪੰਜਾਬੀ-ਭਾਸ਼ਾ ਦਾ ਇਕ ਵੀ ਸ਼ਬਦ ਬੋਲਣਾ, ਅਸੀਂ ਗੁਨਾਹ ਅਤੇ ਤੌਹੀਨ ਕਿਉਂ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ? ਅੰਗਰੇਜ਼ੀ ਅਤੇ ਹਿੰਦੀ ਦੀ ਗੁਲਾਮੀ ਕਰਨਾ, ਸਾਨੂੰ ਪੰਜਾਬੀਆਂ ਨੂੰ ਕਿਉਂ ਰਾਸ ਆ ਰਿਹਾ ਹੈ? ਅਸੀਂ ਪੂਰਨ ਤੌਰ ‘ઑਤੇ ਸਹਿਮਤ ਹਾਂ ਕਿ ਵੱਧ ਤੋਂ ਵੱਧ ਬੋਲੀਆਂ ਸਿੱਖਣਾ ਵਧੀਆ ਗੱਲ ਹੈ ਪਰ ਆਪਣੀ ઑਮਾਂ-ਬੋਲ਼ੀ ਤੋਂ ਮੁੱਖ ਮੋੜ ਲੈਣਾ, ਕਿੱਥੋਂ ਦੀ ਸਿਆਣਪ ਹੈ? ਹੁਣ ਇਸ ਨੂੰ ਮੂਰਖ਼ਾਂ ਦੀ ਨਿਸ਼ਾਨੀ ਨਾ ਕਹੀਏ ਤਾਂ ਹੋਰ ਕੀ ਕਿਹਾ ਜਾ ਸਕਦਾ ਹੈ?
ਦੁੱਖ ਉਦੋਂ ਹੋਰ ਵਧ ਜਾਂਦਾ ਹੈ ਜਦੋਂ ਅਸੀਂ ਅਗਲੀ-ਪੀੜ੍ਹੀ ਨੂੰ ઑਮਾਂ-ਬੋਲ਼ੀ ਪੰਜਾਬੀ ਨਾਲੋਂ ਵੱਖ ਹੁੰਦਿਆਂ ਦੇਖ ਕੇ ਖ਼ੂਬ ਖ਼ੁਸ਼ ਹੁੰਦੇ ਹਾਂ। ਅਸਲ ਵਿਚ ਸੰਸਾਰੀਕਰਨ, ਉਦਾਰੀਕਰਨ ਅਤੇ ਵਪਾਰੀਕਰਨ ਨਾਲ ઑਮਾਂ-ਬੋਲ਼ੀ ਪੰਜਾਬੀ, ਸੱਭਿਆਚਾਰ ਅਤੇ ਸਾਡੇ ਅਮੀਰ ਵਿਰਸੇ ਦੇ ਮੂੰਹ-ਮੁਹਾਂਦਰੇ ਵਿਚ ਐਨੀ ਗਿਰਾਵਟ ਆਈ ਹੈ ਕਿ ਭਵਿੱਖ ਵਿਚ ઑਨਵੀਂ-ਪੀੜ੍ਹੀ਼ ਦਾ ਵਾਪਸ ਪਰਤਣਾ ਅਸੰਭਵ ਪ੍ਰਤੀਤ ਹੁੰਦਾ ਹੈ। ਐਸਾ ਲੱਗਦਾ ਹੈ ਕਿ ઑਮਾਂ-ਬੋਲ਼ੀ ਵਿਚਲੀ ਮਿਠਾਸ ਹੁਣ ਕੁੜੱਤਣ ਨੇ ਲੈ ਲਈ ਹੈ। ਸਾਡੀ ਨੌਜਵਾਨ-ਪੀੜ੍ਹੀ ਅੱਜ ਪੰਜਾਬੀ-ਵਿਹੂਣੇ ਹੋ ਕੇ, ਮਾਣ ਮਹਿਸੂਸ ਕਰਨ ਲੱਗ ਪਈ ਹੈ। ਵਿਗਿਆਨਕ ਤਕਨਾਲੋਜੀ ਵਾਲਾ ਮੀਡੀਆ ਗ਼ੈਰ-ਪੰਜਾਬੀ ਪ੍ਰੋਗਰਾਮ ਪਰੋਸ ਕੇ ਸਾਡੇ ਨੌਜਵਾਨਾਂ ਦੀ ਝੋਲੀ ਵਿਚ ਪਾ ਰਿਹਾ ਹੈ। ઑਮਾਂ-ਬੋਲ਼ੀ ਪੰਜਾਬੀ ਦੀ ਗੱਲ ਕਰਦਿਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਮੀਰ ਵਿਰਸਾ, ਸੱਭਿਆਚਾਰ, ਰਸਮਾਂ-ਰਿਵਾਜ਼, ਨੈਤਿਕ ਕਦਰਾਂ-ਕੀਮਤਾਂ, ਰੱਜ ਕੇ ਕਿਰਤ ਕਰਨੀ, ਸੇਵਾ-ਭਾਵਨਾ, ਆਪਸੀ ਭਰਾਤਰੀ-ਭਾਵ, ਬਜ਼ੁਰਗਾਂ ਦਾ ਸਤਿਕਾਰ, ਹਮਦਰਦੀ, ਮਿਲਣਸਾਰਤਾ, ਸਿੱਖਿਆ-ਦਾਇਕ ਗਾਣੇ, ਲੋਕ-ਗਾਥਾਵਾਂ ਸਭ ਪੱਤਣ ਵਲ ਜਾ ਰਹੀਆਂ ਹਨ। ਵੱਡਿਆਂ ਦਾ ਸਤਿਕਾਰ ਕਰਨਾ ਤਾਂ ਹੁਣ ਕੁੱਝ ਕੁ ਪਰਿਵਾਰਾਂ ਤਕ ਹੀ ਸਿਮਟ ਕੇ ਰਹਿ ਗਿਆ ਹੈ। ਇਮਾਨਦਾਰੀ ਦੀ ਜਗ੍ਹਾ ਹੁਣ ਭ੍ਰਿਸ਼ਟਾਚਾਰ ਨੇ ਖੋਹ ਲਈ ਹੈ। ਮਿਆਰੀ-ਗ਼ੀਤਾਂ ਦੀ ਥਾਂ ਲਚਰ-ਗ਼ੀਤਾਂ ਅਤੇ ਨੰਗੇਜ਼ ਨੇ ਮੱਲ ਲਈ ਹੈ। ਸਾਡੀਆਂ ਲੋਕ-ਗਾਥਾਵਾਂ ਤਾਂ ਮਾਨੋ ਖ਼ੰਭ ਲਾ ਕੇ ਉੱਡ ਗਈਆਂ ਹੋਣ। ਦੇਸ਼ ਦਾ ਭਵਿੱਖ਼ ਅਖਵਾਉਣ ਵਾਲੇ ਸਾਡੇ ਨੌਜਵਾਨਾਂ ਦੀ ਜਵਾਨੀ ਨਸ਼ਿਆਂ ਦੇ ਛੇਵੇਂ ਦਰਿਆ ਵਿਚ ਡੁੱਬਕੀਆਂ ਮਾਰ ਰਹੀ ਹੈ।
ਰੱਬ! ਨੇ ਇਸ ਧਰਤੀ ઑਤੇ ઑਮਾਂ਼ ਦੀ ਰਚਨਾ ਕਰਕੇ, ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਮੈਂ ਹਰ ਇਨਸਾਨ ਕੋਲ ઑਆਪ-ਖ਼ੁਦ਼ ਨਹੀਂ ਪਹੁੰਚ ਸਕਦਾ, ਇਸ ਲਈ ਮੈਂ ઑਮਾਵਾਂ਼ ਬਣਾਈਆਂ ਹਨ। ਪਰ ਹੁਣ ਜਦੋਂ ਅਸੀਂ ਆਪਣੀ ઑਮਾਂ-ਬੋਲ਼ੀ ਨੂੰ ਪਿੱਠ ਦਿਖਾ ਰਹੇ ਹਾਂ ਤਾਂ ਕੀ ਫਿਰ ਅਸੀਂ ਵਾਸਤਵ ਵਿਚ ਆਪਣੀਆਂ ਜਨਮ-ਦਾਤੀਆਂ ઑਮਾਵਾਂ਼ ਨੂੰ ਪਿੱਠ ਨਹੀਂ ਦਿਖਾ ਰਹੇ ਹੋਵਾਂਗੇ? ਜੱਗ ਜਾਹਰ ਹੈ, ਜਦੋਂ ਬੱਚਾ ਫ਼ਿਸਲਦਾ ਹੈ ਤਾਂ ઑਮਾਂ਼ ਰੋਂਦੀ ਹੈ। ਪਰ ਜਦੋਂ ਕਿਧਰੇ ઑਮਾਂ਼ ਫ਼ਿਸਲਦੀ ਹੈ ਤਾਂ ਉਹੀ ઑਬੱਚਾ਼ ਖ਼ਿੜ-ਖ਼ਿੜ ਹੱਸਦਾ ਹੈ…..ਤੇ ਹੁਣ ਸਾਨੂੰ ਆਪਣੀ ઑਮਾਂ-ਬੋਲ਼ੀ ਪੰਜਾਬੀ ਦੀ ਤਰਸਯੋਗ ਹਾਲਤ ਦੇਖ ਕੇ ਇੰਝ ਮਹਿਸੂਸ ਹੋ ਰਿਹਾ ਹੈ ਕਿ ਅੱਜ ਸਾਡੀ ઑਮਾਂ਼ ਰੋ ਰਹੀ ਹੈ ਅਤੇ ਅਸੀਂ ਉਸ ਦੇ ਨਾਦਾਨ ઑਬੱਚੇ਼ ਉਸ ਵਲ ਦੇਖ ਕੇ ਖ਼ਿੜ-ਖ਼ਿੜ ਹੱਸ ਰਹੇ ਹਾਂ।
ਪਤਾ ਨਹੀਂ ਅਸੀਂ ਕਿਉਂ ਭੁੱਲਦੇ ਜਾਂ ਰਹੇ ਹਾਂ, ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਕੁੱਲ ਲੋਕਾਈ ਨੂੰ ਆਪਣਾ ਇਲਾਹੀ-ਪੈਗ਼ਾਮ ઑਪੰਜਾਬੀ-ਭਾਸ਼ਾ਼ ਵਿਚ ਦਿੱਤਾ ਹੈ। ઑਨਾਨਕਬਾਣੀ਼ ਜੋ ਗੁਰੂ ਨਾਨਕ ਪਾਤਸ਼ਾਹ ਦੀ ਪ੍ਰਚੱਲਤ ਰਚਨਾ ਹੈ, ਉਸ ਵਿਚ ਉਨ੍ਹਾਂ ਨੇ ਉੱਚ-ਸ੍ਰੇਣੀ ਦੀ ਭਾਸ਼ਾ ਨਹੀਂ ਵਰਤੀ ਸਗੋਂ ਆਮ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਸਾਧਾਰਨ ਅਤੇ ਸਰਲ ਭਾਸ਼ਾ ਦਾ ਇਸਤੇਮਾਲ ਕਰਕੇ ‘ਮਾਂ-ਬੋਲੀ’ ਪੰਜਾਬੀ ਨੂੰ ਅਨੂਠਾ ਮਾਣ ਬਖ਼ਸ਼ਿਆ ਹੈ। ਸੱਚੇ ਪਾਤਸ਼ਾਹ ਦਾ ਸਾਂਝੀਵਾਲਤਾ ਅਤੇ ਸਮਾਜਿਕ ਬਰਾਬਰਤਾ ਦਾ ਸੰਦੇਸ਼ ਹਿੰਦੋਸਤਾਨ ਦੇ ਉੱਤਰ-ਪੂਰਬ ਤੋਂ ਲੈ ਕੇ ਅਰਬ-ਦੇਸ਼ਾਂ ਤੱਕ ਅੱਜ ਵੀ ਗੂੰਜਦਾ ਸੁਣਾਈ ਦਿੰਦਾ ਹੈ। ਉਨ੍ਹਾਂ ਨੇ ਆਪਣੀ ਰਸ-ਭਿੰਨੀਂ ਬਾਣੀ ਵਿਚ ਬਾਕਾਇਦਾ ਲੋਕ-ਸੰਗੀਤ, ਲੋਕ-ਧਾਰਾ, ਸਮਾਜਿਕ ਅਤੇ ਘਰੋਗੀ-ਬਿੰਬ ਇਸਤੇਮਾਲ ਕਰਕੇ ઑਪੰਜਾਬੀ-ਭਾਸ਼ਾ਼ ਦਾ ਮਾਣ ਹੀ ਨਹੀਂ ਵਧਾਇਆ ਸਗੋਂ ਪੰਜਾਬੀ-ਭਾਸ਼ਾ ਦੇ ਸ਼ਬਦ-ਕੋਸ਼ ਵਿਚ ਲਗਭਗ 50 ਹਜ਼ਾਰ ਤੋਂ ਵੀ ਵੱਧ ਨਵੇਂ-ਸ਼ਬਦਾਂ ਦਾ ਅਥਾਹ ਵਾਧਾ ਕੀਤਾ ਹੈ। ਕੇਵਲ ਗੁਰੂ ਨਾਨਕ ਪਾਤਸ਼ਾਹ ਨੇ ਹੀ ਨਹੀਂ ਸਗੋਂ ਸਾਰੇ ਸਤਿਕਾਰਯੋਗ ਗੁਰੁ-ਸਾਹਿਬਾਨਾਂ, ਸੂਫ਼ੀ-ਸੰਤਾਂ, ਪੀਰਾਂ-ਫ਼ਕੀਰਾਂ ਅਤੇ ਭਗਤਾਂ ਨੇ ઑਪੰਜਾਬੀ-ਬੋਲ਼ੀ ਦੇ ਮਾਧਿਅਮ, ਆਪਣੀ ਬਾਣੀ ਦੀ ਸਿਰਜਨਾ ਕਰਕੇ, ‘ਮਾਂ-ਬੋਲੀ’ ਪੰਜਾਬੀ ਨੂੰ ਪਿਆਰਿਆ ਤੇ ਸਤਿਕਾਰਿਆ ਹੈ! ਸ਼ੇਖ਼ ਫਰੀਦ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਸੂਫ਼ੀ ਗਗਨ ਦੇ ਹੋਰ ਅਨੇਕਾਂ ਧਰੂ-ਤਾਰਿਆਂ ਨੇ ઑਪੰਜਾਬੀ-ਬੋਲ਼ੀ ਵਿਚ ઑਇਸ਼ਕ-ਹਕੀਕੀ਼ ਦੀਆਂ ਡੂੰਘੀਆਂ-ਰਮਜਾਂ ਲੋਕਾਂ ਨਾਲ ਸਾਂਝੀਆਂ ਕੀਤੀਆਂ ਹਨ। ਦਮੋਦਰ ਅਤੇ ਪੀਲੂ ਵਰਗੇ ਕਿੱਸਾਕਾਰਾਂ ਨੇ ઑਮਾਂ-ਬੋਲ਼ੀ ਪੰਜਾਬੀ ਵਰਗੀ ਸਮਰੱਥ ਭਾਸ਼ਾ ਰਾਹੀਂ ਆਪਣੀਆਂ ઑਕਾਵਿ-ਰਚਨਾਵਾਂ਼ ਦੀ ਰਚਨਾ ਕੀਤੀ ਹੈ, ਜਿਨ੍ਹਾਂ ਨੂੰ ਪੜ੍ਹ ਕੇ ਲੋਕ ਮਸਤੀ ਵਿਚ ਝੂਮ ਉੱਠਦੇ ਹਨ।
ਪਰ ਅੱਜ ઑਮਾਂ-ਬੋਲ਼ੀ ਪੰਜਾਬੀ ਦੀ ਤ੍ਰਾਸਦੀ ਇਹ ਹੈ ਕਿ ਇਸ ਦੀ ਪ੍ਰਫੁੱਲਤਾ ਲਈ ਵਚਨਬੱਧਤਾ ਪ੍ਰਗਟਾਉਣ ਵਾਲੇ ਅਨੇਕਾਂ ਅਖੌਤ ઑਠੇਕੇਦਾਰਾਂ਼ ਦੀ ਸੇਵਾ-ਭਾਵਨਾ ਪਿੱਛੇ ਬਹੁਤ ਵੱਡੀ ਲੁਕਵੀਂ ਲਾਲਸਾ ਦਿਖਾਈ ਦਿੰਦੀ ਹੈ। ਸਾਰੇ ਤਾਂ ਨਹੀਂ ਪਰ ਜ਼ਿਆਦਾਤਰ ਦੋਹਰੇ ਮਾਪ-ਦੰਡ ਦੇ ਧਾਰਨੀ ਹਨ, ਜਿਹੜੇ ਕਹਿੰਦੇ ਕੁੱਛ ਹਨ ਅਤੇ ਕਰਦੇ ਕੁੱਛ ਹਨ। ਜੇਕਰ ਗੱਲ ਕਰਨੀ ਹੋਵੇ ਪੰਜਾਬੀ ઑਬੁੱਧੀਜੀਵੀਆਂ਼ ਦੀ, ਇਨ੍ਹਾਂ ਦਾ ਤਾਂ ਸਮਝੋ ਰੱਬ ਹੀ ਰਾਖ਼ਾ ਹੈ! ਦੁਖਦਾਈ ਗੱਲ ਇਹ ਕਿ ਆਪਣੀ ઑਮਾਂ-ਬੋਲ਼ੀ ਦਾ ਸਹਾਰਾ ਲੈ ਕੇ ਲਿਖਣ ਵਾਲੇ ਰਬਿੰਦਰ ਨਾਥ ਟੈਗੋਰ ਅਤੇ ਸ਼ੈਕਸਪੀਅਰ ਵਰਗੇ ਵਿਦਵਾਨ ਲੇਖ਼ਕਾਂ ਬਾਰੇ ਸੋਚ ਕੇ, ਮੈਂਨੂੰ ਪੰਜਾਬੀ ઑਵਿਦਵਾਨਾਂ਼ ਦੇ ਚਿਹਰੇ ਧੁੰਦਲੇ ਦਿਖਾਈ ਦਿੰਦੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਸਾਡੇ ਵਿਦਵਾਨ ઑਪੰਜਾਬੀ-ਭਾਸ਼ਾ਼ ਦਾ ਲੜ ਫੜਨ ਲਈ ਦਿਨ-ਰਾਤ ਹੋਕਾ ਦੇ ਰਹੇ ਹਨ, ਉਹ ਆਪ ਕਿੰਨੇ ਕੁ ઑਮਾਂ-ਬੋਲ਼ੀ ਪੰਜਾਬੀ ਦੇ ਹਿਤੈਸ਼ੀ ਹਨ? ਕੀ ઑਮਾਂ-ਬੋਲ਼ੀ ਨੂੰ ਬਚਾਉਣ ਦੀ ਦੁਹਾਈ ਦੇਣ ਵਾਲੇ ਬੁੱਧੀਜੀਵੀਆਂ ਨੂੰ ਇਹ ਗੱਲ ਨਜ਼ਰ ਨਹੀਂ ਆਉਂਦੀ ਕਿ ਪੰਜਾਬ ਦੇ ਮਾਡਲ ਪ੍ਰਾਇਮਰੀ ਸਕੂਲਾਂ ਵਿਚ ਸਿੱਖਿਆ ਦਾ ਮਾਧਿਅਮ ઑਪੰਜਾਬੀ਼ ਦੀ ਥਾਂ ਤੇ ઑਅੰਗਰੇਜ਼ੀ਼ ਵਿਚ ਪ੍ਰਚੱਲਤ ਹੈ। ਬੇਸ਼ੱਕ ਬੁੱਧੀਜੀਵੀ ਧਿਰਾਂ ਖ਼ਾਮੋਸ਼ ਹਨ ਪਰ ਸਾਨੂੰ ਸਮੁੱਚੇ ਪੰਜਾਬੀਆਂ ਨੂੰ ਤਾਂ ਇਕ-ਜੁੱਟ ਹੋ ਕੇ, ઑਮਾਂ-ਬੋਲ਼ੀ ਦੇ ਹੱਕ ਵਿਚ ਡਟ ਕੇ ਖੜ੍ਹੋ ਜਾਣਾ ਚਾਹੀਦਾ ਹੈ ਤਾਂ ਜੋ ਸਾਡੀ ઑਮਾਂ-ਬੋਲ਼ੀ ਪੰਜਾਬੀ ਦੀਆਂ ਇਤਿਹਾਸਕ ਪਰੰਪਰਾਵਾਂ ਨੂੰ ਉਵੇਂ ਹੀ ਕਾਇਮ ਰੱਖਿਆ ਜਾ ਸਕੇ, ਜਿਵੇਂ ਇਹ ਸਦੀਆਂ ਤੋਂ ਚੱਲੀਆਂ ਆ ਰਹੀਆਂ ਹਨ।
ਅੱਜ, ਲੋੜ ਹੈ ਸਕੂਲਾਂ-ਕਾਲਜਾਂ ਦੇ ਸਿਲੇਬਸਾਂ ਵਿਚ ઑਦੇਸ਼-ਭਗਤੀ਼ ਅਤੇ ઑਵਾਤਾਵਰਣ਼ ਸਿੱਖਿਆਵਾਂ ਵਾਂਗ ਹੀ ਪੰਜਾਬੀ-ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦਾ ਵਿਸ਼ਾ ਵੀ ਇਕ ਲਾਜ਼ਮੀ ਵਿਸ਼ਾ ਹੋਵੇ। ਮਾਪੇ, ਅਧਿਆਪਕ, ਸਵੈ-ਸੇਵੀ ਜਥੇਬੰਦੀਆਂ, ਧਾਰਮਿਕ-ਸੰਗਠਨ ਅਤੇ ਸਮੇਂ ਦੀਆਂ ਸਰਕਾਰਾਂ ઑਮਾਂ-ਬੋਲ਼ੀ ਪੰਜਾਬੀ ਦੀ ਸਾਂਭ-ਸੰਭਾਲ ਲਈ ਮਾਡਲ ਰੋਲ ਅਦਾ ਕਰਨ ਤਾਂ ਜੋ ઑਮਾਂ-ਬੋਲ਼ੀ ਨੂੰ ਮਿਲੇ ਵਿਧਾਨਕ-ਅਧਿਕਾਰਾਂ ਦੇ ਮੱਦੇਨਜ਼ਰ, ਉਸ ਦੇ ਪ੍ਰਚਾਰ ਅਤੇ ਵਿਸਥਾਰ ਲਈ ਭਰਪੂਰ ਯਤਨ ਕੀਤੇ ਜਾ ਸਕਣ।
E-mail: [email protected]

 

Check Also

ਭਾਰਤ ‘ਚ ਕਿਸਾਨ ਮੁੜ ਸੜਕਾਂ ‘ਤੇ ਨਿੱਤਰੇ

ਮੋਹਨ ਸਿੰਘ (ਡਾ.) ਭਾਰਤ ਵਿਚ ਦਿੱਲੀ ਕਿਸਾਨ ਅੰਦੋਲਨ ਵਾਂਗ ਕਿਸਾਨਾਂ ਨੂੰ ਬੈਰੀਕੇਡਾਂ ਦਾ ਫਿਰ ਸਾਹਮਣਾ …